Friday, April 26, 2024

Daily Archives: April 11, 2024

ਭਾਜਪਾ ਉਮੀਦਵਾਰ ਸੰਧੂ ਨੇ ਮੁਸਲਮਾਨ ਭਾਈਚਾਰੇ ਨਾਲ ਗਲੇ ਮਿਲ ਕੇ ਸਾਂਝੀ ਕੀਤੀ ਈਦ ਦੀ ਖ਼ੁਸ਼ੀ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਈਦ ਦਾ ਤਿਉਹਾਰ ਅੱਜ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਈਦ ਉਲ ਫਿਤਰ ਦੀ ਨਮਾਜ਼ ਅਦਾ ਕੀਤੀ।ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਸਥਾਨਕ ਹਾਲ ਬਾਜ਼ਾਰ ਸਥਿਤ ਪ੍ਰਸਿੱਧ ਜਾਮਾ ਮਸਜਿਦ ਖੈਰੂਦੀਨ ਵਿਖੇ ਮੁਸਲਮਾਨ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਸਾਂਝੀ ਕੀਤੀ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ.ਟੀ ਰੋਡ ਵਿਖੇ ਵਿਸ਼ਵ ਪ੍ਰਸਿੱਧ ਤਬਲਾ ਵਾਦਕਾ ਵਲੋਂ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 11 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਚੀਫ਼ ਖ਼ਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਸੰਤ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਅਤੇ ਸੁਰ ਅਭਿਆਸ ਕੇਂਦਰ ਜੰਡਿਆਲਾ ਗੁਰੂ ਦੇ ਸਹਿਯੋਗ ਨਾਲ ਸੰਗੀਤ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਪੰਡਿਤ ਯੋਗੇਸ਼ ਸ਼ਮਸੀ ਅਤੇ ਯਸ਼ਵੰਤ ਵੈਸ਼ਨਵ ਨੇ ਤਬਲਾ ਜੁਗਲਬੰਦੀ ਦਾ ਪ੍ਰੋਗਰਾਮ ਪੇਸ਼ …

Read More »

ਪੱਛਮੀ ਜ਼ੋਨ ਛੇਹਰਟਾ ਦੇ ਖੇਤਰਾਂ ‘ਚ ਸੀਵਰੇਜ਼ ਦੀ ਸਮੱਸਿਆ ਦੇ ਸਥਾਈ ਹੱਲ ਲਈ ਫੁਲ ਪਰੂਫ ਪਲਾਨ ਤਿਆਰ – ਹਰਪ੍ਰੀਤ ਸਿੰਘ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਲੋਕਾਂ ਦੀ ਮੁੱਖ ਧਾਰਨਾ ਇਹ ਹੈ ਕਿ ਅਧਿਕਾਰੀ ਦਫ਼ਤਰ ਵਿੱਚ ਬੈਠ ਕੇ ਹੁਕਮ ਜਾਰੀ ਕਰਦੇ ਹਨ ਅਤੇ ਨਾਗਰਿਕ ਸਹੂਲਤਾਂ ਸਬੰਧੀ ਨਾਗਰਿਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਨਹੀਂ ਆਉਂਦੇ।ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਉਹ ਕਮਿਸ਼ਨਰ ਬਣੇ ਹਨ, ਉਹ ਰੋਜ਼ਾਨਾ ਸਾਰੀਆਂ ਮੁੱਖ ਸੜਕਾਂ ਅਤੇ ਖੇਤਰਾਂ ਦਾ …

Read More »

ਪਿੰਗਲਵਾੜਾ ਵਿਖੇ ਪੂਰੇ ਉਤਸਾਹ ਨਾਲ ਮਨਾਇਆ ਈਦ-ਉਲ-ਫਿਤਰ ਦਾ ਦਿਹਾੜਾ

ਸੰਗਰੂਰ, 11 ਅਪ੍ਰੈਲ (ਜਗਸੀਰ ਲੌਂਗੋਵਾਲ)- ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਡਾ. ਇੰਦਰਜੀਤ ਕੌਰ ਦੀ ਅਗਵਾਈ ‘ਚ ਧੂਰੀ ਰੋਡ ਸਥਾਪਿਤ ਸਥਿਤ ਪਿੰਗਲਵਾੜਾ ਸ਼ਾਖਾ ਵਿਖੇ ਈਦ-ਉਲ-ਫਿਤਰ ਦਾ ਦਿਹਾੜਾ ਬੜੇ ਜਸ਼ਨਾਂ ਭਰਪੂਰ ਅਤੇ ਉਤਸ਼ਾਹ ਪੂਰਵਕ ਮਨਾਇਆ ਗਿਆ।ਵੱਖ-ਵੱਖ ਸੰਸਥਾਵਾਂ ਦੇ ਮੁਖੀ, ਪਿੰਡਾਂ ਦੇ ਪੰਚ ਸਰਪੰਚ, ਗੁਰਮਤਿ ਕਾਲਜ ਮਸਤੂਆਣਾ ਸਾਹਿਬ ਅਤੇ ਨਰਸਿੰਗ ਇੰਸਟੀਚਿਊਟਸ ਦੇ ਵਿਦਿਆਰਥੀਆਂ ਨੇ ਭਾਗ ਲਿਆ।ਸਿੱਖ ਮੁਸਲਿਮ ਸਾਂਝੇ ਫਰੰਟ ਦੇ ਸਰਪ੍ਰਸਤ …

Read More »

ਈਦ ਤੋਂ ਪਹਿਲਾਂ ਆਪਣੇ ਘਰ ਪੁਹੰਚੇ ਪਾਕਿਸਤਾਨੀ ਨੌਜਵਾਨ ਨੇ ਕੀਤਾ ਡਾ. ਓਬਰਾਏ ਦਾ ਧੰਨਵਾਦ

ਅੰਮ੍ਰਿਤਸਰ, 11 ਅਪ੍ਰੈਲ (ਜਗਦੀਪ ਸਿੰਘ) – ਹਮੇਸ਼ਾਂ ਲੋੜਵੰਦਾਂ ਦੀ ਬਾਂਹ ਫੜਨ ਵਾਲੇ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ ਸਿੰਘ ਓਬਰਾਏ ਦੀ ਬਦੌਲਤ ਸ਼ਾਰਜਾਹ `ਚੋਂ ਫਾਂਸੀ ਦੀ ਸਜ਼ਾ ਤੋਂ ਬਚ ਕੇ ਵਾਪਸ ਘਰ ਪਰਤੇ ਪਾਕਿਸਤਾਨੀ ਨੌਜਵਾਨ ਰਾਓ ਆਦਿਲ ਨੇ ਜਿਥੇ ਡਾ. ਐਸ.ਪੀ ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕੀਤਾ, ਉਥੇ ਹੀ ਕਤਲ ਹੋਏ ਭਾਰਤੀ ਨੌਜਵਾਨ ਦੇ ਮਾਪਿਆਂ …

Read More »

ਮਾਈ ਭਾਗੋ ਕਾਲਜ ਦੇ ਪਾਸ-ਆਊਟ ਵਿਦਿਆਰਥਣਾਂ ਦੀ ਐਲੂਮਨੀ ਮੀਟ ਕਰਵਾਈ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਸਥਾਨਕ ਮਜੀਠਾ ਰੋਡ ਸਥਿਤ ਮਾਈ ਭਾਗੋ ਸਰਕਾਰੀ ਬਹੁ-ਤਕਨੀਕੀ ਕਾਲਜ (ਲੜਕੀਆਂ) ਵਿਖੇ ਪਹਿਲੀ ਐਲੂਮਨੀ ਮੀਟ 2024 ਕਰਵਾਈ ਗਈ।ਕਾਲਜ ਨੇ ਆਪਣੀ ਪੇਸ਼ੇਵਰ ਅਤੇ ਨਿੱਜੀ ਸਫਲਤਾ, ਵਿਦਿਅਕ ਅਤੇ ਅਕਾਦਮਿਕ ਭਵਿੱਖ ਦੀਆਂ ਯੋਜਨਾਵਾਂ ਦੇ ਸਬੰਧ ਵਿੱਚ ਤਾਲਮੇਲ ਵਿਕਸਿਤ ਕਰਨ ਲਈ ਕਾਲਜ ਦੀਆਂ ਸਾਬਕਾ ਵਿਦਿਆਰਥਣਾਂ ਨਾਲ ਇੱਕ ਇੰਟਰਐਕਟਿਵ ਸੈਸ਼ਨ ਅਤੇ ਜਾਣਕਾਰੀ ਭਰਪੂਰ ਗੱਲਬਾਤ ਦਾ ਆਯੋਜਨ ਕੀਤਾ।ਕਾਲਜ ਦੀਆਂ ਪੁਰਾਣੀਆਂ ਵਿਦਿਆਰਥਣਾਂ …

Read More »

ਮਸਤੂਆਣਾ ਸਾਹਿਬ ਦੇ ਮੈਡੀਕਲ ਕਾਲਜ ਦੇ ਮੁੱਦੇ ‘ਤੇ ਬੀ.ਕੇ.ਯੂ ਡਕੌਂਦਾ ਦੇ ਆਗੂਆਂ ਨੇ ਕੀਤੀ ਚਰਚਾ

ਸੰਗਰੂਰ, 11 ਅਪ੍ਰੈਲ (ਜਗਸੀਰ ਲੌਂਗੋਵਾਲ) – ਪਿੰਡ ਦੁੱਗਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿ ਲ, ਗੱਗੀ ਦਿਆਲਪੁਰਾ ਸਮੇਤ ਲਖਵੀਰ ਸਿੰਘ ਲੱਖਾ ਬਾਲੀਆਂ ਜਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ, ਸਤਨਾਮ ਸਿੰਘ ਮਾਨ ਜਨਰਲ ਸਕੱਤਰ ਸੰਗਰੂਰ, ਕੁਲਦੀਪ ਜੋਸ਼ੀ ਦੁੱਗਾਂ ਪ੍ਰੈਸ ਸਕੱਤਰ ਸਮੇਤ ਪਿੰਡ ਇਕਾਈ ਦੁੱਗਾਂ ਦੇ ਪ੍ਰਧਾਨ ਗੁਰਤੇਜ ਗਿੱਲ ਸੀਨੀਅਰ ਮੀਤ ਪ੍ਰਧਾਨ ਗੋਰਾ ਗਿੱਲ ਖਜ਼ਾਨਚੀ …

Read More »

ਡਾ. ਮੱਖਣ ਸਿੰਘ ਸੰਗਰੂਰ ਤੋਂ ਹੋਣਗੇ ਬਸਪਾ ਦੇ ਲੋਕ ਸਭਾ ਉਮੀਦਵਾਰ

ਸੰਗਰੂਰ, 11 ਅਪ੍ਰੈਲ (ਜਗਸੀਰ ਲੌਂਗੋਵਾਲ) – ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਆਦੇਸ਼ਾਂ ਅਨੁਸਾਰ ਰਣਧੀਰ ਸਿੰਘ ਬੈਣੀਵਾਲ ਕੇਂਦਰੀ ਇੰਚਾਰਜ ਬਸਪਾ ਪੰਜਾਬ, ਅਜੀਤ ਸਿੰਘ ਭੈਣੀ ਇੰਚਾਰਜ ਬਸਪਾ ਪੰਜਾਬ ਅਤੇ ਜਸਵੀਰ ਸਿੰਘ ਗੜੀ ਸੂਬਾ ਪ੍ਰਧਾਨ ਬਸਪਾ ਪੰਜਾਬ ਦੇ ਆਦੇਸ਼ਾਂ ਅਨੁਸਾਰ ਡਾ. ਮੱਖਣ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਸੰਗਰੂਰ ਤੋਂ ਲੋਕ ਸਭਾ ਦੇ ਬਸਪਾ ਦੇ ਉਮੀਦਵਾਰ ਐਲਾਨੇ ਗਏ …

Read More »

ਆਪ ‘ਚ ਸਾਥੀਆਂ ਸਮੇਤ ਸ਼ਾਮਲ ਹੋਏ ਪਿੰਡ ਗੁਣੇਵਾਲ ਹਵੇਲੀਆਂ ਦੇ ਮੌਜੂਦਾ ਪੰਚਾਇਤ ਮੈਂਬਰ – ਈ.ਟੀ.ਓ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਲੋਕ ਭਲਾਈ ਨੀਤੀਆਂ ਤੋਂ ਖੁਸ਼ ਹੋ ਕੇ ਵੱਡੇ ਪੱਧਰ ‘ਤੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਦਿਨੋ ਦਿਨੀ ਆਮ ਆਦਮੀ ਪਾਰਟੀ ਦਾ ਕੁਨਬਾ ਲਗਾਤਾਰ ਵਧ ਰਿਹਾ ਹੈ।ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਮ ਆਦਮੀ ਸਰਕਾਰ ਦੇ …

Read More »

ਡੀ.ਏ.ਵੀ ਸਟਾਫ਼ ਅਤੇ ਵਿਦਿਆਰਥੀਆਂ ਨੇ ਸਕੂਲ ਦਾ ਨਾਂ ਰੌਸ਼ਨ ਕੀਤਾ

ਅੰਮ੍ਰਿਤਸਰ, 11 ਅਪ੍ਰੈਲ (ਜਗਦੀਪ ਸਿੰਘ) – ਖਾਲਸਾ ਕਾਲਜ ਨੇ ਗਣਿਤ ਦੇ ਪੋਸਟ ਗ੍ਰੈਜੂਏਟ ਵਿਭਾਗ ਨੇ ਪੋਸਟਰ ਪੇਸ਼ਕਾਰੀ ਅਤੇ ਮੁਕਾਬਲੇ ਦਾ ਅਯੋਜਨ ਕੀਤਾ। ਮੁਕਾਬਲੇ ਵਿੱਚ ਵਾਸੂ (ਬਾਰ੍ਹਵੀਂ ਆਰਟਸ) ਨੂੰ ਪਹਿਲਾ ਇਨਾਮ ਅਤੇ ਯਾਨਿਆ (ਬਾਰ੍ਹਵੀਂ ਆਰਟਸ) ਨੂੰ ਪੋਸਟਰ ਪੇਸ਼ਕਾਰੀ ਵਿੱਚ ਭਾਗੀਦਾਰੀ ਸਰਟੀਫੀਕੇਟ ਮਿਲਿਆ।ਗੁਰੂਤਾ ਨੰਦਨ (ਬਾਰ੍ਹਵੀਂ ਆਰਟਸ) ਨੇ ਮੁਕਾਬਲੇ ਵਿੱਚ ਪਹਿਲਾ ਇਨਾਮ ਜਿੱਤ ਕੇ ਡੀ.ਏ.ਵੀ ਦੀ ਪਹਿਲਾਂ ਹੀ ਸੱਜੀ ਹੋਈ ਕੈਪ ਵਿੱਚ ਇੱਕ …

Read More »