
ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ ਬਿਊਰੋ) -ਮੈਡੀਕਲ ਖੇਤਰ ਦੀ ਜਾਣੀ ਪਛਾਣੀ ਸਖਸ਼ੀਅਤ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ਼ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਪ੍ਰਸਿੱਧ ਡਾਕਟਰੀ ਰਸਾਲੇ ਐਨਲਜ਼ ਆਫ ਜੀਰੀਐਟਰਿਕ ਐਡੂਕੇਸ਼ਨ ਅਤੇ ਮੈਡੀਕਲ ਸਾਇੰਸਜ਼ ਦਾ ਮੁੱਖ ਸੰਪਾਦਕ ਨਿਯੁਕਤ ਕੀਤਾ ਗਿਆ ਹੈ।ਜਿਸ ਦੀ ਲਿਖਤੀ ਸੂਚਨਾ ਇਸ ਰਸਾਲੇ ਦੇ ਡਾਇਰੈਕਟਰ ਅਤੇ ਸੰਸਥਾਪਨ ਸ੍ਰੀ ਰਾਕੇਸ਼ ਪੰਡਿਤ ਨੇ ਡਾਕਟਰ ਨੇਕੀ ਨੂੰ ਭੇਜੀ ਹੈ।ਡਾਕਟਰ ਨੇਕੀ ਨੂੰ ਇਹ ਅਹੁੱਦਾ ਮੈਡੀਕਲ ਖੇਤਰ ਵਿੱਚ ਕੀਤੀਆਂ ਗਈਆਂ ਸ਼ਲਾਘਾਯੋਗ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ।ਡਾ. ਨੇਕੀ ਦੀ ਇਸ ਪ੍ਰਾਪਤੀ ਨਾਲ ਅੰਮ੍ਰਿਤਸਰ ਦਾ ਨਾਮ ਪੂਰੀ ਦੂਨੀਆਂ ਵਿੱਚ ਉੱਚਾ ਹੋਇਆ ਹੈ।ਵਰਨਣਯੋਗ ਹੈ ਕਿ ਡਾ. ਨੇਕੀ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਵੀ ਦਰਜ਼ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media