Thursday, December 12, 2024

ਖਸਤਾ ਹਾਲ ਪੁੱਲ ਤੋਂ ਹੇਠਾਂ ਡਿੱਗਿਆ ਟਰਾਲਾ

ਸੰਗਰੂਰ, 7 ਅਪ੍ਰੈਲ (ਜਗਸੀਰ ਲੌਂਗੋਵਾਲ) – ਸੁਨਾਮ ਸੰਗਰੂਰ ਰੋਡ ‘ਤੇ ਬਣੇ ਸਰਹੰਦ ਚੋਅ ਪੁੱਲ ਤੇ ਬੀਤੀ ਦਿਨ ਹੋਏ ਹਾਦਸੇ ‘ਚ ਸਪੇਅਰ ਪਾਰਟ ਨਾਲ ਭਰਿਆ ਇੱਕ ਟਰਾਲਾ ਜੋ ਲੁਧਿਆਣਾ ਤੋਂ ਮਹਾਰਾਸ਼ਟਰ ਜਾ ਰਿਹਾ ਸੀ, ਰੇਲਿੰਗ ਨੂੰ ਤੋੜਦਾ ਹੋਇਆ ਪੁੱਲ ਤੋਂ ਹੇਠਾਂ ਜਾ ਡਿੱਗਾ, ਪਰ ਚੰਗੀ ਕਿਸਮਤ ਦੇ ਚੱਲਦਿਆਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਿਕਰਯੋਗ ਹੈ ਕਿ ਇਹ ਪੁੱਲ ਪਿੱਛਲੀਆਂ ਬਰਸਾਤਾਂ ਦੌਰਾਨ ਨੁਕਸਾਨਿਆ ਗਿਆ ਸੀ।ਪ੍ਰਸਾਸ਼ਨ ਨੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਆਵਾਜਾਈ ਲਈ ਬੰਦ ਕਰ ਦਿੱਤਾ ਸੀ, ਪ੍ਰੰਤੂ ਜਿਲ੍ਹਾ ਹੈਡਕੁਆਟਰ ਨੂੰ ਜੋੜਨ ਵਾਲਾ ਇੱਕੋ ਇੱਕ ਰਸਤਾ ਬੰਦ ਹੋਣ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਸਨ।ਵਾਹਨ ਚਾਲਕਾਂ ਅਤੇ ਲੋਕਾਂ ਵਲੋਂ ਇਸ ਨੂੰ ਆਪ ਮੁਹਾਰੇ ਖੋਹਲ ਲਿਆ ਗਿਆ।ਪੁੱਲ ਦਾ ਇੱਕ ਪਾਸਾ ਧਸ ਚੁੱਕਾ ਹੈ, ਪ੍ਰੰਤੂ ਕਈ ਮਹੀਨੇ ਬੀਤ ਜਾਣ ਦੇ ਬਾਵਜ਼ੂਦ ਇਸ ਪੁੱਲ ਦੀ ਕੋਈ ਸਾਰ ਨਹੀਂ ਲਈ ਗਈ।ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਪੁੱਲ ਲਈ ਲੋੜੀਂਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ, ਪਰ ਕੋਈ ਸਾਰ ਨਹੀਂ ਲਈ ਗਈ।
ਇਸ ਸਮੇਂ ਮੌਕੇ ‘ਤੇ ਪਹੁੰਚੇ ਭਾਜਪਾ ਆਗੂ ਦਮਨ ਥਿੰਦ ਬਾਜਵਾ ਨੇ ਕਿਹਾ ਕਿ ਉਨਾਂ ਇਥੇ ਆਰਜੀ ਪੁੱਲ ਬਣਾ ਕੇ ਇਸ ਪੁੱਲ ਦੀ ਨਵਉਸਾਰੀ ਕਰਵਾਉਣ ਦੀ ਮੰਗ ਰੱਖੀ ਸੀ, ਪਰ ਪ੍ਰਸਾਸ਼ਨ ਵਲੋਂ ਟੈਂਡਰ ਲੱਗੇ ਹੋਣ ਦੀ ਗੱਲ ਕਹਿ ਕੇ ਮੰਗ ਨੂੰ ਟਾਲ ਦਿੱਤਾ ਗਿਆ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …