Friday, July 5, 2024

ਮਾਪਿਆਂ ਵਲੋਂ ਬੱਚਿਆਂ ਸਮੇਤ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਤੇ ਧੱਕੇਸ਼ਾਹੀ ਖਿਲਾਫ਼ ਰੋਸ ਧਰਨਾ

PPN0105201602
ਬਠਿੰਡਾ, 1 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸਕੂਲਾਂ ਦੇ ਖਿਲਾਫ਼ ਹੋਈ ਇਕਜੁੱਟ ਜਥੇਬੰਦੀ ਐਸੋਸੀੲੈਸ਼ਨ ਅਤੇ ਮਾਪਿਆਂ ਵਲੋਂ ਆਪਣੇ ਬੱਚਿਆਂ ਸਮੇਤ ਸਵੇਰੇ 10 ਵਜੇ ਤੋਂ ਦੁਪਹਿਰੇ ਇਕ ਵਜੇ ਤੱਕ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਅਤੇ ਧੱਕੇਸ਼ਾਹੀ ਖਿਲਾਫ਼ ਆਪਣਾ ਰੋਸ ਪ੍ਰਗਟ ਕਰਨ ਲਈ ਫਾਇਰ ਬ੍ਰਿਗੇਰਡ ਮਾਲ ਰੋਡ ਵਿਖੇ ਰੋਸ ਧਰਨਾ ਕਾਲੀਆਂ ਪੱਟੀਆਂ ਬੰਨ੍ਹ ਕੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਰੋਹਿਤ ਸ਼ਰਮਾ ਨੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਸਾਸਨ ਅਤੇ ਪ੍ਰਾਈਵੇਟ ਸਕੂਲਾਂ ਦੀ ਮਿਲੀਭੁਗਤ ਕਾਰਨ ਮਾਪੇ ਸੜਕਾਂ ‘ਤੇ ਰੋਸ ਮੁਜਾਹਰੇ ਕਰਲ ਲਈ ਮਜ਼ਬੂਰ ਹਨ।ਉਨ੍ਹਾ ਅੱਗੇ ਕਿਹਾ ਕਿ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਅਤੇ ਉਨ੍ਹਾਂ ਦੇ ਮੈਂਬਰਾਂ ਨੇ ਸ੍ਰੀ ਗੁਰੁ ਹਰਿਕ੍ਰਿਸ਼ਨ ਸਕੂਲ ਦੇ ਗੇਟ ‘ਤੇ ਸਾਂਤੀਪੂਰਵਕ ਢੰਗ ਨਾਲ ਬੈਠੇ ਮਾਪਿਆਂ ਨੂੰ ਗੁੰਡੇ ਅਤੇ ਅਸਮਾਜਿਕ ਅਨੁਸਰ ਕਿਹਾ, ਉਨ੍ਹਾਂ ਖਿਲਾਫ਼ ਭੱਦੀ ਭਾਸ਼ਾ ਦਾ ਪ੍ਰਯੋਗ ਕੀਤਾ ਅਤੇ ਨੈਸ਼ਨਲ ਹਾਈਵੇ ਜਾਮ ਕੀਤਾ। ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਪ੍ਰਸਾਸਨ ਦੀ ਮੌਜੂਦਗੀ ਵਿਚ ਕਾਨੂੰਨ ਦੀ ਉਲੰਘਣਾ ਕੀਤੀ, ਹਾਲੇ ਤੱਕ ਉਨ੍ਹਾਂ ਦੇ ਖਿਲਾਫ਼ ਕੋਈ ਵੀ ਕਾਨੂੰਨੀ ਕਾਰਵਾਈ ਨਹੀ ਕੀਤੀ। ਅੱਜ ਦੇ ਧਰਨੇ ਵਿਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਵੀ ਆਪਣੇ ਮਾਪਿਆਂ ਨਾਲ ਭਾਰੀ ਗਿਣਤੀ ਵਿਚ ਸ਼ਿਰਕਤ ਕੀਤੀ। ੳਨ੍ਹਾਂ ਕਿਹਾ ਕਿ ਜਦ ਤਕ ਪ੍ਰਾਈਵੇਟ ਸਕੂਲਾਂ ਵਲੋਂ ਲੁੱਟ- ਖਸੁੱਟ ਨੂੰ ਠੱਲ ਨਹੀ ਪੈਂਦੀ ਤਦ ਤੱਕ ਧਰਨੇ ਜਾਰੀ ਰਹਿਣਗੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply