Tuesday, November 24, 2026

Daily Archives: October 18, 2018

ਗਿਆਨੀ ਗੁਰਬਚਨ ਸਿੰਘ ਨੇ ਅਸਤੀਫਾ ਦੇ ਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੀ ਸੇਵਾ ਤੋਂ ਜਤਾਈ ਅਸਮਰੱਥਾ

ਅਸਤੀਫੇ `ਚ ਖਰਾਬ ਸਿਹਤ ਦਾ ਦਿੱਤਾ ਹਵਾਲਾ, ਹੋਈਆਂ ਭੁੱਲਾਂ ਲਈ ਮੰਗੀ ਮਾਫੀ ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਵੀ ਸੇਵਾ ਤੋਂ ਅਸਮਰੱਥਾ ਜਤਾਈ ਹੈ।ਅੱਜ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਮੀਰੀ ਪੀਰੀ ਦੇ …

Read More »

ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੀ ਸਿਖਲਾਈ ਲਈ ਅਹਿਮ ਸਮਝੌਤਾ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇੰਟਰਨਸ਼ਾਲਾ, ਗੁਰੂਗ੍ਰਾਮ ਨੇ ਵਿਦਿਆਰਥੀਆਂ ਲਈ ਸਿਖਲਾਈ ਦੇ ਵਧੇਰੇ ਮੌਕੇ ਲਿਆਉਣ ਲਈ ਇਕ ਅਹਿਮ ਸਮਝੌਤਾ ਕੀਤਾ ਹੈ। ਇੰਨਟਰਸ਼ਾਲਾ ਭਾਰਤ ਦੀ ਪ੍ਰਮੁੱਖ ਇੰਟਰਨਸ਼ਿਪ ਅਤੇ ਟਰੇਨਿੰਗ ਦੇਣ ਲਈ ਇਕ ਵੱਡਾ ਪਲੇਟਫਾਰਮ ਹੈ।ਇਸ ਸਮਝੌਤੇ ਜ਼ਰੀਏ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਢੁਕਵੀਂ ਇੰਟਰਨਸ਼ਿਪ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ।ਸਮਝੌਤੇ ਅਨੁਸਾਰ ਇੰਟਰਨਸ਼ਿਪ ਦੇ ਮੌਕਿਆਂ ਤੋਂ …

Read More »

ਰਸਮੀ ਪੜ੍ਹਾਈ ਦੇ ਨਾਲ ਨਾਲ ਵਿਵਹਾਰਕ ਜਾਣਕਾਰੀ ਵੀ ਜਰੂਰੀ – ਡਾ. ਜਸਵੀਨ ਕੌਰ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜਨੇਸ ਸਕੂਲ ਵੱਲੋਂ ਪੀ.ਆਈ.ਬੀ.ਐਮ ਪੁਣੇ ਤੋਂ ਪ੍ਰਸਿੱਧ ਅਰਥਸ਼ਾਸਤਰੀ ਕਪਿਲ ਭਟੇਜਾ ਅਤੇ ਪੰਕਜ ਪੁਰੀ ਵੱਲੋਂ ਵਿੱਤੀ ਮਾਡਲਿੰਗ `ਤੇ ਪ੍ਰਮਾਣਿਤ ਵਰਕਸ਼ਾਪ ਦਾ ਆਯੋਜਨ ਕੀਤਾ।ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿੱਤ ਸਬੰਧੀ ਨਵੀਆਂ ਨੀਤੀਆਂ ਅਤੇ ਤਕਨੀਕਾਂ ਜਾਣਕਾਰੀ ਮੁਹਈਆ ਕਰਨਾ ਸੀ।ਵਰਕਸ਼ਾਪ ਵਿਚ ਲਗਭਗ 200 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ …

Read More »

ਵਿਗਿਆਨਕ ਖੋਜ ਦਾ ਮੁੱਖ ਉਦੇਸ਼ ਹੋਵੇ ਮਨੁੱਖੀ ਜੀਵਨ ਦੀਆਂ ਮੁਸ਼ਕਲਾਂ ਘਟਾਉਣਾ- ਡਾ. ਮੈਤਰੀ

`ਬੁਨਿਆਦੀ ਵਿਗਿਆਨ ਦੇ ਭਵਿੱਖ-ਜਿਥੇ ਅਸੀਂ ਜਾ ਰਹੇ ਹਾਂ`, ਵਿਸ਼ੇ `ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੈਕਲਟੀ ਡਿਵੈਲਪਮੈਂਟ ਸੈਂਟਰ (ਐਚ.ਆਰ.ਡੀ.ਸੀ.-ਯੂ.ਜੀ.ਸੀ) ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਦੁਆਰਾ “ਬੁਨਿਆਦੀ ਵਿਗਿਆਨ ਦੇ ਭਵਿੱਖ-ਜਿਥੇ ਅਸੀਂ ਜਾ ਰਹੇ ਹਾਂ” ਵਿਸ਼ੇ `ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। …

Read More »

ਯੂਨੀਵਰਸਿਟੀ ਵਲੋਂ ਮੈਨੇਜ਼ਮੈਂਟ ਤੇ ਕਾਨੂੰਨ ਵਿਸ਼ੇ ਬਾਰੇ ਸ਼ੁਰੂ ਹੋਣਗੀਆਂ ਸ਼ਾਮ ਦੀਆਂ ਕਲਾਸਾਂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਸਿੰਡੀਕੇਟ ਦੀ ਹੋਈ ਇਕੱਤਰਤਾ ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਵੱਲੋਂ ਜਿਥੇ ਹਰ ਸਾਲ ਆਪਣਾ ਵਿਜ਼ਨ ਤਿਆਰ ਕਰਨ ਦੇ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਹੈ, ਉਥੇ ਹੁਣ ਨੌਕਰੀਪੇਸ਼ਾ ਅਤੇ ਹੋਰ ਵਿਦਿਆਰਥੀਆਂ ਨੂੰ ਇਕ ਅਹਿਮ ਸਹੂਲਤ ਦੇਂਦਿਆਂ ਮੈਨੇਜ਼ਮੈਂਟ ਅਤੇ ਕਾਨੂੰਨ ਵਿਸ਼ੇ ਵਿਚ ਸ਼ਾਮ ਦੀਆਂ ਕਲਾਸਾਂ ਸ਼ੁਰੂ ਕਰਨ ਦਾ …

Read More »

ਦਰਸ਼ਕਾਂ ਨੂੰ ਉਹਨਾਂ ਦੀਆਂ ਜੜਾਂ ਨਾਲ ਜੋੜੇਗੀ ਫਿਲਮ ‘ਆਟੇ ਦੀ ਚਿੜੀ‘

ਨੀਰੂ ਬਾਜਵਾ ਤੇ ਅੰਮ੍ਰਿਤ ਮਾਨ ਨਿਭਾ ਰਹੇ ਹਨ ਮੁੱਖ ਕਿਰਦਾਰ ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਇਸ ਸਾਲ ਦੀ ਸਭ ਤੋਂ ਚਰਚਿਤ ਵਾਲੀ ਫਿਲਮ ‘ਆਟੇ ਦੀ ਚਿੜੀ‘ 18 ਅਕਤੂਬਰ ਨੂੰ ਸਿਨੇਮਾ ਘਰਾਂ ਸ਼ਿੰਗਾਰ ਬਣ ਰਹੀ ਹੈ।ਫਿਲਮ ਦੀ ਪੂਰੀ ਸਟਾਰ ਕਾਸਟ, ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਫਿਲਮ ਨੂੰ ਪ੍ਰੋਮੋਟ ਕਰਨ ਲਈ ਅੰਮ੍ਰਿਤਸਰ ਪਹੁੰਚੇ।ਤੇਗ ਪ੍ਰੋਡਕਸ਼ਨਜ਼ ਤੋਂ ਫਿਲਮ ਦੇ …

Read More »

ਟ੍ਰੈਫਿਕ ਅਜੈੂਕੇਸ਼ਨ ਸੈਲ ਨੇ ਕਰਵਾਇਆ ਸਕੂਲੀ ਬੱਚਿਆਂ ਦਾ ਭਾਸ਼ਨ ਮੁਕਾਬਲਾ

ਅੰਮਿ੍ਤਸਰ, 18 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਐਸ.ਐਸ ਸ੍ਰੀਵਾਸਤਵਾ ਆਈ.ਪੀ.ਐਸ ਦੇ ਨਿਰਦੇਸ਼ਾ ਅਨੁਸਾਰ ਮਨਾਏ ਜਾ ਰਹੇ `ਸ਼ਹੀਦੀ ਯਾਦਗਾਰੀ ਹਫਤੇ` ਦੇ ਤੀਸਰੇ ਦਿਨ ਅੱਜ ਟ੍ਰੈਫਿਕ ਅਜੈੂਕੇਸ਼ਨ ਸੈਲ ਵਲੋ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਵਿਖੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦਾ ਭਾਸ਼ਨ ਮੁਕਾਬਲਾ ਕਰਵਾਇਆ ਗਿਆ।ਇਸ ਮੋਕੇ ਦਿਲਬਾਗ ਸਿੰਘ ਏ.ਡੀ.ਸੀ.ਪੀ ਟ੍ਰੈਫਿਕ ਵਿਸ਼ੇਸ਼ ਤੋਰ ਤੇ ਸਿਰਕਤ ਕੀਤੀ।ਇਸ ਮੁਕਾਬਲੇ ਵਿੱਚ 15 ਸਕੂਲਾਂਾ …

Read More »

ਜਿਲ੍ਹਾ ਪੱਧਰੀ ਅੰਡਰ-18 ਮੁਕਾਬਲਿਆਂ ਦੇ ਦੂਜੇ ਦਿਨ ਕਬੱਡੀ `ਚ

ਖੇਡਾਂ ਸਾਡੇ ਜੀਵਨ ਵਿੱਚ ਅਨੁਸ਼ਾਸ਼ਨ ਪੈਦਾ ਕਰਦੀਆਂ ਹਨ – ਅਗਰਵਾਲ ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਉਮਰ ਵਰਗ ਅੰਡਰ 18 ਸਾਲ  ਦੇ ਲੜਕੇ-ਲੜਕੀਆਂ ਦੇ ਖੇਡ ਮੁਕਾਬਲਿਆਂ ਦਾ ਦੂਸਰਾ ਦਿਨ ਬਹੁਤ ਦਿਲਚਸਪ ਰਿਹਾ। ਕਬੱਡੀ ਦੇ ਮੁਕਾਬਲਿਆ ਦੇ ਦੂਸਰੇ ਦਿਨ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਿਮਾਂਸ਼ੂ ਅਗਰਵਾਲ ਮੁੱਖ …

Read More »

ਕਣਕ ਦੇ ਬੀਜ ’ਤੇ ਸਬਸਿਡੀ ਲਈ ਦਰਖਾਸਤਾਂ 25 ਅਕਤੂਬਰ ਤੱਕ – ਡਿਪਟੀ ਕਮਿਸ਼ਨਰ

ਢਾਈ ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਨੂੰ ਮਿਲੇਗੀ ਪਹਿਲ ਅੰਮ੍ਰਿਤਸਰ, 18 ਅਕਤਬੂਰ (ਪੰਜਾਬ ਪੋਸਟ- ਪ੍ਰੀਤਮ ਸਿੰਘ) -ਪੰਜਾਬ ਸਰਕਾਰ ਵਲੋਂ ਹਾੜ੍ਹੀ 2018-19 ਦੌਰਾਨ ਕਣਕ ਦੀ ਬਿਜਾਈ ਲਈ ਜਲੰਧਰ ਜਿਲ੍ਹੇ ਵਿਚ 8000 ਕੁਇੰਟਲ ਬੀਜ ਸਬਸਿਡੀ ’ਤੇ ਦਿੱਤਾ ਜਾਵੇਗਾ ਜਿਸ ਲਈ ਕਿਸਾਨ 25 ਅਕਤੂਬਰ ਤੱਕ ਆਪਣੀ  ਦਰਖਾਸਤ ਦੇ ਸਕਦੇ ਹਨ।ਇਹ ਸਬਸਿਡੀ ਸਿੱਧੀ ਕਿਸਾਨਾਂ ਬੈਂਕ ਖਾਤਿਆ ਵਿੱਚ ਭੇਜੀ ਜਾਵੇਗੀ।         ਡਿਪਟੀ ਕਮਿਸ਼ਨਰ ਕਮਲਦੀਪ …

Read More »

ਫਸਲਾਂ ਦੀ ਰਹਿੰਦ-ਖੂੰਹਦ ਸਾਂਭਣ ਵਿਚ ਵਿਭਾਗ ਵੱਲੋਂ ਯਤਨ ਜਾਰੀ, ਜਿਲ੍ਹੇ `ਚ ਕੱਟੇ 206 ਚਲਾਨ

ਅੰਮ੍ਰਿਤਸਰ, 18 ਅਕਤਬੂਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਫਸਲਾਂ ਦੀ ਰਹਿੰਦ-ਖੂੰਹਦ ਜਿਸ ਵਿਚ ਪਰਾਲੀ ਤੇ ਨਾੜ ਮੁੱਖ ਤੌਰ ’ਤੇ ਸ਼ਾਮਿਲ ਹਨ, ਨੂੰ ਬਿਨਾਂ ਸਾੜੇ ਖੇਤ ਵਿਚ ਮਿਲਾ ਦੇਣ ਨਾਲ ਜਿੱਥੇ ਖੇਤ ਦੀ ਉਪਜਾੳੂ ਸ਼ਕਤੀ  ਵੱਧਦੀ ਹੈ, ਉਥੇ ਫਸਲਾਂ ਦਾ ਝਾੜ ਵੀ ਵੱਧਦਾ ਹੈ ਅਤੇ ਧੰਨ ਦੀ ਬਰਬਾਦੀ ਵੀ ਰੁਕਦੀ ਹੈ। ਉਕਤ ਸੋਚ ਦਾ ਪ੍ਰਗਟਾਵਾ ਕਰਦੇ ਖੇਤੀਬਾੜੀ ਅਧਿਕਾਰੀ ਡਾ. ਦਲਬੀਰ ਸਿੰਘ …

Read More »