Friday, July 5, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 2 ਮਈ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਪੁਰਾਣੀ ਦਿੱਲੀ ਤੋਂ ਫੈਜ਼ਾਪੁਰ ਜਾ ਰਹੀ 14206 ਨੰਬਰ ਪਦਮਾਵਤ ਟ੍ਰੇਨ ਦੇ 8 ਡੱਬੇ ਹਾਪੁੜ ਨੇੜੇ ਪੱਟੜੀ ਤੋਂ ਲੱਥੇ – ਦਿੱਲੀ-ਲਖਨਾਊ ਰੂਟ ਬੰਦ, ਦਰਜਨ ਤੋਂ ਵੱਧ ਜਖਮੀ- ਕਈ ਰੇਲਾਂ ਦੇ ਰੂਟ ਬਦਲੇ ।

▶ ਤੇਲੰਗਾਨਾ ‘ਚ ਬਰਾਤੀਆਂ ਦੀ ਬੱਸ ‘ਤੇ ਡਿੱਗੀ ਹਾਈਟੈਂਸ਼ਨ ਬਿਜਲੀ ਦੀ ਤਾਰ, 8 ਮੌਤਾਂ ਤੇ 16 ਜਖਮੀ।

▶ ਉਤਰਾਖੰਡ ਦੇ ਜੰਗਲਾਂ ‘ਚ ਲੱਗੀ ਅੱਗ ਹੋਈ ਬੇਕਾਬੂ, 6 ਮੌਤਾਂ – ਅੱਗ ਬੁਝਾਉਣ ਲਈ ਹੈਲੀਕਪਟਰਾਂ ਦੀ ਲਈ ਮਦਦ, ਐਨ.ਡੀ.ਆਰ.ਐਫ ਸਮੇਤ 6100 ਕਰਮਚਾਰੀ ਤਾਇਨਾਤ।

▶ ਦੇਸ਼ ਭਰ ਵਿੱਚ ਮਨਾਇਆ ਗਿਆ ਮਜ਼ਦੂਰ ਦਿਵਸ – ਯੂ.ਪੀ ਦੇ ਬਲੀਆ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਉਹ ਹਨ ਨੰਬਰ 1 ਮਜ਼ਦੂਰ।

▶ ਪ੍ਰਧਾਨ ਮੰਤਰੀ ਮੋਦੀ ਨੇ ਬਲੀਆ ‘ਚ ਲਾਂਚ ਕੀਤੀ ‘ਉਜ਼ਵਲਾ ਯੋਜਨਾ’ – ਕਿਹਾ 5 ਕਰੋੜ ਪਰਿਵਾਰਾਂ ਨੂੰ ਤਿੰਨ ਸਾਲਾਂ ‘ਚ ਦਿੱਤੇ ਜਾਣਗੇ ਮੁਫਤ ਰਸੋਈ ਗੈਸ ਕੁਨੈਕਸ਼ਨ।

▶ ਆਗਸਤਾ ਮਾਮਲੇ ‘ਤੇ ਸੰਸਦ ਵਿੱਚ ਬਹਿਸ 4 ਮਈ ਨੂੰ- ਰੱਖਿਆ ਮੰਤਰੀ ਮਨੋਹਰ ਪਾਰੀਕਰ ਦਾ ਬਿਆਨ ਸਬੂਤਾਂ ਸਮੇਤ ਰਿਸ਼ਵਤ ਲੈਣ ਵਾਲਿਆਂ ਦਾ ਕਰਨਗੇ ਖੁਲਾਸਾ।

▶ ਮੁਕਤਸਰ ਸਾਹਿਬ ਵਿੱਖੇ ਮੁੱਖ ਮੰਤਰੀ ਸ੍ਰ. ਬਾਦਲ ਵਲੋਂ ਸੰਗਤ ਦਰਸ਼ਨ – ਲਾਇਨਮੈਨਾਂ ਨੇ ਮੰਗਾਂ ਦੇ ਹੱਕ ‘ਚ ਕੀਤਾ ਰੋਸ ਮੁਜਾਹਰਾ – ਪੁਲਿਸ ਨਾਲ ਹੋਈ ਝੜਪ।

▶ ਫਿਰੋਜ਼ਪੁਰ ਦੇ ਪਿੰਡ ਵਰਿਆਮ ਸਿੰਘ ਵਾਲਾ ਦੇ ਕਿਸਾਨ ਵਲੋਂ ਆਤਮ ਹੱਤਿਆ – ਕਰਜ਼ੇ ਦੇ ਬੋਝ ਤੋਂ ਪ੍ਰੇਸ਼ਾਨ ਸੀ ਕਿਸਾਨ ਸੁਰਜੀਤ ਸਿੰਘ ।

▶ ਪਠਾਨਕੋਟ ਵਿਖੇ ਪਿਤਾ ਦੇ ਰਿਵਾਲਵਰ ਨਾਲ ਸੈਲਫੀ ਲੈਣ ਸਮੇਂ ਜਖਮੀ ਹੋਏ ਨੌਜੁਆਨ ਰਮਨਦੀਪ ਸਿੰਘ ਦੀ ਹੋਈ ਮੌਤ।

▶ ਅੰਬਾਲਾ ਵਿੱਚ ਪਟਵਾਰੀਆਂ ਦੀ ਪ੍ਰੀਖਿਆ ਦੌਰਾਨ 2 ਸਿੱਖ ਨੌਜਵਾਨਾਂ ਨਾਲ ਬਦਸਲੂਕੀ – ਕੜ੍ਹੇ ਤੇ ਕ੍ਰਿਪਾਨਾ ਲੁਹਾਈਆਂ, ਸਿੱਖ ਭਾਈਚਾਰੇ ਨੇ ਕੇਂਦਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ, ਦੋਸ਼ੀਆਂ ਦੀ ਗ੍ਰਿਫਤਾਰੀ ਮੰਗੀ।

▶ ਚੰਡੀਗੜ੍ਹ ਦੇ ਸੈਕਟਰ 17 ‘ਚ ਤਿੰਨ ਹਥਿਆਰਬੰਦ ਲੁਟੇਰਿਆਂ ਵਲੋਂ ਗਹਿਣਿਆਂ ਦੇ ਸ਼ੌਅਰੂਮ ‘ਚੋਂ 12 ਕਰੋੜ ਦੀ ਲੁੱਟ – 9 ਲੱਖ ਨਗਦੀ ਤੇ ਬੇਸ਼ਕੀਮਤੀ ਹੀਰੇ ਲੁੱਟ ਕੇ ਦੋਸ਼ੀ ਫਰਾਰ।

▶ ਜਾਟ ਅੰਦੋਲਨ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਰਿਹਾਈ ਲਈ ਜਾਟ ਭਾਈਚਾਰੇ ਵਲੋਂ ਹਰਿਆਣਾ ਵਿੱਚ ਜੇਲ ਭਰੋ ਅੰਦੋਲਨ ਦੋਰਾਨ ਜੀਂਦ ਦੇ 100 ਜਾਟਾਂ ਨੇ ਦਿੱਤੀ ਗ੍ਰਿਫਤਾਰੀ।

▶ ਹਰਿਆਣਾ ਵਿੱਚ ਫਰੀਦਾਬਾਦ ਦੇ ਪਿੰਡ ਸਾਗਰਪੁਰ ਵਾਸੀ ਏ.ਐਸ.ਆਈ ਨੇ ਕੀਤੀ ਖੁਦਕੁਸ਼ੀ – ਗੁਰੂਗ੍ਰਾਮ (ਗੁੜਗਾਓਂ) ‘ਚ ਡਿਊਟੀ ਤੇ ਤਾਇਨਾਤ ਸੀ ਏ.ਐਸ.ਆਈ ਮਹਾਂਵੀਰ ਸਿੰਘ।

▶ ਜੇ.ਐਨ.ਯੂ ਦੇ ਵਿਦਿਆਰਥੀ ਨੇਤਾ ਕਨੱਈਆ ਨੂੰ ਪਟਨਾ ਵਿੱਚ ਦਿਖਾਏ ਗਏ ਕਾਲੇ ਝੰਡੇ –ਕਨੱਈਆ ਸਮਰਥਕਾਂ ਨੇ ਦੋ ਨੌਜਵਾਨਾਂ ਦੀ ਕੀਤੀ ਮਾਰਕੁੱਟ।

▶ ਸੋਕੇ ਤੋਂ ਪ੍ਰੇਸ਼ਾਨ ਲੋਕਾਂ ਨੇ ਬੈਂਗਲੂਰੂ ਵਿੱਚ ਬਾਰਸ਼ ਲਈ ਪੜ੍ਹੀ ਵਿਸ਼ੇਸ਼ ਨਮਾਜ਼।

▶ ਦਿੱਲੀ ਵਿੱਚ 20 ਹਜ਼ਾਰ ਦੇ ਕਰੀਬ ਡੀਜ਼ਲ ਤੇ ਪੈਟਰੋਲ ਟੈਕਸੀਆਂ ਦੇ ਚੱਲਣ ‘ਤੇ ਰੋਕ – ਸੀ.ਐਨ.ਜੀ ‘ਚ ਤਬਦੀਲ ਕਰਨ ਦੇ ਦਿੱਤੇ ਹੁਕਮ।

▶ ਮੈਡੀਕਲ ਦਾਖਲਾ ਟੈਸਟ ‘ਨੀਟ’ ‘ਚ ਬੈਠੇ 6.50 ਲੱਖ ਦੇ ਕਰੀਬ ਵਿਦਿਆਰਥੀ।

▶ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ – ਕਾਂਗਰਸ ਨੇ ਪੰਜਾਬ ਦਾ ਪਾਣੀ ‘ਤੇ ਰਾਜਧਾਨੀ ਖੋਹੀ – ਕਿਹਾ ਪੰਜਾਬੀਆਂ ਦੀਆਂ ਕੁਰਬਾਨੀਆਂ ਦਾ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਨੇ ਨਹੀਂ ਪਾਇਆ ਮੁੱਲ।

▶ ਆਗਸਤਾ ਵੈਸਟਲੈਂਡ ਡੀਲ –ਮਾਮਲੇ ‘ਚ ਸਾਬਕਾ ਏਅਰ ਚੀਫ ਐਸ.ਪੀ. ਤਿਆਗੀ ਨੂੰ ਈ.ਡੀ ਵਲੋਂ 5 ਮਈ ਨੂੰ ਪੇਸ਼ੀ ਦਾ ਸੰਮਨ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply