Thursday, December 12, 2024

ਤਖਤ ਸ੍ਰੀ ਹਜੂਰ ਸਾਹਿਬ ਦੀ ਨਵ ਗਠਿਤ ਕਮੇਟੀ ਵਿੱਚ ਚੀਫ ਖਾਲਸਾ ਦੀਵਾਨ ਨੂੰ ਨੁਮਾਇੰਦਗੀ ਦੇਣ ‘ਤੇ ਕੀਤਾ ਧੰਨਵਾਦ

PPN160201
ਅਮ੍ਰਿਤਸਰ, 15 ਫਰਵਰੀ (ਜਸਬੀਰ ਸਿੰਘ ਸੱਗੂ)- ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਸਚਖੰਡ ਤਖਤ ਸ੍ਰੀ ਹਜੂਰ ਸਾਹਿਬ ਦੀ ਨਵੀਂ ਬਣੀਂ ਪ੍ਰਬੰਧਕੀ ਕਮੇਟੀ ਦੇ ਗਠਨ ਦੀ ਵਧਾਈ  ਦਿਤੀ ਹੈ।ਜਾਰੀ ਬਿਆਨ  ਵਿਚ ਖੁਸ਼ੀ ਜਾਹਿਰ ਕਰਦਿਆਂ ਉਨਾਂ ਦੱਸਿਆ ਕਿ ਸਚਖੰਡ ਬੋਰਡ ਦੀ ਪ੍ਰਬੰਧਕੀ ਕਮੇਟੀ ਲਈ ਚੀਫ ਖਾਲਸਾ ਦੀਵਾਨ ਦੇ ਵਲੋਂ ਸ: ਰਘੂਜੀਤ ਸਿੰਘ ਵਿਰਕ ਦਾ ਨਾਮ ਚੀਫ ਖਾਲਸਾ ਦੀਵਾਨ ਦੇ ਪ੍ਰਤੀਨਿੱਧ ਦੇ ਰੂਪ ਵਿਚ ਪੇਸ਼ ਕੀਤਾ ਗਿਆ ਸੀ । ਜੋ ਬੋਰਡ ਵਲੋਂ ਨਵੀਂ ਬਣਾਈ ਕਮੇਟੀ ਵਿਚ ਸ਼ਾਮਿਲ ਕਰ ਲਏ ਜਾਣ ਨਾਲ ਸਿੱਖਾਂ ਦੀ ਸਿਰਮੋਰ ਸੰਸਥਾ ਚੀਫ ਖਾਲਸਾ ਦੀਵਾਨ ਦਾ ਮਾਣ ਵਧਿਆ ਹੈ। ਉਨਾਂ ਹੋਰ ਕਿਹਾ ਕਿ ਸ: ਕੁਲਵੰਤ ਸਿੰਘ ਕੋਹਲੀ ਜੋ ਕਿ ਚੀਫ ਖਾਲਸਾ ਦੀਵਾਨ ਦੀ ਮੁੰਬਈ ਲੋਕਲ ਕਮੇਟੀ ਦੇ ਚੇਅਰਮੈਨ ਹਨ ਅਤੇ ਸ: ਗੁਰਿੰਦਰ ਸਿੰਘ ਬਾਵਾ ਜੋ ਚੀਫ ਖਾਲਸਾ ਦੀਵਾਨ ਦੇ ਮੁੰਬਈ ਤੋਂ ਮੈਂਬਰ ਹਨ, ਨੂੰ ਵੀ ਸ੍ਰੀ ਹਜੂਰ ਸਾਹਿਬ ਦੀ ਨਵੀਂ 22 ਮੈਂਬਰੀ ਪ੍ਰਬੰਧਕੀ ਕਮੇਟੀ ਵਿਚ ਸ਼ਾਮਿਲ ਕੀਤਾ ਗਿਆ ਹੈ।ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਸੂਬਾ ਸਰਕਾਰ ਵਲੋ ਗਠਿਤ ਕੀਤੀ ਨਵੀਂ ਪ੍ਰਬੰਧਕੀ ਕਮੇਟੀ ਵਿਚ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਨੂੰ ਸ਼ਾਮਿਲ ਕਰਨ ‘ਤੇ ਮਹਾਰਾਸ਼ਟਰ ਸਰਕਾਰ ਦਾ ਧੰਨਵਾਦ ਕੀਤਾ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …

Leave a Reply