
ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦਸਵੀਂ ਦਾ ਰਿਜ਼ਲਟ ਸਹਿਰ ਦੇ ਮੁਕਾਬਲੇ ਦੇ ਸਕੂਲਾਂ ਨਾਲੋਂ ਬਿਹਤਰ ਰਿਹਾ। ਇਸ ਸਕੂਲ ਦੇ ਵਿਦਿਆਰਥੀ ਪਵਿੱਤਰ ਸਿੰਘ, ਹਰਵਿੰਦਰ ਬਹਾਦਰ, ਸੋਨਮ ਅਰੋੜਾ ਨੇ ਕ੍ਰਮਵਾਰ 85%, 83%ਅਤੇ 81% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਖੁੱਲ੍ਹਣ ਤੇ ਵਿਦਿਆਰਥੀਆਂ ਦਾ ਸਵੇਰ ਦੀ ਸਭਾ ਵਿੱਚ ਮਾਨ ਸਨਮਾਨ ਕੀਤਾ ਗਿਆ ਅਤੇ ਬੱਚਿਆਂ ਦੀ ਚੜ੍ਹਦੀਕਲਾ ਅਤੇ ਉੱਜਵਲ ਭਵਿੱਖ ਲਈ ਸਮੂਹ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਅਰਦਾਸ ਬੇਨਤੀਆਂ ਕੀਤੀਆਂ ਗਈਆਂ। ਬੱਚਿਆਂ ਨੇ ਤਾੜੀਆਂ ਨਾਲ ਇਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ। ਪ੍ਰਿੰਸੀਪਲ ਵੱਲੋਂ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਆ ਗਿਆ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media