Monday, September 16, 2024

Daily Archives: April 26, 2024

ਪੜ੍ਹੀ-ਲਿਖੀ ਧੀ ਸੁਹਿਰਦ ਘਰ ਤੇ ਸਮਾਜ ਦੀ ਸਿਰਜਣਹਾਰ – ਛੀਨਾ

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੁਮੈਨ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਦਾਰੇ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਪੜ੍ਹੀ-ਲਿਖੀ ਧੀ ਸੁਹਿਰਦ ਘਰ ਤੇ ਸਮਾਜ ਦੀ ਸਿਰਜਣਹਾਰ ਹੁੰਦੀ ਹੈ।ਉਨ੍ਹਾਂ ਲੜਕੀਆਂ ਨੂੰ …

Read More »

ਖਾਲਸਾ ਕਾਲਜ ਵੁਮੈਨ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਬਨਸਪਤੀ, ਜੀਵ-ਜੰਤੂ, ਵਾਯੂ ਮੰਡਲ, ਹਾਈਡ੍ਰੋਸਫੀਅਰ ਅਤੇ ਲਿਥੋਸਫੀਅਰ ਸਮੇਤ ਸਾਡੇ ਕੁਦਰਤੀ ਸਰੋਤਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮੱਦੇਨਜ਼ਰ ਐਨ.ਜੀ.ਓ ਮਿਸ਼ਨ ਆਗਾਜ਼ ਦੇ ਸਹਿਯੋਗ ਨਾਲ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੀ ਅਗਵਾਈ ‘ਚ ਕਰਵਾਏ ਇਸ ਸਮਾਰੋਹ ਮੌਕੇ ਐਨ.ਜੀ.ਓ ਦੇ ਕਾਰਜਕਾਰੀ ਨਿਰਦੇਸ਼ਕ ਦੀਪਕ ਬੱਬਰ ਨੇ …

Read More »

ਕੇਂਦਰੀ ਵਿਦਿਆਲਿਆ ਵਿਖੇ ਸਾਂਝ ਜਾਗ੍ਰਿਤੀ ਪ੍ਰੋਗਰਾਮ ਤਹਿਤ ਸੈਮੀਨਾਰ

ਸੰਗਰੂਰ, 26 ਅਪ੍ਰੈਲ (ਜਗਸੀਰ ਲੋਂਗੋਵਾਲ) – ਕੇਂਦਰੀ ਵਿਦਿਆਲਿਆ ਉਭਾਵਾਲ ਵਿਖੇ ਵੁਮੈਨ ਹੈਲਪ ਡੈਸਕ ਥਾਣਾ ਲੌਂਗੋਵਾਲ ਦੀ ਟੀਮ ਵਲੋਂ ਸਾਂਝ ਜਾਗ੍ਰਿਤੀ ਪ੍ਰੋਗਰਾਮ ਤਹਿਤ ਸੈਮੀਨਾਰ ਲਗਾ ਕੇ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਆਪਣੀ ਸੁਰੱਖਿਆ ਆਪ ਕਰਨ ਲਈ ਪ੍ਰੇਰਿਤ ਕੀਤਾ ਗਿਆ।ਬੱਚਿਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਪੋਸਟਰ ਦਿਖਾ ਕੇ ਜਾਣਕਾਰੀ ਦਿੱਤੀ ਤੇ ਛੋਟੀਆਂ-ਛੋਟੀਆਂ ਗੱਲਾਂ ‘ਤੇ ਧਿਆਨ ਦੇਣ ਦੀ ਸਲਾਹ ਦਿੱਤੀ।ਬੱਚਿਆਂ …

Read More »

ਪੀ.ਏ.ਯੂ- ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਰਾਲ ਆਰਟ ਤਕਨੀਕ ਬਾਰੇ ਪੇਂਡੂ ਸੁਆਣੀਆਂ ਲਈ ਸਿਖਲਾਈ ਕੋਰਸ

ਸੰਗਰੂਰ, 26 ਅਪ੍ਰੈਲ (ਜਗਸੀਰ ਲੋਂਗੋਵਾਲ) – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ-ਅਟਾਰੀ ਜ਼ੋਨ 1 ਲੁਧਿਆਣਾ ਦੀ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਵਲੋਂ 25 ਅਤੇ 26 ਅਪ੍ਰੈਲ ਨੂੰ `ਰਾਲ ਆਰਟ ਤਕਨੀਕ` `ਤੇ ਦੋ-ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ।ਇਹ ਪ੍ਰੋਗਰਾਮ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਸਿਖਲਾਈ), ਕੇ.ਵੀ.ਕੇ ਸੰਗਰੂਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।ਜਿਸ ਵਿੱਚ 25 ਦੇ ਕਰੀਬ ਪੇਂਡੂ ਸੁਆਣੀਆਂ ਅਤੇ ਭੈਣਾਂ ਨੇ …

Read More »

ਸ਼੍ਰੀ ਸ਼ਨੀ ਦੇਵ ਮੰਦਰ ਧਰਮਸ਼ਾਲਾ ਕਮੇਟੀ ਦੀ ਹੋਈ ਚੋਣ

ਸੰਗਰੂਰ, 26 ਅਪ੍ਰੈਲ (ਜਗਸੀਰ ਲੋਂਗੋਵਾਲ) – ਸ੍ਰੀ ਸ਼ਨੀ ਦੇਵ ਮੰਦਿਰ ਧਰਮਸ਼ਾਲਾ ਕਮੇਟੀ ਚੀਮਾ ਮੰਡੀ ਦੀ ਨਵੇਂ ਸਿਰੇ ਤੋਂ ਚੋਣ ਕਰਨ ਲਈ ਸਮੂਹ ਕਮੇਟੀ ਮੈਂਬਰਾਂ ਦੀ ਇਕੱਤਰਤਾ ਹੋਈ, ਜਿਸ ਵਿੱਚ ਨਵੇਂ ਸਿਰੇ ਤੋਂ ਕਮੇਟੀ ਅਹੁਦੇਦਾਰਾਂ ਦੀ ਚੋਣ ਕੀਤੀ ਗਈ।ਕਮੇਟੀ ਦੇ ਨਵੇਂ ਚੁਣੇ ਗਏ ਸਕੱਤਰ ਮੰਗਤ ਰਾਏ ਗੋਇਲ ਮੰਗਤੀ ਤੇ ਮੀਤ ਸਕੱਤਰ ਲਾਲ ਚੰਦ ਲੀਲਾ ਨੇ ਦੱਸਿਆ ਕਿ ਮੋਹਨ ਲਾਲ ਗਰਗ ਸ਼ਾਹਪੁਰ …

Read More »

ਅਕੇਡੀਆ ਵਰਲਡ ਸਕੂਲ ਨੇ ਕਰਵਾਇਆ ਕਹਾਣੀ ਮੁਕਾਬਲਾ

ਸੰਗਰੂਰ, 26 ਅਪ੍ਰੈਲ (ਜਗਸੀਰ ਲੋਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਹੋਏ ਕਹਾਣੀ ਮੁਕਾਬਲੇ `ਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ।ਕਲਾਸ ਪਹਿਲੀ ਐਸਟਰ ਅਤੇ ਲਾਇਲੈਕ ਦੇ ਵਿਦਿਆਰਥੀਆਂ ਦੇ ਹੋਏ ਕਹਾਣੀ ਮੁਕਾਬਲੇ `ਚ ਬੜੇ ਉਤਸ਼ਾਹ ਤੇ ਆਤਮ ਵਿਸ਼ਵਾਸ ਨਾਲ ਮੁਕਾਬਲੇ ਵਿੱਚ ਸ਼ਾਨਦਾਰ ਢੰਗ ਨਾਲ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ ਅਤੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਕਹਾਣੀਆਂ ਬੜੇ ਹੀ ਸੁਚੱਜੇ ਢੰਗ ਨਾਲ …

Read More »

ਹਾਸਰਸ ਨਾਟਕ “ਕਰ ਲਓ ਘਿਓ ਨੂੰ ਭਾਂਡਾ” ਨੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਈਆਂ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ ਖੁਰਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵਲੋਂ ਦਸ਼ਮੇਸ਼ ਆਡੀਟੋਰੀਅਮ ਵਿਖੇ ਕਰਵਾਏ ਜਾ ਰਹੇ ਤੀਸਰੇ ਪੰਜ ਰੋਜ਼ਾ ਨਾਟਕ ਮੇਲੇ ਦੇ ਚੌਥੇ ਦਿਨ ਸਾਰਥਕ ਰੰਗਮੰਚ ਪਟਿਆਲਾ ਵਲੋਂ ਹਾਸਰਸ ਨਾਟਕ “ਕਰ ਲਓ ਘਿਓ ਨੂੰ ਭਾਂਡਾ” ਪੇਸ਼ ਕੀਤਾ ਗਿਆ।ਇਸ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਹਸਾ-ਹਸਾ ਕੇ ਉਹਨਾਂ ਦੇ ਢਿੱਘੀਂ ਪੀੜਾਂ ਪਾ ਦਿੱਤੀਆਂ।ਨਾਟਕ ਜਯਵਰਧਨ ਦੇ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਦੋ ਦਿਨਾਂ ਪ੍ਰਦਰਸ਼ਨੀ “ਔਰਾ 2024” ਦਾ ਆਯੋਜਨ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ ਖੁਰਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਦੋ ਦਿਨਾਂ ਪ੍ਰਦਰਸ਼ਨੀ ‘ਔਰਾ 2024’ ਲਗਾਈ ਗਈ।ਜਿਸ ਦਾ ਉਦਘਾਟਨ ਪ੍ਰੋ. (ਡਾ.) ਸ਼ਵੇਤਾ ਸ਼ੇਨੋਏ ਪ੍ਰੋਫੈਸਰ ਜੀਐਨਡੀਯੂ-ਮਿਆਸ ਸਪੋਰਟਸ ਸਾਇੰਸ ਐਂਡ ਮੈਡੀਸਨ ਵਿਭਾਗ ਨੇ ਕੀਤਾ। ਵਿਭਾਗ ਦੇ ਡਾਇਰੈਕਟਰ ਪ੍ਰੋ. (ਡਾ.) ਅਨੁਪਮ ਕੌਰ ਨੇ ਮੁੱਖ ਮਹਿਮਾਨ ਦਾ ਫੁੱਲਾਂ ਨਾਲ ਸਵਾਗਤ ਕਰਨ ਉਪਰੰਤ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ।ਉਨ੍ਹਾਂ ਵਿਦਿਆਰਥੀਆਂ ਦੁਆਰਾ …

Read More »

ਯੂਨੀਵਰਸਿਟੀ ਵਿਖੇ ਦਾਖਲਿਆਂ ਦੇ ਸਬੰਧ ‘ਚ ਐਡਮਿਸ਼ਨ ਪੋਰਟਲ ਸਬੰਧੀ ਟਰੇਨਿੰਗ ਸੈਸ਼ਨ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ ਖੁਰਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂੁ ਗ੍ਰੰਥ ਸਾਹਿਬ ਭਵਨ ਆਡੀਟੋਰੀਅਮ ਵਿਖੇ ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ ਪੰਜਾਬ ਅਤੇ ਡਾਇਰੈਕਟੋਰੇਟ ਆਫ ਗਵਰਨੈਂਸ ਰੀਫਾਰਮਜ਼, ਪੰਜਾਬ ਦੇ ਸਹਿਯੋਗ ਨਾਲ ਅਗਾਮੀ ਅਕਾਦਮਿਕ ਸੈਸ਼ਨ 2024-25 ਅਧੀਨ ਯੂਨੀਵਰਸਿਟੀ ਨਾਲ ਸਬੰਧਤਾ ਪ੍ਰਾਪਤ ਕਾਲਜਾਂ ਵਿਚ ਵੱਖ-ਵੱਖ ਕੋਰਸਾਂ ਵਾਸਤੇ ਹੋਣ ਵਾਲੇ ਦਾਖਲਿਆਂ ਦੇ ਸਬੰਧ ਵਿਚ ਐਡਮੀਸ਼ਨ ਪੋਰਟਲ ਸਬੰਧੀ ਟਰੇਨਿੰਗ ਸੈਸ਼ਨ ਦਾ ਆਯੋਜਨ …

Read More »

ਜਗਤਾਰ ਗਿੱਲ ਦੇ ਨਵ ਪ੍ਰਕਾਸ਼ਿਤ ਦੋਹਾ-ਸੰਗ੍ਰਹਿ `ਪਾ ਚਾਨਣ ਦੀ ਬਾਤ` ‘ਤੇ ਹੋਈ ਚਰਚਾ

ਅੰਮ੍ਰਿਤਸਰ, 26 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ-ਮੁਕਾਲਮਾ ਕਾਵਿ-ਮੰਚ ਵਲੋਂ ਅਰੰਭੀ `ਪੁਸਤਕਾਂ ਸੰਗ ਸੰਵਾਦ` ਸਮਾਗਮਾਂ ਦੇ ਅੰਤਰਗਤ ਪ੍ਰਤਿਭਾਵਾਨ ਸ਼ਾਇਰ ਜਗਤਾਰ ਗਿੱਲ ਦੇ ਨਵ-ਪ੍ਰਕਾਸ਼ਿਤ ਦੋਹਾ ਸੰਗ੍ਰਹਿ “ਪਾ ਚਾਨਣ ਦੀ ਬਾਤ” ‘ਤੇ ਵਿਚਾਰ ਚਰਚਾ ਦਾ ਅਯੋਜਨ ਕੀਤਾ ਗਿਆ।ਡਾ. ਭਾਈ ਵੀਰ ਸਿੰਘ ਸਾਹਿਤ ਸਦਨ ਦੇ ਸਹਿਯੋਗ ਨਾਲ਼ ਸਥਾਨਕ ਭਾਈ ਵੀਰ ਨਿਵਾਸ ਅਸਥਾਨ ਵਿਖੇ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਮੰਚ ਦੇ ਕਨਵੀਨਰ ਹਰਜੀਤ …

Read More »