Wednesday, November 25, 2026

ਪੰਜਾਬੀ

ਸੀਨੀਅਰ ਮੈਡੀਕਲ ਅਫਸਰ ਤੇ ਐਲ.ਟੀਜ਼ ਦੀ ਸੀ.ਬੀ ਨੈਟ ਦੀ ਸੈਂਸੀਟਾਈਜੇਸ਼ਨ ਵਰਕਸ਼ਾਪ ਕਮ ਟ੍ਰੇਨਿੰਗ ਦਾ ਆਯੋਜਨ

ਪਠਾਨਕੋਟ, 9 ਫਰਵਰੀ (ਪ.ਪ)- ਸਿਵਲ ਹਸਪਤਾਲ ਦੀ ਅਨੈਕਸੀ ਵਿੱਚ ਡਾ. ਅਜੇ ਬੱਗਾ ਸਿਵਲ ਸਰਜਨ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਸੀਨੀਅਰ ਮੈਡੀਕਲ ਅਫਸਰ ਅਤੇ ਐਲ.ਟੀਜ਼ ਦੀ ਸੀ.ਬੀ ਨੈਟ ਦੀ ਸੈਂਸੀਟਾਈਜੇਸ਼ਨ ਵਰਕਸ਼ਾਪ ਕਮ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਪਠਾਨਕੋਟ ਅਤੇ ਗੁਰਦਾਸਪੁਰ ਦੇ 45 ਐਲ.ਟੀਜ਼ ਅਤੇ ਸੀਨੀਅਰ ਮੈਡੀਕਲ ਅਫਸਰਾਂ ਨੇ ਭਾਗ ਲਿਆ। ਇਸ ਵਰਕਸ਼ਾਪ ਕਮ ਟ੍ਰੇਨਿੰਗ …

Read More »

ਨੋਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ – ਡੀ.ਆਈ.ਜੀ ਸੁਨੀਲ ਥੋਰਪੇ

ਅੰਮ੍ਰਿਤਸਰ, 9 ਫਰਵਰੀ (ਗੁਰਚਰਨ ਸਿੰਘ)- ਨਹਿਰੂ ਯੂਵਾ ਕੇਦਰ ਅਮ੍ਰਿਤਸਰ ਯੂਵਾ ਮਾਮਲੇ ਅਤੇ ਖੇਡ ਮੰਤਰਾਲਾ ਅਤੇ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਵੱਲੋ ਸ਼੍ਰੀ ਸੈਮਸਨ ਮਸੀਹ ਜ਼ਿਲ੍ਹਾ ਯੂਥ ਕੋਆਰਡੀਨੇਟਰ ਦੀ ਅਗਵਾਈ ਹੇਠ ਆਯੋਜਿਤ ਅੱਠਵੇ ਆਦਿ ਵਾਸੀ ਯੁਵਾ ਅਦਾਨ ਪ੍ਰਦਾਨ ਪ੍ਰੋਗਰਾਮ ਦਾ ਮਿਤੀ 05-02-2016 ਤੋ 12-02-2016 ਤੱਕ ਚੱਲ ਰਿਹਾ ਹੈ। ਇਸ ਕੈਪ ਵਿੱਚ ਛੱਤੀਸਗੜ੍ਹ ਅਤੇ ਝਾਰਖੰਡ ਦੇ 221 ਨੋਜਵਾਨ ਅਤੇ ਪੰਜਾਬ ਦੇ 39 ਨੋਜਵਾਨ …

Read More »

ਚੰਡੀਗੜ੍ਹ ਜੇਲ੍ਹ ਵਿਚ ਬੰਦ 2 ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਕਮੇਟੀ ਵੱਲੋਂ ਪਹਿਲ ਕਦਮੀ

ਨਵੀਂ ਦਿੱਲੀ, 9 ਫਰਵਰੀ (ਅੰਮ੍ਰਿਤ ਲਾਲ ਮੰਨਣ)- ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਤਨਸ਼ੀਲ ਭਾਈ ਗੁਰਬਖਸ ਸਿੰਘ ਖਾਲਸਾ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਮੇਟੀ ਦਫਤਰ ਵਿਖੇ ਮੁਲਾਕਾਰ ਕੀਤੀ। ਭਾਈ ਖਾਲਸਾ ਨੇੇ ਚੰਡੀਗੜ੍ਹ ਦੀ ਬੁਡੇਲ ਜੇਲ੍ਹ ਵਿਚ ਬੰਦ ਭਾਈ ਗੁਰਮੀਤ ਸਿੰਘ ਦੀ ਮਾਤਾ ਸੁਰਜੀਤ ਕੌਰ ਅਤੇ ਇਕ ਹੋਰ ਬੰਦੀ ਸਿੰਘ …

Read More »

’ਭਾਈ ਵੀਰ ਸਿੰਘ ਸਾਹਿਤ: ਵਰਤਮਾਨ ਪਰਿਪੇਖ’ ਵਿਸ਼ੇ ‘ਤੇ ਇਕ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ 11-12 ਫਰਵਰੀ ਨੂੰ

ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ ਸੱਗੂ)- 19ਵੀਂ ਤੇ 20ਵੀਂ ਸਦੀ ਦੇ ਮਹਾਨ ਚਿੰਤਕ, ਲੇਖਕ ਤੇ ਖੋਜੀ ਵਿਦਵਾਨ ਭਾਈ ਸਾਹਿਬ ਭਾਈ ਵੀਰ ਸਿੰਘ ਜਿਨ੍ਹਾਂ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਨਿਰਮਾਤਾ ਹੋਣ ਦਾ ਮਾਣ ਪ੍ਰਾਪਤ ਹੈ ਬਾਰੇ ਚੀਫ਼ ਖਾਲਸਾ ਦੀਵਾਨ ਵੱਲੋਂ ਸਥਾਪਤ ਕੀਤੇ ਗਏ ਭਾਈ ਵੀਰ ਸਿੰਘ ਖੋਜ ਕੇਂਦਰ ਵੱਲੋਂ 11-12 ਫਰਵਰੀਨੂੰ ਸਵੇਰੇ 10.30 ਵਜੇ, ‘ਭਾਈ ਵੀਰ ਸਿੰਘ ਸਾਹਿਤ : ਵਰਤਮਾਨ ਪਰਿਪੇਖ’ …

Read More »

ਨੈਸ਼ਨਲ ਸਟਾਕ ਐਕਸਚੇਂਜ ਵੱਲੋਂ ਵਿਦਿਆਰਥੀਆਂ ਲਈ ਭਵਿੱਖਤ ਬੱਚਤ ਯੋਜਨਾਵਾਂ ‘ਤੇ ਸੈਮੀਨਾਰ

ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਗੋਲਡਨ ਐਵੀਨਿਊ ਵਿਖੇ ਨੈਸ਼ਨਲ ਸਟਾਕ ਐਕਸਚੇਂਜ ਵੱਲੋਂ ਵਿਦਿਆਰਥੀਆਂ ਲਈ ਭਵਿੱਖ ਲਈ ਬੱਚਤ ਯੋਜਨਾਵਾਂ ਦੇ ਵਿਸ਼ੇ ਤੇ ਇਕ ਸੈਮੀਨਾਰ ਲਗਾਇਆ ਗਿਆ ਸੀ। ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਤੇ ‘ਪ੍ਰੋਜੈਕਟ’ ਤਿਆਰ ਕਰਨ ਲਈ ਕਿਹਾ। ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਗੋਲਡਨ ਐਵੀਨਿਊ ਦੀ ਨੌਵੀਂ …

Read More »

ਮਾਡਰਨ ਕਾਲਜ ਖੁਰਦ ਦੇ ਵਿਦਿਆਰਥੀਆਂ ਨੇ ਲਾਇਆ ਵਿੱਦਿਅਕ ਟੂਰ

ਸੰਦੌੜ, 9 ਫਰਵਰੀ (ਹਰਮਿੰਦਰ ਸਿੰਘ ਭੱਟ)- ਮਾਡਰਨ ਕਾਲਜ ਖੁਰਦ ਦੇ ਵਿਦਿਆਰਥੀਆਂ ਵੱਲੋਂ ਵਿੱਦਿਅਕ ਟੂਰ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਡਰਨ ਕਾਲਜ ਦੇ ਡਾਇਰੈਕਟਰ ਸ. ਜਗਜੀਤ ਸਿੰਘ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਹਰਿਮੰਦਰ ਸਾਹਿਬ (ਅੰਮ੍ਰਿਤਸਰ), ਤਰਨਤਾਰਨ ਸਾਹਿਬ, ਹਰੀਕੇ ਪੱਤਣ, ਵਾਹਗਾ ਬਾਡਰ, ਜ਼ਿਲ੍ਹਿਆ ਵਾਲਾ ਬਾਗ, ਰੰਗਲਾ ਪੰਜਾਬ ਅਤੇ ਸਾਇੰਸ ਸਿਟੀ ਵਿਖੇ ਲਿਜਾਇਆ ਗਿਆ।ਟੂਰ ਦੌਰਾਨ ਉਹਨਾਂ ਨੇ ਧਾਰਮਿਕ ਸਥਾਨਾਂ ਦੇ ਦਰਸ਼ਨ …

Read More »

ਕਾਰੋਬਾਰ ਬੰਦ ਕਰਕੇ ਕੀੜੇਮਾਰ ਦਵਾਈਆਂ ਦੇ ਦੁਕਾਨਦਾਰਾਂ ਨੇ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਸੰਦੌੜ, 9 ਫਰਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਐਗਰੋ ਇਨਪੁਟਸ ਡੀਲਰ ਐਸੋਸਈਸਨ ਪੰਜਾਬ ਸੱਦੇ ਤੇ ਅੱਜ ਮਾਲੇਰਕੋਟਲਾ ਨਾਲ ਸਬੰਧਿਤ ਕੀੜੇਮਾਰ ਦਵਾਈਆਂ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਹੜਤਾਲ ਕੀਤੀ।ਇਸਤੋਂ ਪਹਿਲਾਂ ਦਾਣਾ ਮੰਡੀ ਮਾਲੇਰਕੋਟਲਾ ਵਿਖੇ ਇਕੱਠੇ ਹੋਕੇ ਪੰਜਾਬ ਐਗਰੋ ਇਨਪੁਟਸ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਧਰਮਪਾਲ ਗੋਇਲ, ਮਾਲੇਰਕੋਟਲਾ ਦੇ ਪ੍ਰਧਾਨ ਦਰਬਾਰਾ ਸਿੰਘ, ਸੰਦੌੜ ਦੇ ਪ੍ਰਧਾਨ ਮੁਕੰਦ ਸਿੰਘ ਚੀਮਾ, ਅਹਿਮਦਗੜ੍ਹ ਦੇ ਪ੍ਰਧਾਨ …

Read More »

ਪੰਜਾਬ ਬਾਲ ਕੇਸਰੀ ਦਾ ਖਿਤਾਬ ਜਿੱਤਣ ਵਾਲਾ ਖਿਡਾਰੀ ਮੁਹੰਮਦ ਸਾਹਿਲ ਸਨਮਾਨਿਤ

ਸੰਦੌੜ, 9 ਫਰਵਰੀ (ਹਰਮਿੰਦਰ ਸਿੰਘ ਭੱਟ)- ਸਥਾਨਕ ਅਲ-ਫਲਾਹ ਪਬਲਿਕ ਸਕੂਲ ਦਾ ਪਹਿਲਵਾਨ ਮੁਹੰਮਦ ਸਾਹਿਲ ਪੁੱਤਰ ਮੁਹੰਮਦ ਸ਼ਕੀਲ ਨੇ ਮਹਿਲਪੁਰ ਵਿਖੇ ਰੁਸਤਮ-ਏ-ਪੰਜਾਬ ਮੁਕਾਬਲਿਆਂ ਵਿੱਚ ਪੰਜਾਬ ਬਾਲ ਕੇਸਰੀ ਦਾ ਖਿਤਾਬ ਜਿੱਤਿਆ। ਇਸ ਮੁਕਾਬਲੇ ਵਿੱਚ ਉਨ੍ਹਾਂ ਦੇ ਉਸਤਾਦ ਭੋਲਾ ਪਹਿਲਵਾਨ, ਮੁਹੰਮਦ ਨਦੀਮ ਡੀ.ਪੀ.ਈ ਦੀ ਸਖਤ ਮਿਹਨਤ ਅਤੇ ਯੋਗ ਅਗਵਾਈ ਦਾ ਨਤੀਜਾ ਹੈ। ਪੰਜਾਬ ਬਾਲ ਕੇਸਰੀ ਦਾ ਖਿਤਾਬ ਜਿੱਤਣ ਤੇ ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ …

Read More »

ਡਿਪਟੀ ਡੀ.ਈ.ਓ (ਸੰਕੈਡਰੀ) ਵੱਲੋ ਸਰਕਾਰੀ ਸੀਨੀ: ਸੰਕੈਡਰੀ ਸਕੂਲ ਸ਼ੰਕਰਪੁਰਾ ਦੀ ਚੈਕਿੰਗ

ਬਟਾਲਾ, 9 ਫਰਵਰੀ (ਨਰਿੰਦਰ ਸਿੰਘ ਬਰਨਾਲ)- ਵਿਦਿਆਰਥੀਆਂ ਨੂੰ ਗੁਣਾਂਮਕ ਸਿੱਖਿਆ ਦੇ ਦੇਣ ਦੇ ਮਕਸਦ ਤੇ ਡਾਇਰੈਕਟਰ ਜਨਰਲ ਸਕੂਲਜ਼ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜਿਲਾਗੁਰਦਾਸਪੁਰ ਦੇ ਵੱਖ ਸਕੂਲਾਂ ਦੀ ਮਾਪੇ ਅਧਿਆਪਕ ਮਿਲਣੀ ਕੀਤੀ ਜਾਣੀ ਸੀ।ਵਿਭਾਗੀ ਹਦਾਇਤਾ ਮੁਤਾਬਿਕ ਹਰ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ ਕਰਨ ਦੇ ਨਾਲ ਵਿਦਿਆਰਥੀਆ ਦੀ ਕਾਰਗੂਜਾਰੀ ਵੀ ਮਾਤਾ ਪਿਤਾ ਨੇ ਚੈਕ ਕਰਨੀ ਸੀ।ਇਸ ਲੜੀ ਤਹਿਤ ਉਪ ਜਿਲ੍ਹਾ ਸਿਖਿਆ ਅਫਸਰ …

Read More »

ਵਿਸ਼ਵ ਕੈਂਸਰ ਹਫਤੇ ਦੌਰਾਨ ਕੈਂਸਰ ਦੇ ਲੱਛਣਾ ਤੇ ਬਚਾਅ ਤੋ ਕੀਤਾ ਜਾਗਰੂਕ

ਬਟਾਲਾ, 9 ਫਰਵਰੀ (ਨਰਿੰਦਰ ਸਿੰਘ ਬਰਨਾਲ)- ਵਿਸ਼ਵ ਕੈਂਸਰ ਹਫਤਾ ਮਨਾਉਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ ਰਘੁਬੀਰ ਸਿੰਘ ਰੰਧਾਵਾ ਨੇ ਕਾਦੀਆ ਸੀ ਐਚ ਸੀ ਵਿਖੇ ਵਿਸੇਸ਼ ਦੌਰਾ ਕੀਤਾ, ਇਸ ਸਮੇ ਡਾ ਲਖਵਿਦਰ ਸਿੰਘ ਦੀ ਅਗਵਾਈ ਹੇਠ ਕੈਂਸਰ ਜਾਗਰੂਕਤਾ ਸੰਬੰਧੀ ਵਿਚਾਰ ਪੇਸ਼ ਕੀਤੇ ਗਏ। ਡਾ ਲਖਵਿੰਦਰ ਸਿਘ ਵੱਲੋ ਮਰੀਜਾਂ ਤੇ ਉਹਨਾ ਨਾਲ ਆਏ ਓੁਹਨਾ ਦੇ ਸਕੇ ਸਬੰਧੀਆਂ ਨੂੰ ਵੀ ਕੈਂਸਰ ਦੇ ਲੱਛਣਾਂ ਤੇ …

Read More »