ਅੰਮ੍ਰਿਤਸਰ, 15 ਫਰਵਰੀ ( ਜਗਦੀਪ ਸਿੰਘ )- ਬੀਤੇ ਦਿਨੀਂ ਚੀਫ ਖਾਲਸਾ ਦੀਵਾਨ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਸ: ਚਰਨਜੀਤ ਸਿੰਘ ਚੱਢਾ ਤੀਜੀ ਵਾਰ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚੁਣੇ ਗਏ, ਜਿਸ ਦੌਰਾਨ ਜਨਰਲ ਹਾਊਸ ਨੇ ਬਾਕੀ ਅਹੁਦੇਦਾਰਾਂ ਅਤੇ ਹੋਰਨਾਂ ਕਮੇਟੀ ਮੈਂਬਰਾਂ ਦੀ ਚੋਣ ਦੇ ਅਧਿਕਾਰ ਵੀ ਪ੍ਰਧਾਨ ਸਾਹਿਬ ਨੂੰ ਸੌਂਪ ਦਿੱਤੇ ਸਨ ਅਤੇ ਪ੍ਰਧਾਨ ਚੱਢਾ ਵਲੋਂ ਸੱਤਾਂ ਦਿਨਾਂ ਵਿਚ ਇਹ ਨਿਯੁੱਕਤੀਆਂ ਕਰਨ ਦਾ ਐਲਾਨ ਕੀਤਾ ਗਿਆ ਸੀ। ਇਹਨਾਂ ਹੀ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਪ੍ਰਧਾਨ ਚਰਨਜੀਤ ਸਿਮਘ ਚੱਢਾ ਵਲੋਂ ਅਗਲੇ ਪੰਜਾਂ ਸਾਲਾਂ ਲਈ ਅਹੁਦੇਦਾਰਾਂ ਅਤੇ ਐਡੀਸ਼ਨਲ ਸਕੱਤਰਾਂ ਦੇ ਨਾਵਾਂ ਦਾ ਅੱਜ ਐਲਾਨ ਕੀਤਾ ਗਿਆ। ਉਨਾਂ ਵਲੋਂ ਐਲਾਨੇ ਗਏ ਨਾਵਾਂ ਵਿਚ ਪੁਰਾਣੇ ਚਿਹਰਿਆਂ ਦੇ ਨਾਲ-ਨਾਲ ਕੁੱਝ ਨਵੇਂ ਚਿਹਰੇ ਵੀ ਸ਼ਾਮਿਲ ਕੀਤੇ ਗਏ। ਡਾ: ਸੰਤੋਖ ਸਿੰਘ ਅਤੇ ਸ: ਇੰਦਰਪ੍ਰੀਤ ਸਿੰਘ ਚੱਢਾ ਦੋਹਾਂ ਨੂੰ ਉਪ ਪ੍ਰਧਾਨ ਅਤੇ ਸ: ਨਰਿੰਦਰ ਸਿੰਘ ਖੁਰਾਣਾ (ਜੋ ਪਹਿਲਾਂ ਐਡੀਸ਼ਨਲ ਸਕੱਤਰ ਫਾਇਨਾਂਸ ਐਂਡ ਰੈਵੀਨਿਊ ਰਿਕਾਰਡ ਸਨ) ਨੂੰ ਆਨਰੇਰੀ ਸਕੱਤਰ ਅਤੇ ਸ: ਸੰਤੋਖ ਸਿੰਘ ਸੇਠੀ ਨੂੰ ਆਨਰੇਰੀ ਸਕੱਤਰ (ਸਕੂਲਜ਼) ਦੇ ਅਹੁੱਦੇ ਨਾਲ ਨਿਵਾਜਿਆ ਗਿਆ। ਸ: ਨਿਰਮਲ ਸਿੰਘ ਜੀ ਸਥਾਨਕ ਪ੍ਰਧਾਨ ਵਜੋਂ ਆਪਣੇ ਅਹੁਦੇ ਤੇ’ ਬਰਕਰਾਰ ਰੱਖੇ ਗਏ ਹਨ। ਜਦਕਿ ਸ: ਪ੍ਰਿਤਪਾਲ ਸਿੰਘ ਸੇਠੀ, ਸ: ਹਰਮਿੰਦਰ ਸਿੰਘ, ਸ: ਸਰਬਜੀਤ ਸਿੰਘ, ਸ: ਧੰਨਰਾਜ ਸਿੰਘ, ਸ: ਸਵਿੰਦਰ ਸਿੰਘ ਜੀ ਕੱਥੂਨੰਗਲ, ਸ: ਜਸਵਿੰਦਰ ਸਿੰਘ ਐਡਵੋਕੇਟ, ਸ: ਚਰਨਜੀਤ ਸਿੰਘ ਕੋਠੀ ਵਾਲੇ, ਤਰਨ ਤਾਰਨ ਨੂੰ ਐਡੀਸ਼ਨਲ ਆਨਰੇਰੀ ਸਕੱਤਰ ਬਣਾਇਆ ਗਿਆ ਹੈ । ਇਸ ਐਲਾਨ ਉਪਰੰਤ 13 ਮੈਂਬਰੀ ਅਹੁਦੇਦਾਰਾਂ ਨੇ ਪਹਿਲਾਂ ਗੁਰਦੁਆਰਾ ਚੀਫ ਖਾਲਸਾ ਦੀਵਾਨ ਸਾਹਿਬ ਅਤੇ ਬਾਅਦ ‘ਚ ਗੁ: ਸ਼ਹੀਦਾਂ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੁ ਸਾਹਿਬ ਅੱਗੇ ਨਿਸ਼ਕਾਮ ਭਾਵ ਨਾਲ ਚੀਫ ਖਾਲਸਾ ਦੀਵਾਨ ਦੀ ਚੜ੍ਹਦੀ ਕਲਾ ਲਈ ਸੇਵਾ ਕਰਨ ਦੀ ਬਲ ਬੁੱਧੀ ਦੀ ਬਖਸ਼ਿਸ਼ ਕਰਨ ਦੀ ਅਰਦਾਸ ਕੀਤੀ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …