Wednesday, December 11, 2024

ਨਗਰ ਨਿਗਮ ਦੇ ਸਾਰੇ ਵਿਭਾਗਾਂ ਵਲੋਂ ਦੱਖਣੀ ਜ਼ੋਨ ਖੇਤਰਾਂ ਵਿੱਚ ਸਾਂਝੀ ਕਾਰਵਾਈ

ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ `ਤੇ ਹੱਲ ਕੀਤਾ ਜਾਵੇਗਾ- ਕਮਿਸ਼ਨਰ ਨਿਗਮ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਸਾਰੇ ਵਿਭਾਗਾਂ ਵਲੋਂ ਸ਼ਹਿਰ ਦੇ ਦੱਖਣੀ ਜ਼ੋਨ ਅਧੀਨ ਆਉਂਦੇ ਖੇਤਰਾਂ ਵਿੱਚ ਇੱਕ ਸਾਂਝੀ ਕਾਰਵਾਈ ਕੀਤੀ ਗਈ।ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਪਵਿੱਤਰ ਨਗਰੀ ਨੂੰ ਨਵੀਂ ਨੁਹਾਰ ਦੇਣ ਲਈ ਨਗਰ ਨਿਗਮ ਦੇ ਸਾਰੇ ਵਿਭਾਗਾਂ ਵਲੋਂ ਸਾਂਝੇ ਤੌਰ ’ਤੇ ਸ਼ਹਿਰੀਆਂ ਨੂੰ ਸਹੂਲਤਾਂ ਦੇਣ ਦੀ ਯੋਜਨਾ ਉਲੀਕੀ ਗਈ ਹੈ।ਇਸ ਵਿੱਚ ਅਧਿਕਾਰੀਆਂ, ਸੈਨੀਟੇਸ਼ਨ, ਸਿਵਲ, ਸੰਚਾਲਨ ਅਤੇ ਰੱਖ-ਰਖਾਅ, ਸਟਰੀਟ ਲਾਈਟ ਅਤੇ ਬਾਗਬਾਨੀ ਵਿਭਾਗ ਦੇ ਸਟਾਫ ਅਤੇ ਮਸ਼ੀਨਰੀ ਨੇ ਭਾਗ ਲਿਆ।ਐਸ.ਈ ਸੰਦੀਪ ਸਿੰਘ, ਐਕਸੀਅਨ ਭਲਿੰਦਰ ਸਿੰਘ, ਐਸ.ਡੀ.ਓ ਕਰਨ ਕੁਮਾਰ, ਜੇ.ਈਜ ਅਤੇ ਸਬੰਧਤ ਸਟਾਫ਼ ਦੀ ਅਗਵਾਈ ਹੇਠ ਸਿਵਲ ਵਿਭਾਗ ਅਤੇ ਆਪਰੇਸ਼ਨ ਅਤੇ ਮੇਨਟੇਨੈਂਸ ਸੈਲ ਦੇ ਸਮੁੱਚੇ ਸਟਾਫ਼ ਅਤੇ ਜੇ.ਸੀ.ਬੀ ਅਤੇ ਟਿੱਪਰ, ਸੁਪਰ-ਸੱਕਰ, ਜੈਟ ਕਲੀਨਿੰਗ ਮਸ਼ੀਨਰੀ ਨੇ ਚਾਟੀਵਿੰਡ ਗੇਟ ਤਰਨਤਾਰਨ ਰੋਡ, ਸੁਲਤਾਨਵਿੰਡ ਰੋਡ ਅਤੇ ਸ਼ਹਿਰ ਦੇ ਦੱਖਣੀ ਜ਼ੋਨ ਅਧੀਨ ਪੈਂਦੇ ਹੋਰ ਆਸ-ਪਾਸ ਦੇ ਇਲਾਕੇ ਦੀਆਂ ਮੁੱਖ ਸੜਕਾਂ `ਤੇ ਸੀ ਅਤੇ ਡੀ ਰਹਿੰਦ-ਖੂੰਹਦ ਦੇ ਮਲਬੇ ਨੂੰ ਹਟਾਉਣ ਅਤੇ ਸੀਵਰੇਜ਼ ਦੀ ਸਫਾਈ ਲਈ ਆਪਣਾ ਕੰਮ ਕੀਤਾ।ਐਮ.ਓ.ਐਚ ਡਾ: ਯੋਗੇਸ਼ ਅਰੋੜਾ, ਸੀ.ਐਸ.ਆਈ ਰਣਜੀਤ ਸਿੰਘ ਅਤੇ ਜੇ.ਪੀ ਬੱਬਰ, ਐਸ.ਆਈਜ਼ ਅਤੇ ਹੋਰਾਂ ਦੀ ਅਗਵਾਈ ਹੇਠ ਸਫ਼ਾਈ ਸੈਨੀਟੇਸ਼ਨ ਸਟਾਫ਼ ਨੇ ਕੂੜੇ ਦਾ ਸਾਰਾ ਮਲਬਾ ਹਟਾਇਆ।ਬਾਗਬਾਨੀ ਸਟਾਫ਼ ਨੇ ਜੇ.ਈ ਰਘੂਨੰਦਨ ਸ਼ਰਮਾ ਦੀ ਅਗਵਾਈ ਹੇਠ ਮੁੱਖ ਸੜਕਾਂ ਦੇ ਕੇਂਦਰੀ ਕਿਨਾਰੇ ਤੋਂ ਹਰਾ ਘਾਹ ਹਟਾਇਆ।ਸਟਰੀਟ ਲਾਈਟ ਸਟਾਫ਼ ਨੇ ਜੇ.ਈ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਇਲਾਕੇ ਦੀਆਂ ਮੁੱਖ ਸੜ੍ਹਕਾਂ, ਬਜ਼ਾਰਾਂ ਅਤੇ ਗਲੀਆਂ ਵਿੱਚ ਪੈਂਦੇ ਸਾਰੇ ਸਟਰੀਟ ਲਾਈਟ ਪੁਆਇੰਟਾਂ ਨੂੰ ਠੀਕ ਕਰਕੇ ਚਾਲੂ ਕਰਵਾਇਆ।ਸਿਵਲ ਵਿਭਾਗ ਨੇ ਚਾਟੀਵਿੰਡ ਰੋਡ, ਤਰਨਤਾਰਨ ਰੋਡ, ਸੁਲਤਾਨਵਿੰਡ ਰੋਡ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਮਲਬੇ ਨੂੰ ਹਟਾਉਣ ਅਤੇ ਸੈਨੀਟੇਸ਼ਨ ਵਿਭਾਗ ਨੇ ਸੜਕਾਂ ਦੇ ਕਿਨਾਰਿਆਂ, ਬਜ਼ਾਰਾਂ ਅਤੇ ਗਲੀਆਂ ਵਿੱਚ ਕੂੜੇ ਦਾ ਸਾਰਾ ਮਲਬਾ ਸਾਫ਼ ਕੀਤਾ।
ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਸਿਹਤ ਵਿਭਾਗ ਦੇ ਸਫਾਈ ਕਰਮਚਾਰੀਆਂ ਵਲੋਂ ਸ਼ਹਿਰ ਦੀ ਸਫਾਈ ਲਈ ਰੋਜ਼ਾਨਾ ਹਰ ਇੱਕ ਇਲਾਕੇ ਦੀ ਸਫਾਈ ਕੀਤੀ ਜਾ ਰਹੀ ਹੈ, ਜਿਸ ਨਾਲ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਸੁਧਾਰ ਹੋਇਆ ਹੈ।ਇਸ ਦੇ ਨਾਲ ਹੀ ਕੂੜੇ ਦੀ ਲਿਫਟਿੰਗ ਰੋਜ਼ਾਨਾ ਕੀਤੀ ਜਾ ਰਹੀ ਹੈ।ਜਿੰਨ੍ਹਾਂ ਇਲਾਕਿਆਂ ਵਿੱਚ ਸਫਾਈ ਸਬੰਧੀ ਕੋਈ ਸ਼ਿਕਾਇਤ ਹੁੰਦੀ ਹੈ ਜਾਂ ਕਈ ਥਾਵਾਂ ‘ਤੇ ਕੂੜੇ ਦੇ ਪੱਕੇ ਢੇਰ ਲੱਗ ਜਾਂਦੇ ਹਨ ਤਾਂ ਸਫਾਈ ਮੁਹਿੰਮ ਚਲਾਈ ਜਾਂਦੀ ਹੈ।ਇਸੇ ਤਹਿਤ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕੱਲ ਪੱਛਮੀ ਹਲਕੇ ਵਿੱਚ ਪੈਂਦੇ ਇਲਾਕੇ ਖੰਡਵਾਲਾ ਵਿਖੇ ਸਿਹਤ ਅਫਸਰ ਡਾ. ਕਿਰਨ ਕੁਮਾਰ ਦੀ ਅਗਵਾਈ ਹੇਠ ਸਫਾਈ ਮੁਹਿੰਮ ਚਲਾਈ ਗਈ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …