Friday, December 27, 2024

ਧੌਲਾ ਸਕੂਲ ਨੂੰ ਅਪਗ੍ਰੇਡ ਨਾ ਕਰਨ ‘ਤੇ ਅਰਥੀ ਫੂਕ ਮੁਜ਼ਾਹਰਾ 25 ਮਾਰਚ ਨੂੰ

PPN1903201605

ਸੰਦੌੜ/ਬਰਨਾਲਾ, 19 ਮਾਰਚ (ਹਰਮਿੰਦਰ ਭੱਟ ਸਿੰਘ)- ਸਰਕਾਰੀ ਹਾਈ ਸਕੂਲ ਧੌਲਾ ਨੂੰ ਪੰਜਾਬ ਸਰਕਾਰ ਵਲੋਂ ਅਪਗ੍ਰੇਡ ਨਾ ਕਰਨ ‘ਤੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜਿਸ ਲਈ ਪਿੰਡ ਵਾਸੀਆਂ ਵਲੋਂ ਇੱਕ ਸਾਂਝੀ ਸਕੂਲ ਸੰਘਰਸ਼ ਕਮੇਟੀ ਬਣਾ ਕੇ ਪਿਛਲੇ ਲੰਬੇ ਸਮੇਂ ਤੋਂ ਸ਼ੰਘਰਸ਼ ਕੀਤਾ ਜਾ ਰਿਹਾ ਹੈ।ਉਕਤ ਮਾਮਲੇ ਨੂੰ ਲੈ ਕੇ ਅੱਜ ਸਕੂਲ ਐਕਸ਼ਨ ਕਮੇਟੀ ਅਤੇ ਪਿੰਡ ਦੇ ਲੋਕਾਂ ਨੇ ਇਕੱਤਰ ਹੋ ਕੇ ਸਰਕਾਰੀ ਹਾਈ ਸਕੂਲ ਦੇ ਵਿਹੜੇ ਵਿਚ ਇੱਕ ਭਰਵੀਂ ਮੀਟਿੰਗ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸਕੂਲ ਕਮੇਟੀ ਦੇ ਆਗੂ ਰੂਪ ਸਿੰਘ ਕਵੀਸ਼ਰ, ਮਾ. ਜਗਰਾਜ ਧੌਲਾ, ਮਾ. ਮਹਿੰਦਰ ਸਿੰਘ, ਐਡਵੋਕੇਟ ਗੁਰਚਰਨ ਸਿੰਘ ਧਾਲੀਵਾਲ, ਗੁ: ਪ੍ਰਧਾਨ ਸਵਰਨ ਸਿੰਘ, ਕਲੱਬ ਪ੍ਰਧਾਨ ਸੰਦੀਪ ਬਾਵਾ, ਗੁਰਸੇਵਕ ਸਿੰਘ ਧੌਲਾ, ਗੁਰਮੇਲ ਸਿੰਘ ਔਲਖ ਆਦਿ ਨੇ ਕਿਹਾ ਕਿ ਸਕੂਲ ਨੂੰ ਅਪਗ੍ਰੇਡ ਕਰਵਾਉਣ ਲਈ ਸਾਰੀਆਂ ਮੁੱਢਲੀਆਂ ਕਾਰਵਾਈਆਂ ਸਰਕਾਰ ਨੂੰ ਪੂਰੀਆਂ ਕਰ ਕੇ ਦੇ ਚੁੱਕੇ ਹਾਂ, ਪਰ ਫਿਰ ਵੀ ਮੰਗ ਪੂਰੀ ਨਹੀਂ ਹੋ ਰਹੀ ਹੈ।ਜਿਸ ਦੇ ਰੋਸ ਵਜੋਂ ਅਗਾਮੀ ੨੫ ਮਾਰਚ ਨੂੰ ਪੰਜਾਬ ਸਰਕਾਰ ਅਤੇ ਹਲਕਾ ਇੰਚਾਰਜ ਭਦੌੜ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ।ਜਿਸ ਲਈ ਅੱਜ ਤੋਂ ਹੀ ਘਰ ਘਰ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਕੂਲ ਸੰਘਰਸ਼ ਕਮੇਟੀ ਦਾ ਸਾਥ ਨਾ ਦੇਣ ਵਾਲੀਆਂ ਪਿੰਡ ਦੀਆਂ ਪੰਚਾਇਤਾਂ ਖਿਲਾਫ ਵੀ ਸੰਘਰਸ਼ ਦੀ ਤਿਆਰੀ ਕੀਤੀ ਜਾ ਰਹੀ ਹੈ।ਇਸ ਸ਼ੰਘਰਸ ਨੂੰ ਬੀ.ਕੇ.ਯੂ ਉਗਰਾਹਾਂ , ਪਿੰਡ ਦੇ ਸਮਾਜ ਸੇਵੀ ਕਲੱਬ ਅਤੇ ਹੋਰ ਭਰਾਤਰੀ ਜਥੇਬੰਦੀਆਂ ਪੂਰਨ ਰੂਪ ਵਿਚ ਆਪਣਾ ਸਹਿਯੋਗ ਦੇ ਰਹੀਆਂ ਹਨ।ਇਸ ਮੌਕੇ ਮੀਟਿੰਗ ਵਿਚ ਮੇਵਾ ਸਿੰਘ, ਕੌਰ ਸਿੰਘ, ਡਾ. ਅਵਤਾਰ ਸਿੰਘ, ਮਿ. ਹਰਬੰਸ ਸਿੰਘ, ਦਲੀਪ ਕੁਮਾਰ, ਨਿਰਮਲ ਸਿੰਘ, ਕੁਲਦੀਪ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਬੇਅੰਤ ਸਿੰਘ ਬਾਜਵਾ, ਸੁਖਦੇਵ ਸਿੰਘ ਫਤਹਿਪੁਰ ਧੌਲਾ ਆਦਿ ਨੇ ਆਪਣੇ ਵਿਚਾਰ ਰੱਖੇ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply