Friday, October 31, 2025
Breaking News

Monthly Archives: January 2018

ਦਲਿਤ ਪਰਿਵਾਰ ਨੂੰ ਗੁਰਦੁਆਰੇ `ਚ ਭੋਗ ਨਾ ਪਾਉਣ ਦੇਣ ਵਾਲਿਆਂ `ਤੇ ਹੋਵੇਗੀ ਸਖਤ ਕਾਰਵਾਈ – ਲੌਂਗੋਵਾਲ

ਧੂਰੀ, 21 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ ਦੇ ਮਾਨਵਾਲਾ ਪਿੰਡ `ਚ ਇਕ ਦਲਿਤ ਪਰਿਵਾਰ ਨੂੰ ਗੁਰਦੁਆਰੇ `ਚ ਭੋਗ ਨਾ ਪਾਉਣ ਦੇਣ ਦਾ ਮਾਮਲਾ ਗਰਮਾ ਗਿਆ ਹੈ।ਮਾਮਲਾ ਮੀਡੀਆ `ਚ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਮਾਨਵਾਲਾ ਪਹੁੰਚੇ ਤੇ ਉਨ੍ਹਾਂ ਨੇ ਪਰਿਵਾਰ ਨਾਲ ਮੀਟਿੰਗ ਕਰ ਕੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦਾ ਵਿਸ਼ਵਾਸ ਦਿਵਾਇਆ।ਰਾਜੋਆਣਾ ਦੀ ਫਾਂਸੀ ਦੀ …

Read More »

ਕਰਜਾ ਮੁਆਫੀ ਬਾਰੇ ਕੂੜ ਪ੍ਰਚਾਰ ਕਰਨ ਵਾਲੇ ਅਕਾਲੀ ਦੱਸਣ ਕਿ ਕਿਸਾਨੀ ਲਈ ਉਨਾਂ ਕੀ ਕੀਤਾ – ਗੋਲਡੀ ਖੰਗੂੜਾ

ਧੂਰੀ, 21 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਅੱਜ ਐਸ.ਡੀ.ਐਮ ਦਫਤਰ ਵਿਖੇ ਮਾਲ ਵਿਭਾਗ ਦੇ ਅਧਿਕਾਰੀਆਂ, ਪਟਵਾਰੀਆਂ, ਪੰਚਾਇਤ ਸਕੱਤਰਾਂ, ਧੂਰੀ ਅਤੇ ਸ਼ੇਰਪੁਰ ਬਲਾਕਾਂ ਦੇ ਬੀ.ਡੀ.ਪੀ.ਓਜ਼ ਨਾਲ ਪੰਜਾਬ ਸਰਕਾਰ ਦੀ ਕਿਸਾਨੀ ਕਰਜਾ ਮੁਆਫੀ ਸਕੀਮ ਸਬੰਧੀ ਕੀਤੀ ਗਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਦੀ ਕਰਜਾ ਮੁਆਫੀ ਸਕੀਮ ਤਹਿਤ ਉਪ ਮੰਡਲ ਧੂਰੀ …

Read More »

ਚੌਲਾਂ ਦਾ ਲੰਗਰ ਲਗਾਇਆ ਗਿਆ

ਧੂਰੀ, 21 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਗੁਰੂ ਨਾਨਕ ਕਾਰ ਬਾਜ਼ਾਰ ਦੇ ਦੁਕਾਨਦਾਰਾਂ ਵਲੋਂ ਚੌਲਾਂ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਹਰਜੀਤ ਸਿੰਘ, ਮਨਜੀਤ ਸਿੰਘ, ਗੁਰਮੇਲ ਸਿੰਘ, ਸੁਖਦੇਵ ਸਿੰਘ, ਹਰਦੀਪ ਸਿੰਘ, ਤਲਵੀਰ ਸਿੰਘ, ਜਤਿੰਦਰ ਸਿੰਘ ਨੇ ਲੰਗਰ ਵਰਤਾਉਣ ਦੀ ਸੇਵਾ ਕੀਤੀ।ਉਨਾਂ ਨੇ ਮਾਨਵਤਾ ਦੀ ਭਲਾਈ ਅਤੇ ਲੋੜਵੰਦਾਂ ਦੀ ਮਦਦ ਕਰਨਾ ਹੀ ਮਨੁੱਖਤਾ ਦਾ ਅਸਲੀ ਧਰਮ ਦੱਸਿਆ।

Read More »

ਚੋਰੀ ਦੇ ਮੋਬਾਇਲਾਂ ਤੇ ਬਿਨਾਂ ਨੰਬਰੀ ਆਟੋ ਸਮੇਤ ਤਿੰਨ ਗ੍ਰਿਫਤਾਰ

ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਜੋਗਾ ਸਿੰਘ ਨੇ ਰਣਜੀਤ ਐਵਨਿਊ ਸੀ ਬਲਾਕ ਵਿਖੇ ਮੁਖਬਰ ਦੀ ਇਤਲਾਹ `ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨਾਂ ਪਾਸੋਂ ਇੱਕ ਬਿਨ੍ਹਾਂ ਨੰਬਰੀ ਆਟੋ ਅਤੇ ਵੱਖ-ਵੱਖ ਕੰਪਨੀਆਂ ਦੇ ਚੋਰੀ ਕੀਤੇ 10 ਮੋਬਾਇਲ ਬਰਾਮਦ ਕੀਤੇ ਹਨ।ਪ੍ਰੈਸ ਕਾਨਫਰੰਸ ਦੌਰਾਨ ਏ.ਡੀ.ਸੀ.ਪੀ ਕਰਾਇਮ ਹਰਜੀਤ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ …

Read More »

ਨਸ਼ੀਲੀਆਂ ਗੋਲੀਆਂ, ਪਸਤੌਲ ਅਤੇ ਕਾਰ ਸਮੇਤ ਇੱਕ ਗ੍ਰਿਫਤਾਰ

ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸੀ.ਆਈ.ਏ ਸਟਾਫ ਨੇ ਇੱਕ ਕਾਰ ਸਵਾਰ ਨੂੰ 980 ਨਸ਼ੀਲੀਆਂ ਗੋਲੀਆਂ ਅਤੇ 5 ਜ਼ਿੰਦਾ ਕਾਰਤੂਸਾਂ ਅਤੇ ਇੱਕ ਦੇਸੀ ਪਸਤੌਲ ਸਮੇਤ ਗ੍ਰਿਫਤਾਰ ਕੀਤਾ ਹੈ।ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਏ.ਡੀ.ਸੀ.ਪੀ ਕਰਾਈਮ ਹਰਜੀਤ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਜੋਗਾ ਸਿੰਘ ਸਾਥੀ ਪੁਲਿਸ ਕਰਮਚਾਰੀਆਂ ਸਮੇਤ ਜਦ ਵਾਹਣਾਂ `ਤੇ ਸਵਾਰ ਹੋ ਕੇ ਗਸ਼ਤ …

Read More »

ਸਰਬਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ

ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ – ਅਮਨ) – ਪੁਰਾਣਾ ਟਾਊਨ ਨਰੈਣਗੜ੍ਹ ਛੇਹਰਟਾ ਵਿਖੇ ਸਮੂਹ ਮੁਹੱਲਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ।ਮੁਹੱਲਾ ਪ੍ਰਧਾਨ ਸਤਪਾਲ ਗੋਪੀ ਵਲੋਂ ਕੀਤੇ ਗਏ ਵਿਸ਼ੇਸ਼ ਯਤਨਾਂ ਸਦਕਾ ਸਰਬਤ ਦੇ ਭਲੇ ਲਈ ਇਹ ਉਪਰਾਲਾ ਕੀਤਾ ਗਿਆ।ਪ੍ਰਧਾਨ ਸਤਪਾਲ ਗੋਪੀ ਨੇ ਕਿਹਾ ਕਿ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਇਹ ਲੜੀ ਅਗਾਂਹ ਵੀ ਜਾਰੀ …

Read More »

ਸਾਬਕਾ ਸਰਪੰਚ ਨੇ ਪਿਤਾ ਦੀ ਯਾਦ ਵਿੱਚ ਪ੍ਰਾਇਮਰੀ ਸਕੂਲ ਘੁਲਾਲ ਨੂੰ ਦਿੱਤੀ ਮਾਲੀ ਮਦਦ

ਸਮਰਾਲਾ. 20 ਜਨਵਰੀ (ਪੰਜਾਬ ਪੋਸਟ – ਕੰਗ) – ਇੱਥੋਂ ਨਜਦੀਕ ਪੈਂਦੇ ਪ੍ਰਾਇਮਰੀ ਸਕੂਲ ਘੁਲਾਲ ਜੋ ਕਿ ਵਿੱਦਿਅਕ ਅਤੇ ਹੋਰ ਗਤੀਵਿਧੀਆਂ ਵਿੱਚ ਪੰਜਾਬ ਪੱਧਰ `ਤੇ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ।ਪਿੰਡ ਦੇ ਸਾਬਕਾ ਸਰਪੰਚ ਜਗੀਰ ਸਿੰਘ ਨੇ ਆਪਣੇ ਪਿਤਾ ਸਵ. ਸੇਵਾ ਸਿੰਘ ਦੀ ਯਾਦ ਵਿੱਚ ਪ੍ਰਾਇਮਰੀ ਸਕੂਲ ਘੁਲਾਲ ਦੇ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਸਕੂਲ ਵਿਕਾਸ ਕਾਰਜਾਂ ਲਈ 10,000 ਰੁਪਏ ਦੀ ਮਾਲੀ …

Read More »

ਆਸਟ੍ਰੇਲੀਆ ’ਚ ਧਰਮ ਪ੍ਰਚਾਰ ਲਈ ਯਤਨਸ਼ੀਲ ਜਸਬੀਰ ਸਿੰਘ ਦਾ ਸਨਮਾਨ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –     ਆਸਟ੍ਰੇਲੀਆ ‘ਚ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਸੇਵਾ ਨਿਭਾਅ ਰਹੇ ਜਸਬੀਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਅੱਜ ਸਕੱਤਰ ਮਨਜੀਤ ਸਿੰਘ ਚੀਮਾ ਬਾਠ ਨੇ ਸਨਮਾਨਿਤ ਕੀਤਾ।ਜਸਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਆਸਟ੍ਰੇਲੀਆ ਵਿਚ ਸਿੱਖ ਧਰਮ ਦੇ ਪ੍ਰਚਾਰ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਸਿੱਖਾਂ ਦੀਆਂ ਵੱਖ-ਵੱਖ ਖੇਤਰਾਂ ਵਿਚ …

Read More »

ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਪ੍ਰਚਾਰ ਲਹਿਰ ਦਾ ਪ੍ਰੋਗਰਾਮ ਜਾਰੀ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –   ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ ਗਈ ਗੁਰਮਤਿ ਪ੍ਰਚਾਰ ਲਹਿਰ ਦੇ ਪ੍ਰੋਗਰਾਮਾਂ ਇਸ ਦੀ ਆਰੰਭਤਾ 21 ਜਨਵਰੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੋਂ ਖ਼ਾਲਸਾਈ ਜਾਹੋ-ਜਲਾਲ ਨਾਲ ਕੀਤੀ ਜਾਵੇਗੀ।ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ …

Read More »

ਪੰਜਾਬੀ ਨਾਲ ਵਿਤਕਰੇ ’ਤੇ ਸ਼੍ਰੋਮਣੀ ਕਮੇਟੀ ਨੇ ਉਠਾਏੇ ਸਵਾਲ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਹੀ ਕੀਤੀ ਜਾ ਰਹੀ ਪੰਜਾਬੀ ਦੀ ਬੇਕਦਰੀ ਠੀਕ ਨਹੀਂ ਹੈ ਅਤੇ ਇਸ ਨਾਲ ਪੰਜਾਬ ਸਰਕਾਰ ਦਾ ਪੰਜਾਬੀ ਵਿਰੋਧੀ ਰਵੱਈਆ ਸਾਹਮਣੇ ਆਇਆ ਹੈ।ਆਪਣੇ ਹੀ ਸੂਬੇ ਅੰਦਰ ਮਾਂ ਬੋਲੀ ਨਾਲ ਪਰਾਇਆਂ ਵਾਲਾ ਸਲੂਕ ਕਰਨਾ ਕਿਸੇ ਵੀ ਤਰ੍ਹਾਂ ਵੀ ਜਾਇਜ਼ ਨਹੀਂ ਹੈ।ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ …

Read More »