Friday, May 23, 2025
Breaking News

Monthly Archives: April 2024

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ 27ਵੇਂ ਸਥਾਪਨਾ ਦਿਵਸ ‘ਤੇ ਵਿਸ਼ੇਸ਼ ਹਵਨ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ 27ਵੇਂ ਸਥਾਪਨਾ ਦਿਵਸ ਦੇ ਸ਼ੁੱਭ ਅਵਸਰ ‘ਤੇ ਸਕੂਲ਼ ਦੇ ਵਿਹੜੇ ਵਿੱਚ ਵਿਸ਼ੇਸ਼ ਹਵਨ ਦਾ ਆਯੋਜਨ ਕੀਤਾ ਗਿਆ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ, ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਹਵਨ ਦੀ ਪਾਵਨ ਅਗਨੀ ਵਿੱਚ ਵੈਦਿਕ ਮੰਗਲ ਉਚਾਰਣ ਨਾਲ ਘਿਓ ਅਤੇ ਹੋਰ ਸਮੱਗਰੀ ਦੀਆਂ ਆਹੂਤੀਆਂ ਅਰਪਿਤ ਕਰਕੇ ਪ੍ਰਮਾਤਮਾ ਪਾਸ ਸਕੁਲ ਦੀ ਤਰੱਕੀ ਤੇ ਖੁਸ਼ਹਾਲੀ ਦੀ ਕਾਮਨਾ …

Read More »

ਖਸਤਾ ਹਾਲ ਪੁੱਲ ਤੋਂ ਹੇਠਾਂ ਡਿੱਗਿਆ ਟਰਾਲਾ

ਸੰਗਰੂਰ, 7 ਅਪ੍ਰੈਲ (ਜਗਸੀਰ ਲੌਂਗੋਵਾਲ) – ਸੁਨਾਮ ਸੰਗਰੂਰ ਰੋਡ ‘ਤੇ ਬਣੇ ਸਰਹੰਦ ਚੋਅ ਪੁੱਲ ਤੇ ਬੀਤੀ ਦਿਨ ਹੋਏ ਹਾਦਸੇ ‘ਚ ਸਪੇਅਰ ਪਾਰਟ ਨਾਲ ਭਰਿਆ ਇੱਕ ਟਰਾਲਾ ਜੋ ਲੁਧਿਆਣਾ ਤੋਂ ਮਹਾਰਾਸ਼ਟਰ ਜਾ ਰਿਹਾ ਸੀ, ਰੇਲਿੰਗ ਨੂੰ ਤੋੜਦਾ ਹੋਇਆ ਪੁੱਲ ਤੋਂ ਹੇਠਾਂ ਜਾ ਡਿੱਗਾ, ਪਰ ਚੰਗੀ ਕਿਸਮਤ ਦੇ ਚੱਲਦਿਆਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਿਕਰਯੋਗ ਹੈ ਕਿ ਇਹ ਪੁੱਲ ਪਿੱਛਲੀਆਂ ਬਰਸਾਤਾਂ ਦੌਰਾਨ …

Read More »

ਪਿੰਗਲਵਾੜਾ ਪਰਿਵਾਰ ਦੀ 71ਵੀਂ ਲੜਕੀ ਦਾ ਅਨੰਦ ਕਾਰਜ਼ ਕਰਵਾਇਆ ਗਿਆ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਮੇਨ ਬ੍ਰਾਂਚ ਦੇ ਵਿਹੜੇ ਵਿੱਚ ਪਿੰਗਲਵਾੜਾ ਪਰਿਵਾਰ ਦੀ ਲੜਕੀ ਚਾਂਦਨੀ ਦਾ ਆਨੰਦ ਕਾਰਜ਼ ਗੁਰਪ੍ਰੀਤ ਸਿੰਘ ਸਪੁੱਤਰ ਸਵ. ਪਰਮਜੀਤ ਸਿੰਘ ਵਾਸੀ ਹਰਗੋਬਿੰਦ ਨਗਰ ਪੋਸਟ ਆਫ਼ਿਸ ਰੇਰੂ ਜਲੰਧਰ-1 ਨਾਲ ਮੇਨ ਬ੍ਰਾਂਚ ਪਿੰਗਲਵਾੜਾ ਸਥਿਤ ਗੁਰਦੁਆਰਾ ਸਾਹਿਬ ਵਿਖੇ ਹੋਇਆ।ਇਹ ਪਿੰਗਲਵਾੜਾ ਪਰਿਵਾਰ ਵਿੱਚ 71ਵਾਂ ਆਨੰਦ ਕਾਰਜ਼ ਹੈ।ਸੁਭਾਗ ਜੋੜੀ ਨੂੰ ਪਿੰਗਲਵਾੜਾ ਸੰਸਥਾ ਮੁਖੀ ਡਾ. …

Read More »

ਨਗਰ ਨਿਗਮ ਦੇ ਸਾਰੇ ਵਿਭਾਗਾਂ ਵਲੋਂ ਦੱਖਣੀ ਜ਼ੋਨ ਖੇਤਰਾਂ ਵਿੱਚ ਸਾਂਝੀ ਕਾਰਵਾਈ

ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ `ਤੇ ਹੱਲ ਕੀਤਾ ਜਾਵੇਗਾ- ਕਮਿਸ਼ਨਰ ਨਿਗਮ ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਸਾਰੇ ਵਿਭਾਗਾਂ ਵਲੋਂ ਸ਼ਹਿਰ ਦੇ ਦੱਖਣੀ ਜ਼ੋਨ ਅਧੀਨ ਆਉਂਦੇ ਖੇਤਰਾਂ ਵਿੱਚ ਇੱਕ ਸਾਂਝੀ ਕਾਰਵਾਈ ਕੀਤੀ ਗਈ।ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਪਵਿੱਤਰ ਨਗਰੀ ਨੂੰ ਨਵੀਂ ਨੁਹਾਰ ਦੇਣ ਲਈ ਨਗਰ ਨਿਗਮ ਦੇ ਸਾਰੇ ਵਿਭਾਗਾਂ ਵਲੋਂ ਸਾਂਝੇ ਤੌਰ ’ਤੇ …

Read More »

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ ਦਿਵਸ ਮੌਕੇ ਅੰਮ੍ਰਿਤਸਰ ਵਿਖੇ ਕਰਵਾਏ ਗਏ `ਸ਼ਾਨ ਦਸਤਾਰ ਦੀ ਅਤੇ ਸਿੱਖ ਗੌਰਵ ਸਨਮਾਨ` ਸਮਾਗਮ ਦੌਰਾਨ ਸੰਸਾਰ ਪ੍ਰਸਿੱਧ ਸਮਾਜਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ ਸਿੰਘ ਓਬਰਾਏ ਨੂੰ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ ਕੀਤਾ ਗਿਆ।

Read More »

ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ।ਇਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਭੁਪਿੰਦਰ ਸਿੰਘ ਦੇ ਜਥੇ ਨੇ ਗੁਰਬਾਣੀ …

Read More »

ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਸਿੱਖ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ’ਚ ਲੈਣ ਦੀ ਆਲੋਚਨਾ

ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਅਸਾਮ ਦੀ ਜੇਲ੍ਹ ਵਿਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ, ਉਨ੍ਹਾਂ ਦੇ ਚਾਚਾ ਅਤੇ ਹੋਰ ਨਜ਼ਰਬੰਦ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜ਼ਬਰੀ ਪੁਲਿਸ ਹਿਰਾਸਤ ਵਿੱਚ ਲੈਣਾ ਮਨੁੱਖੀ ਹੱਕਾਂ ਅਤੇ ਧਰਮ ਪ੍ਰਚਾਰ ਲਈ ਕੀਤੇ ਜਾ ਰਹੇ ਯਤਨਾਂ ਨੂੰ ਦਬਾਉਣ ਵਾਲੀ ਕਾਰਵਾਈ ਹੈ।ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ …

Read More »

ਪਿੰਗਲਵਾੜਾ ਪਰਿਵਾਰ ਦੀ 70ਵੀਂ ਲੜਕੀ ਦਾ ਅਨੰਦ ਕਾਰਜ਼ ਹੋਇਆ- ਡਾ. ਇੰਦਰਜੀਤ ਕੌਰ ਨੇ ਦਿੱਤਾ ਆਸ਼ੀਰਵਾਦ

ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਮੇਨ ਬ੍ਰਾਂਚ ਦੇ ਵਿਹੜੇ ਵਿਚ ਪਿੰਗਲਵਾੜਾ ਪਰਿਵਾਰ ਦੀ ਲੜਕੀ ਨਿਮਾਂ ਕੌਰ ਦਾ ਆਨੰਦ ਕਾਰਜ਼ ਮਨੀ ਸਿੰਘ ਸਪੁੱਤਰ ਖੜਕ ਸਿੰਘ ਵਾਸੀ ਸਟਾਰ ਸਿਟੀ ਕਾਲੋਨੀ ਟਿੱਬਾ ਰੋਡ ਬਸਤੀ ਜੋਧੇਵਾਲ ਲੁਧਿਆਣਾ ਨਾਲ ਅੱਜ ਗੁਰਦੁਆਰਾ ਸਾਹਿਬ ਮੇਨ ਬ੍ਰਾਂਚ ਪਿੰਗਲਵਾੜਾ ਵਿਖੇ ਹੋਇਆ।ਇਹ ਪਿੰਗਲਵਾੜਾ ਪਰਿਵਾਰ ਵਿੱਚ 70ਵਾਂ ਆਨੰਦ ਕਾਰਜ਼ ਹੈ। ਸੁਭਾਗ ਜੋੜੀ ਨੂੰ ਪਿੰਗਲਵਾੜਾ …

Read More »

ਖ਼ਾਲਸਾ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਮੁੱਕੇਬਾਜ਼ੀ ’ਚ ਹਾਸਲ ਕੀਤਾ ਕਾਂਸੇ ਦਾ ਤਮਗਾ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਪਬਲਿਕ ਸਕੂਲ ਜੀ.ਟੀ ਰੋਡ ਦੀ ਵਿਦਿਆਰਥਣ ਨੇ ‘ਬਾਕਸਿੰਗ ਯੂਥ ਸਟੇਟ ਲੈਵਲ’ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਮਗਾ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿਦਿਆਰਥਣ ਹਰਲੀਨ ਕੌਰ ਨੇ ਸਮਾਣਾ (ਪਟਿਆਲਾ) ਵਿਖੇ ਉਕਤ …

Read More »

ਖ਼ਾਲਸਾ ਕਾਲਜ ਐਜ਼ੂਕੇਸ਼ਨ ਦੀਆਂ ਵਿਦਿਆਰਥਣਾਂ ਦਾ ਪ੍ਰੀਖਿਆ ’ਚ ਸ਼ਾਨਦਾਰ ਸਥਾਨ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਏ-ਬੀ.ਐਡ ਸਮੈਸਟਰ 7ਵਾਂ ਦੀ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਕਾਲਜ ਪ੍ਰਿੰਸੀਪਲ ਪ੍ਰੋ: (ਡਾ.) ਮਨਦੀਪ ਕੌਰ ਨੇ ਇਮਤਿਹਾਨ ’ਚ ਸ਼ਾਨਦਾਰ ਕਾਰਗੁਜ਼ਾਰੀ ਪੇਸ਼ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਕਿਰਨਜੋਤ …

Read More »