Friday, July 5, 2024

ਲਾਲ ਝੰਡੇ ਨੂੰ ਸਲਾਮ ਕਰਦਿਆਂ ਮਈ ਦਿਵਸ ਮਨਾਇਆ

PPN0105201601
ਬਠਿੰਡਾ,1 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਐਮ.ਈ ਐਸ ਵਰਕਰ ਯੂਨੀਅਨ ਬਰਾਂਚ ਦੇ ਸਮੂਹ ਵਰਕਰਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਮਈ ਦਿਹਾੜਾ ਪੂਰੇ ਉਤਸ਼ਾਹ ਨਾਲ ਰਸੀਵਿੰਗ ਸਟੇਸ਼ਨ ਐਮ ਈ ਐਸ ਬਠਿੰਡਾ ਦੇ ਗੇਟ ਅੱਗੇ ਲਾਲ ਝੰਡੇ ਦੀ ਰਸਮ ਅਦਾ ਕਰਦਿਆਂ ਆਪਣੇ ਰਹਿਬਰਾਂ ਨੂੰ ਲਾਲ ਸਲਾਮ ਕਹਿੰਦਿਆਂ ਪ੍ਰੰਪਰਾਗਤ ਢੰਗ ਨਾਲ ਮਨਾਇਆ।ਐਮ.ਈ.ਐਸ ਵਰਕਰ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਨੇ ਬਾਹਰੋ ਆਏ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਸਿਕਾਗੋ ਦੇ ਸਹੀਦਾਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੋਨ ਰੱਖਿਆ ਅਤੇ ਨਾਅਰਿਆਂ ਦੀ ਗੂੰਜ ਵਿਚ ਵੱਖੋ ਵੱਖ ਬੁਲਾਰਿਆਂ ਨੇ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀਆਂ ਦੀ ਵਿਰੋਧਤਾ ਕੀਤੀ। ਸਮੂਹ ਵਰਕਰਾਂ ਨੇ ਇਕ ਜੁੱਟ ਹੋਣ ਦੀ ਪ੍ਰੇਰਣਾ ਕੀਤੀ।ਰੈਲੀ ਨੂੰ ਸਬੰਧੋਣ ਕਰਨ ਵਾਲਿਆ ਵਿਚ ਜਸਵੀਰ ਸਿੰਘ ਸੈਕਟਰੀ ਨੇ ਆਉਣ ਵਾਲੀਆਂ ਮੁਸੀਬਤਾਂ ਤੇ ਚੱਲ ਰਹੀਆਂ ਮੰਗਾਂ ਦਾ ਲੇਖਾ ਜੋਖਾ ਖੋਲ੍ਹ ਕੇ ਦੱਸਿਆ ਇਨ੍ਹਾਂ ਤੋਂ ਇਲਾਵਾ ਦਰਸਨ ਸਿੰਘ ਸੋਹਤਾ, ਗੁਰਮੇਜ ਸਿੰਘ, ਹਰਦੇਵ ਸਿੰਘ ਆਰਗੇਨਾਈਜ਼ ਸੈਕਟਰੀ ਅੰਬਾਲਾ, ਦਰਸਨ ਸਿੰਘ ਰੋਮਾਣਾ, ਸੁਦਾਗਰ ਸਿੰਘ, ਬਿੱਲੂ ਸਿੰਘ, ਮਲਕੀਤ ਸਿੰਘ, ਗੁਲਸ਼ਨ ਸਿੰਘ, ਲਛਮਣ ਸਿੰਘ ਆਦਿ ਹਾਜ਼ਰ ਸਨ।
ਇਸ ਤੋਂ ਇਲਾਵਾ ਸ਼ਹਿਰ ਵਿਚ ਹੋਰ ਵੀ ਜਥੇਬੰਦੀਆਂ ਵਲੋਂ ਮਈ ਦਿਵਸ ਮੌਕੇ ਸ਼ਰਧਾਜਲੀਆਂ ਭੇਂਟ ਕੀਤੀਆਂ ਗਈਆਂ, ਜਿਨ੍ਹਾਂ ਵਿਚ ਐਮ.ਈ.ਐਸ ਇੰਪਲਾਈਜ ਯੂਨੀਅਨ ਵਲੋਂ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਮਕਸਦ ਨਾਲ ਮਈ ਦਿਹਾੜਾ ਮਨਾਇਆ ਗਿਆ।ਇਸ ਮੌਕੇ ਪ੍ਰਧਾਨ ਬਲਕਰਨ ਸਿੰਘ ਨੇ ਆਪਣੇ ਮੁਲਾਜਮਾ ਸਮੇਤ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਸਮੂਹ ਮੁਲਾਜਮਾਂ ਨੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਮੌਕੇ ਯੂਨੀਅਨ ਪ੍ਰਧਾਨ ਬਲਕਰਨ ਸਿੰਘ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸੱਤਵੇਂ ਪੇ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੂ ਕੀਤੀ ਜਾਵੇ, ਬੀਮੇ ਦੀ ਹੱਦ ਤਿੰਨ ਲੱਖ ਤੋਂ ਛੇ ਲੱਖ ਕੀਤਾ ਜਾਵੇ, ਮੈਡੀਕਲ ਭੱਤਾ ਤਨਖਾਹ ਦੇ ਨਾਲ ਜੋੜਿਆ ਜਾਵੇ ਅਤੇ ਸਾਰੇ ਅਲਾਉਂਸ ਨਵੇਂ ਪੇ ਸਕੇਲ ਮੁਤਾਬਿਕ ਵਧਾਏ ਜਾਣ, ਮੁਲਾਜਮ ਦੀ ਮੌਤ ਤੋਂ ਬਾਅਦ ਬਗੈਰ ਸ਼ਰਤ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ। ਇਸ ਮੌਕੇ ਯੂਨੀਅਨ ਦੇ ਹੋਰ ਆਗੂਆਂ ਵਿੱਚ ਜਨਰਲ ਸਕੱਤਰ ਜਮੀਤ ਸਿੰਘ, ਜੁਆਇੰਟ ਸੈਕਟਰੀ ਦਰਸ਼ਨ ਮੌੜ, ਕੈਸ਼ੀਅਰ ਕਿਰਨਜੀਤ ਸਿੰਘ, ਸਲਾਹਕਾਰ ਅਮਰਪਾਲ, ਹਰਮੰਦਰ ਸਿੰਘ ਅਤੇ ਮੀਤ ਪ੍ਰਧਾਨ ਐਸਪੀ ਸਿੰਗਲਾ ਨੇ ਵੀ ਸੰਬੋਧਨ ਕੀਤਾ।ਯੂਨੀਅਨ ਦੇ ਪ੍ਰੈਸ ਸਕੱਤਰ ਸੁਰਜੀਤ ਸਿੰਘ ਬਰਨਾਲਾ ਨੇ ਦੱਸਿਆ ਕਿ ਸਮਾਗਮ ਦੌਰਾਨ ਖਾਸ ਤੌਰ ‘ਤੇ ਪਹੁੰਚੇ ਯੂਨੀਅਨ ਦੇ ਸਾਬਕਾ ਰਹਿ ਚੁੱਕੇ ਸੀਨੀਅਰ ਪ੍ਰਧਾਨ ਜਗਤ ਸਿੰਘ ਨੇ ਵੀ ਸੰਬੋਧਨ ਕੀਤਾ ਤੇ ਸਰਕਾਰ ਕੋਲੋਂ ਉਕਤ ਮੰਗਾਂ ਦੀ ਪ੍ਰੋੜਤਾ ਕਰਦੇ ਹੋਏ ਜਲਦੀ ਲਾਗੂ ਕਰਨ ਦੀ ਅਪੀਲ ਕੀਤੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply