ਅੰਮ੍ਰਿਤਸਰ, 30 ਦਸੰੰਬਰ (ਗੁਰਚਰਨ ਸਿੰਘ)- ਬਦਲਦੇ ਸਮੇਂ ਅਨੁਸਾਰ ਭਲਕੇ ਤੋਂ ਖਪਤਕਾਰਾਂ ਨੂੰ ਨਵੇਂ ਰੂਪ ਵਿਚ ਨਵੇਂ ਲੋਗੋ ਦੀ ਬਰੈਡਿੰਗ ਸਹਿਤ ਵੇਰਕਾ ਤਰਲ ਦੁੱਧ ਮੁਹੱਈਆ ਕਰਵਾਇਆ ਜਾਵੇਗਾ। ਇਹ ਪ੍ਰਗਟਾਵਾ ਮਿਲਕ ਪਲਾਂਟ ਵੇਰਕਾ ਦੇ ਜਨਰਲ ਮੈਨੇਜਰ ਸ. ਹਰਮਿੰਦਰ ਸਿੰਘ ਸੰਧੂ ਨੇ ਅੱਜ ਮਿਲਕ ਪਲਾਂਟ ਵੇਰਕਾ ਵਿਖੇ ਵੇਰਕਾ ਦੁੱਧ ਦੇ ਇਸ ਨਵੇਂ ਰੂਪ ਦੀ ਸ਼ੁਰੂਆਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। …
Read More »ਪੰਜਾਬੀ
ਫ਼ੈਡਰੇਸ਼ਨ ਗਰੇਵਾਲ ਵਲੋਂ ਭਾਈ ਕਾਉਕੇਂ ਦੀ ਤਸਵੀਰ ਸਿੱਖ ਅਜ਼ਾਇਬ ਘਰ ਵਿਚ ਲਾਉਣ ਦੀ ਮੰਗ
ਅੰਮ੍ਰਿਤਸਰ, 30 ਦਸੰਬਰ (ਗੁਰਪ੍ਰੀਤ ਸਿੰਘ)- ਅੱਜ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਗਰੇਵਾਲ ਦਾ ਇਕ ਵਫ਼ਦ ਫ਼ੈਡਰੇਸ਼ਨ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਿਆ ਜਿੱਥੇ ਉਨ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਕੇਂ ਦੀ ਤਸਵੀਰ ਨੂੰ ਸਿੱਖ ਅਜਾਇਬ ਘਰ ਵਿਚ ਲਗਾਉਣ ਲਈ ਇਕ ਬੇਨਤੀ ਪੱਤਰ ਦਿੱਤਾ। ਭਾਈ …
Read More »ਫ਼ੈਡਰੇਸ਼ਨ ਗਰੇਵਾਲ ਨੇ ਪੰਜ ਪਿਆਰੇ, ਸਿੰਘ ਸਾਹਿਬਾਨ ਅਤੇ ਜੱਥੇਦਾਰ ਮੱਕੜ ਨਾਲ ਕੀਤੀ ਮੀਟਿੰਗ
ਅੰਮ੍ਰਿਤਸਰ, 30 ਦਸੰਬਰ (ਗੁਰਪ੍ਰੀਤ ਸਿੰਘ)- ਪਿੱਛਲੇ ਦਿਨਾਂ ਤੋਂ ਸਿੱਖ ਕੌਮ ਦੇ ਪੰਜ ਪਿਆਰੇ ਸਾਹਿਬਾਨ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਵਿਚਕਾਰ ਚੱਲ ਰਿਹਾ ਟਕਰਾਅ ਮੁੜ ਤੋਂ ਫ਼ਿਰ ਸੁਰਖੀਆਂ ਵਿਚ ਆ ਚੁੱਕਾ ਹੈ।ਪੰਜ ਪਿਆਰੇ ਸਾਹਿਬਾਨ ਵਲੋਂ ਜਾਰੀ 2 ਜਨਵਰੀ ਤਰੀਕ ਦੀ ਡੈੱਡਲਾਈਨ ਤੋਂ ਬਾਅਦ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਚ ਪੰਥਕ ਸਰਗਰਮੀਆਂ ਤੇਜ ਹੋ ਗਈਆਂ ਦਿਖਾਈ ਦੇ ਰਹੀਆਂ ਹਨ।ਅੱਜ ਇੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ …
Read More »ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਦਿੱਤਾ ਚਾਈਨਾ ਡੋਰ ਦੇ ਕੇਸ ਨਾ ਲੜਣ ਦਾ ਮੰਗ ਪੱਤਰ
ਜੰਡਿਆਲਾ ਗੁਰੂ, 30 ਦਸੰਬਰ (ਹਰਿੰਦਰ ਪਾਲ ਸਿੰਘ)- ਕ੍ਰਇਏਟਵ ਆਰਟ ਪ੍ਰੋਡਕਸ਼ਨ ਤੇ ਤਰੁੱਨਮ ਡਿਜੀਟਲ ਸਟੂਡਿਊ ਦੇ ਮੈਬਰਾਂ ਨੇ ਬਾਰ ਐਸੋਸਇਏਸ਼ਨ ਦੇ ਪ੍ਰਧਾਨ ਪ੍ਰਦੀਪ ਸੈਣੀ ਨੂੰ ਚਾਇਨਾ ਡੋਰ ਦੇ ਗੱਟੂ ਸੰਬੰਧਿਤ ਕੇਸ ਨਾ ਲੜਣ ਲਈ ਮੰਗ ਪੱਤਰ ਦਿੱਤਾ ਕਿਉ ਕਿ ਬਾਰ ਐਸੋਸਇਏਸ਼ਨ ਨੇ ਪਿਛਲੇ ਸਾਲ ਵੀ ਚਾਇਨਾ ਡੋਰ ਨਾਲ ਸੰਬੰਧਿਤ ਕੇਸ ਨਾ ਲੜਣ ਦਾ ਫੈਸਲਾ ਕੀਤਾ ਸੀ ਅਤੇ ਇਸ ਵਾਰ ਵੀ ਬਾਰ …
Read More »ਮਨਰੇਗਾ ਕਰਮਚਾਰੀਆਂ ਵੱਲੋ ਕਲਮ ਛੋੜ ਹੜਤਾਲ- ਪੰਜਾਬ ਦੇ ਬਲਾਕਾਂ ‘ਚ ਮਨਰੇਗਾ ਦਾ ਕੰਮ ਠੱਪ
ਜੰਡਿਆਲਾ ਗੁਰੂ, 30 ਦਸੰਬਰ (ਹਰਿੰਦਰ ਪਾਲ ਸਿੰਘ)- ਮਨਰੇਗਾ ਕਰਮਚਾਰੀ ਯੂਨੀਅਨ ਵੱਲੋ ਅੱਜ ਕਲਮ ਛੋਡ ਹੜਤਾਲ ਸ਼ੁਰੂ ਹੋ ਗਈ।ਧਰਨੇ ਦੀ ਅਗਵਾਈ ਕਰਦੇ ਹਰਿੰਦਰਪਾਲ ਸਿੰਘ ਜੋਸ਼ਨ ਪ੍ਰਧਾਨ ਨੇ ਦੱਸਿਆ ਕਿ ਮਨਰੇਗਾ ਮੁਲਾਜਮ ਪਿਛਲੇ ਲੰਮੇ ਸਮੇ ਤੋ ਲੱਗਭੱਗ 7 ਸਾਲਾਂ ਤੋ ਆਪਣੀਆ ਵੱਖ-ਵੱਖ ਅਸਾਮੀਆਂ ਤੇ ਆਪਣੀ ਇਮਾਨਦਾਰੀ ਨਾਲ ਆਪਣੀਆ ਸੇਵਾਵਾਂ ਦੇ ਰਹੇ ਹਨ।ਮਨਰੇਗਾ ਮੁਲਾਜਮਾਂ ਵੱਲੋ ਬਾਰ-ਬਾਰ ਵਿਭਾਗ ਤੋ ਅਤੇ ਪੰਜਾਬ ਸਰਕਾਰ ਤੋ ਸ਼ਾਂਤਮਈ …
Read More » ਪੰਜ ਪਿਆਰਿਆਂ ਦੇ ਅਲਟੀਮੇਟ ‘ਤੇ ਸ਼ੋ੍ਮਣੀ ਕਮੇਟੀ ਦੀ ਹੰਗਾਮੀ ਇਕੱਤਰਤਾ 1 ਜਨਵਰੀ ਨੂੰ
ਅੰਮ੍ਰਿਤਸਰ, 30 ਦਸੰਬਰ (ਗੁਰਪ੍ਰੀਤ ਸਿੰਘ)- ਦਰਪੇਸ਼ ਪੰਥਕ ਮਸਲੇ ਦੇ ਹੱਲ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਰੰਗ ਕਮੇਟੀ ਵੱਲੋਂ 1 ਜਨਵਰੀ 2016 ਨੂੰ ਹੰਗਾਮੀ ਇਕੱਤਰਤਾ ਦਫ਼ਤਰ ਸ਼ੋ੍ਰਮਣੀ ਕਮੇਟੀ ਦੇ ਇਕੱਤਰਤਾ ਘਰ ਅੰਮ੍ਰਿਤਸਰ ਵਿਖੇ ਬੁਲਾਈ ਗਈ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਪੰਜ ਪਿਆਰਿਆਂ ਵੱਲੋਂ …
Read More »ਅੱਜ ਦੀਆਂ ਸੁਰਖੀਆਂ…….
ਬਰਗਰ ਕਿਗ ਦਾ ਅੰਮ੍ਰਿਤਸਰ ਸਮੇਤ 6 ਥਾਵਾਂ ‘ਤੇ ਆਗਮਨ 31 ਦਸੰਬਰ ਨੂੰ
ਅੰਮ੍ਰਿਤਸਰ, 29 ਦਸਬਰ (ਜਗਦੀਪ ਸਿੰਘ ਸੱਗੂ) ਭਾਰਤ ਦਾ ਸਭ ਤੋਂ ਵਧੀਆ ਤੇ ਸਵਾਦਿਸ਼ਟ ਬਰਗਰ ਕਿਗ ਅੰਮ੍ਰਿਤਸਰ ਸਮੇਤ ਚਡੀਗੜ੍ਹ, ਲੁਧਿਆਣਾ, ਜਲਧਰ ਜੀਰਕਪੁਰ ਆਦਿ ਥਾਵਾਂ ‘ਤੇ 6 ਰੈਸਟੋਰੈਂਟ ਖੋਲੇਗੀ ਅਤੇ ਗੁਰੂ ਨਗਰੀ ਦੇ ਨਾਵਲਟੀ ਮਾਲ ਵਿੱਚ ਇਸ ਦਾ ਉਦਘਾਟਨ 31 ਦਸਬਰ ਨੂੰ ਕੀਤਾ ਜਾਵੇਗਾ। ਇਸ ਸਬੰੰਧੀ ਸਥਾਨਕ ਹੋਟਲ ਵਿੱਚ ਬੁਲਾਈ ਗਈ ਪ੍ਰੈਸ ਕਾਨਫਰੰਸ ਦੋਰਾਨ ਬਰਗਰ ਕਿਗ ਇਡੀਆ ਦੇ ਸੀ.ਈ.ਓ ਸ਼੍ਰੀ ਰਾਜੀਵ ਰਮਨ …
Read More »ਕੈਲੀਫੋਰਨੀਆ ਤੇ ਨਿਊਯਾਰਕ ਵਿਵਿੱਚ ਵਾਪਰੀਆਂ ਨਸਲੀ ਘਟਨਾਵਾਂ ਮੰਦਭਾਗੀ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 29 ਦਸੰਬਰ (ਗੁਰਪ੍ਰੀਤ ਸਿੰਘ)- ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅਮਰੀਕਾ ਦੇ ਕੈਲੀਫੋਰਨੀਆਂ ਤੇ ਨਿਊਯਾਰਕ ਵਿੱਚ ਵਾਪਰੀਆਂ ਨਸਲੀ ਘਟਨਾਵਾਂ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸੂਬੇ ਕੈਲੀਫੋਰਨੀਆਂ ਵਿੱਚ ਦੋ ਵਿਅਕਤੀਆਂ ਵੱਲੋਂ ਸz: ਅਮਰੀਕ ਸਿੰਘ ਬੱਲ ਨਾਮ ਦੇ 68 ਸਾਲਾ ਇਕ ਬਜ਼ੁ’ਰਗ ਸਿੱਖ ਤੇ ਨਸਲੀ ਹਮਲਾ ਕਰਨਾ ਬਹੁਤ ਹੀ ਦੁੱਖਦਾਈ ਘਟਨਾ ਹੈ। ਉਨ੍ਹਾਂ …
Read More »ਕੀਨੀਆਂ ਦੀ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਲਗਾਇਆ
ਅੰਮ੍ਰਿਤਸਰ, 29 ਦਸੰਬਰ (ਗੁਰਪ੍ਰੀਤ ਸਿੰਘ) -ਕੀਨੀਆਂ ਦੀ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਲਗਾਇਆ। ਕੀਨੀਆਂ ਦੇ ਚੱਠਾ ਪ੍ਰੀਵਾਰ ਵੱਲੋਂ ਸ. ਚੰਨਣ ਸਿੰਘ ਚੱਠਾ ਨੇ ਦੱਸਿਆ ਕਿ ਕੀਨੀਆ ਦੇ ਤਿੰਨ ਪ੍ਰੀਵਾਰਾਂ ਤੇ ਸਮੁੱਚੀ ਸਾਧ ਸੰਗਤ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਵੱਲੋਂ ਚਲਾਏ ਲੰਗਰ ਦੀ ਸੇਵਾ ਕਿਸੇ ਵੱਡਭਾਗੇ …
Read More »
Punjab Post Daily Online Newspaper & Print Media