ਫਾਜ਼ਿਲਕਾ, 1 ਮਈ (ਵਨੀਤ ਅਰੋੜਾ) – ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਅੱਜ ਇੱਥੇ ਮਾਰਕੀਟ ਕਮੇਟੀ ਫਾਜ਼ਿਲਕਾ ਦੇ ਦਫ਼ਤਰ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ.ਸਨ।ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ.ਫਾਜ਼ਿਲਕਾ ਸ਼੍ਰੀ ਸੁਭਾਸ਼ ਖੱਟਕ, ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਵਿਨੋਦ ਬਜਾਜ, ਵਾਈਸ ਚੇਅਰਮੈਨ ਸ਼੍ਰੀ ਗੁਰਪੀ੍ਰਤ ਸਿੰਘ ਲਵਲੀ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ …
Read More »Monthly Archives: May 2016
ਸਰਪੰਚ ਮੇਜਰ ਸਿੰਘ ਨੇ ਨਵੀਆਂ ਪੈਨਸ਼ਨਾਂ ਦੀਆਂ 240 ਕਾਪੀਆਂ ਵੰਡੀਆਂ
ਅੱਡਾ ਅਲਗੋਂ ਕੋਠੀ, 1 ਮਈ (ਹਰਦਿਆਲ ਸਿੰਘ ਭੈਣੀ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਆਉਂਦੇ ਪਿੰਡ ਅਲਗੋ ਕਲਾਂ ਦੇ ਸਰਪੰਚ ਮੇਜਰ ਸਿੰਘ ਵੱਲੋਂ ਬੀਤੇ ਦਿਨੀਂ ਪਿੰਡ ਵਿੱਚ 240 ਦੇ ਕਰੀਬ ਲਾਭਪਾਤਰੀਆਂ ਨੂੰ ਨਵੀਆਂ ਪੈਨਸ਼ਨਾਂ ਦੀਆਂ 240 ਵੰਡੀਆਂ ਗਈਆਂ।ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਰਪੰਚ ਮੇਜਰ ਸਿੰਘ ਨੇ ਦੱਸਿਆ ਕਿ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਜਿੱਥੇ ਸਮੁੱਚੇ ਹਲਕੇ …
Read More »ਪੰਥਕ ਜਥੇਬੰਦੀਆਂ ਵੱਲੋਂ ਸਰਬਤ ਖ਼ਾਲਸਾ ‘ਚ ਥਾਪੇ ਤਖ਼ਤਾਂ ਦੇ ਜਥੇਦਾਰ ਤੇ ਬੰਦੀ ਸਿੰਘ ਸਨਮਾਨਿਤ
ਸੰਦੌੜ, 1 ਮਈ (ਹਰਮਿੰਦਰ ਭੱਟ) – ਜੇਲ੍ਹ ਦੀਆਂ ਕਾਲ ਕੋਠੜੀਆਂ ਤੋਂ ਲੰਮੇ ਅਰਸੇ ਬਾਅਦ ਪੈਰੋਲ ਤੇ ਰਿਹਾਅ ਹੋਏ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਵਿਸ਼ੇਸ਼ ਸਨਮਾਨ ਕਰਨ ਲਈ ਅੱਜ ਪੰਥ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੀਆਂ।ਸਰਬੱਤ ਖ਼ਾਲਸਾ ‘ਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਜਥੇਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਅਤੇ ਸਰਬੱਤ ਖ਼ਾਲਸਾ …
Read More »ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 1 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਵਾਉਂਦੀ ਹੈ ਵਲੋਂ ਇਸ ਹਫ਼ਤਾਵਾਰੀ ਦਾ ਸਮਾਗਮ ਮਲੋਟ ਰੋਡ ਕਾਰਾਂ ਦੀ ਏਜੰਸੀੇ ਭਗਤ ਆਟੋਮੋਬਾਇਲਜ਼ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ …
Read More »ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਤਹਿਤ ਵਿਸ਼ੇਸ਼ ਰੇਲ ਗੱਡੀ ਮੌੜ ਤੋਂ ਰਵਾਨਾ
ਬਠਿੰਡਾ, 1 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮੁੱਖ ਮੰਤਰੀ ਤੀਰਥ ਦਰਸਨ ਯਾਤਰਾ ਯੋਜਨਾ ਤਹਿਤ ਅੱਜ ਵਿਸ਼ੇਸ ਰੇਲ ਗੱਡੀ ਨੰਦੇੜ ਸਾਹਿਬ ਲਈਮੌੜ ਰੇਲਵੇ ਸਟੇਸ਼ਨ ਤੋਂ ਢੋਲ ਨਗਾੜੇ ਅਤੇ ਬਾਜੇ ਗਾਜਿਆਂ ‘ਚ ਰਵਾਨਾ ਕੀਤੀ ਗਈ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼੍ਰੀ ਜਨਮੇਜਾ ਸਿੰਘ ਸੇਖੋਂ ਨੇ ਸਜੀ-ਧਜੀ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ …
Read More »ਮਾਪਿਆਂ ਵਲੋਂ ਬੱਚਿਆਂ ਸਮੇਤ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਤੇ ਧੱਕੇਸ਼ਾਹੀ ਖਿਲਾਫ਼ ਰੋਸ ਧਰਨਾ
ਬਠਿੰਡਾ, 1 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸਕੂਲਾਂ ਦੇ ਖਿਲਾਫ਼ ਹੋਈ ਇਕਜੁੱਟ ਜਥੇਬੰਦੀ ਐਸੋਸੀੲੈਸ਼ਨ ਅਤੇ ਮਾਪਿਆਂ ਵਲੋਂ ਆਪਣੇ ਬੱਚਿਆਂ ਸਮੇਤ ਸਵੇਰੇ 10 ਵਜੇ ਤੋਂ ਦੁਪਹਿਰੇ ਇਕ ਵਜੇ ਤੱਕ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਅਤੇ ਧੱਕੇਸ਼ਾਹੀ ਖਿਲਾਫ਼ ਆਪਣਾ ਰੋਸ ਪ੍ਰਗਟ ਕਰਨ ਲਈ ਫਾਇਰ ਬ੍ਰਿਗੇਰਡ ਮਾਲ ਰੋਡ ਵਿਖੇ ਰੋਸ ਧਰਨਾ ਕਾਲੀਆਂ ਪੱਟੀਆਂ ਬੰਨ੍ਹ ਕੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਐਸੋਸੀਏਸ਼ਨ ਦੇ …
Read More »ਲਾਲ ਝੰਡੇ ਨੂੰ ਸਲਾਮ ਕਰਦਿਆਂ ਮਈ ਦਿਵਸ ਮਨਾਇਆ
ਬਠਿੰਡਾ,1 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਐਮ.ਈ ਐਸ ਵਰਕਰ ਯੂਨੀਅਨ ਬਰਾਂਚ ਦੇ ਸਮੂਹ ਵਰਕਰਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਮਈ ਦਿਹਾੜਾ ਪੂਰੇ ਉਤਸ਼ਾਹ ਨਾਲ ਰਸੀਵਿੰਗ ਸਟੇਸ਼ਨ ਐਮ ਈ ਐਸ ਬਠਿੰਡਾ ਦੇ ਗੇਟ ਅੱਗੇ ਲਾਲ ਝੰਡੇ ਦੀ ਰਸਮ ਅਦਾ ਕਰਦਿਆਂ ਆਪਣੇ ਰਹਿਬਰਾਂ ਨੂੰ ਲਾਲ ਸਲਾਮ ਕਹਿੰਦਿਆਂ ਪ੍ਰੰਪਰਾਗਤ ਢੰਗ ਨਾਲ ਮਨਾਇਆ।ਐਮ.ਈ.ਐਸ ਵਰਕਰ ਯੂਨੀਅਨ ਦੇ ਪ੍ਰਧਾਨ …
Read More »ਅੱਜ ਦੀਆਂ ਸੁਰਖੀਆਂ…..
📝 ਅੱਜ ਦੀਆਂ ਸੁਰਖੀਆਂ….. ਮਿਤੀ : 2 ਮਈ 2016 〰〰〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰〰〰 ▶ ਪੁਰਾਣੀ ਦਿੱਲੀ ਤੋਂ ਫੈਜ਼ਾਪੁਰ ਜਾ ਰਹੀ 14206 ਨੰਬਰ ਪਦਮਾਵਤ ਟ੍ਰੇਨ ਦੇ 8 ਡੱਬੇ ਹਾਪੁੜ ਨੇੜੇ ਪੱਟੜੀ ਤੋਂ ਲੱਥੇ – ਦਿੱਲੀ-ਲਖਨਾਊ ਰੂਟ ਬੰਦ, ਦਰਜਨ ਤੋਂ ਵੱਧ ਜਖਮੀ- ਕਈ ਰੇਲਾਂ ਦੇ ਰੂਟ ਬਦਲੇ । ▶ ਤੇਲੰਗਾਨਾ ‘ਚ ਬਰਾਤੀਆਂ ਦੀ ਬੱਸ ‘ਤੇ ਡਿੱਗੀ ਹਾਈਟੈਂਸ਼ਨ ਬਿਜਲੀ ਦੀ …
Read More »5178 ਅਧਿਆਪਕ ਮਈ ਦਾ ਪਹਿਲਾ ਹਫਤਾ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਉਣਗੇ- ਰਾਜ ਕੁਮਾਰੀ
ਅੰਮ੍ਰਿਤਸਰ, 30 ਅਪ੍ਰੈਲ (ਪੰਜਾਬ ਪੋਸਟ ਬਿਊਰੋ)- 5178 ਮਾਸਟਰ ਕਾਡਰ ਯੂਨੀਅਨ ਪੰਜਾਬ ਨੇ ਸੰਘਰਸ਼ ਨੂੰ ਤੇਜ ਕਰਦੇ ਹੋਏ ਉੱਚ ਯੋਗਤਾ ਪ੍ਰਾਪਤ 5178 ਅਧਿਆਪਕਾਂ ਨੂੰ ਨਿਗੁਣੀ 6000ਫ਼-ਰੁਪੈ ਪ੍ਰਤੀ ਮਹੀਨਾ ਤਨਖਾਹ ਦੇਣ ਤੇ ਪੰਜਾਬ ਸਰਕਾਰ ਪ੍ਰਤੀ ਰੋਸ ਵਜੋਂ ਮਈ ਦਾ ਪਹਿਲਾ ਹਫਤਾ ਕਾਲੇ ਬਿੱਲੇ ਲਗਾ ਕੇ ਰੋਸ ਦਰਜ ਕਰਾਉਣ ਦਾ ਪ੍ਰੋਗਰਾਮ ਉਲੀਕਿਆ ਹੈ।ਜਿਸ ਦੇ ਤਹਿਤ ਪੰਜਾਬ ਦੇ ਦੂਰ-ਦੁਰਾਡੇ ਦੇ ਬੇਟ ਅਤੇ ਕੰਢੀ ਖੇਤਰਾਂ …
Read More »ਸ਼ਹਿਰੀ ਹਵਾਬਾਜ਼ੀ ਮੰਤਰੀ ਸ੍ਰੀ ਅਸ਼ੋਕ ਗਜਾਪਤੀ ਰਾਜੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ
ਅੰਮ੍ਰਿਤਸਰ, 30 ਅਪ੍ਰੈਲ (ਗੁਰਪ੍ਰੀਤ ਸਿੰਘ)- ਸ਼ਹਿਰੀ ਹਵਾਬਾਜ਼ੀ ਮੰਤਰੀ ਸ੍ਰੀ ਅਸ਼ੋਕ ਗਜਾਪਤੀ ਰਾਜੂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਉਨ੍ਹਾਂ ਨਾਲ ਐਨ. ਸ੍ਰੀਨਿਵਾਸਨ ਰਾਓ ਪ੍ਰਾਈਵੇਟ ਸੈਕਟਰੀ ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਸ੍ਰੀ ਆਪਾ ਰਾਓ ਓ ਐਸ ਡੀ, ਸ੍ਰੀਮਤੀ ਵਾਈ ਵੀ ਅਨੁਰਾਧਾ ਕਮਿਸ਼ਨਰ ਤੇ ਐਗਜ਼ੈਕਟਿਵ ਅਫਸਰ ਮੌਜੂਦ ਸਨ।ਸ੍ਰੀ ਅਸ਼ੋਕ ਗਜਾਪਤੀ ਰਾਓ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਲਾਹੀ ਬਾਣੀ ਦਾ ਕੀਰਤਨ ਸਰਵਣ …
Read More »
Punjab Post Daily Online Newspaper & Print Media