
ਬਟਾਲਾ, 7 ਜੁਲਾਈ (ਨਰਿੰਦਰਰ ਬਰਨਾਲ) – ਬਟਾਲਾ ਸਹਿਰ ਦੇ ਅੰਦਰ ਸਰਕਾਰੀ ਹਸਪਤਾਲ ਦੇ ਗੇਟ ਦੇ ਬਾਹਰ ਨਜਾਇਜ ਕਬਜਿਆਂ ਦੀ ਭਰਮਾਰ ਦੇਖਣ ਨੂੰ ਆਮ ਹੀ ਮਿਲ ਜਾਵੇਗੀ ।ਠੀਕ ਗੇਟ ਦੇ ਬਾਹਰ ਸਰਕਾਰੀ ਹਸਪਤਾਲ ਵਿਚੋ ਨਿਕਲਦੇ ਮਰੀਜਾਂ ਨੂੰ ਪ੍ਰਾਈਵੇਟ ਡਾਕਟਰਾਂ ਦੇ ਬੋਰਡ ਸਵਾਗਤ ਕਰਦੇ ਹਨ ਕਿ ਜੇਕਰ ਤੁਸੀ ਠੀਕ ਨਹੀ ਹੋਏ ਤਾ ਸਾਡੇ ਕੋਲ ਆ ਜਾਉ।ਇਸ ਬੋਰਡ ਨਜਾਇਜ਼ ਜਗਾ ਉਪਰ ਲੱਗੇ ਹੋਏ ਹਨ ।ਨਾਲ ਜੂਸ ਵਾਲੀਆਂ ਰੇੜੀਆਂ ਤੇ ਤਰਪਾਲਾਂ ਪਾਕੇ ਛੱਤੀਆਂ ਗਈ ਦੁਕਾਨਾਂ ਵੀ ਨਜਰ ਆਉਦੀਆਂ ਹਨ ।ਹਸਪਤਾਲ ਦੇ ਸਾਹਮਣੇ ਤੇ ਹਸਪਤਾਲ ਵਾਲੀ ਕੰਧ ਨਾਲ ਰੋੜੀ ਵਾਲੇ ਜਗਾ ਮੱਲੀ ਬੈਠੇ ਹਨ ਇਹ ਕਬਜੇ ਕੋਈ ਇੱਕ ਦਿਨ ਵਿਚ ਨਹੀ ਕਈ ਸਾਲਾਂ ਤੋ ਹਨ ਜਿਹੜੇ ਕਿ ਦਿਨੋ ਦਿਨ ਵਧਦੇ ਹੀ ਜਾ ਰਹ ।ਪ੍ਰਸਾਸਨ ਦਾ ਫਰਜ ਬਣਦਾ ਹੈ ਕਿ ਇਹਨਾ ਨਜਾਇਜ ਕਬਜਿਆਂ ਨੂੰ ਖਾਲੀ ਕਰਵਾਉਣ ਤਾ ਜੋ ਈ ਐਸ ਆਈ ਡਿਸਪੈਸਰੀ ਤੇ ਸਰਕਾਰੀ ਹਸਪਤਾਲ ਦੀ ਦੀਵਾਰ ਦੇ ਨਾਲ ਸਰਕਾਰੀ ਮਲਕੀਅਤ ਬਣੀ ਰਹੇ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media