ਉਸ ਦਿਨ ਸਵੇਰੇ ਸਵੇਰੇ ਮੈ ਘਰਆਲੀ ਦਾ ਧੱਕਿਆ ਸਵੇਰ ਦੀ ਸੈਰ `ਤੇ ਚਲਿਆ ਗਿਆ।ਗਰਮੀ ਦੇ ਮਹੀਨੇ ਸਵੇਰ ਦੀ ਪਿਆਰੀ ਨੀਂਦ ਤਿਆਗ ਕੇ ਅਤੇ ਏ.ਸੀ ਦੀ ਠੰਡਕ ਛੱਡ ਕੇ ਗਲੀਆਂ ਵਿੱਚ ਗਾਂਵਾਂ ਦਾ ਗੋਹਾ ਮਿੱਧਣਾ ਕੋਈ ਸੈਰ ਨਹੀ ਹੁੰਦਾ, ਮਜ਼ਬੂਰੀ ਹੁੰਦੀ ਹੈ।ਮੇਰੇ ਕੋਲ ਦੀ ਹੀ ਸਕੂਟੀ `ਤੇ ਼ਿੰੲਕ ਆਦਮੀ ਲੰਘਿਆ ਜ਼ੋ ਰਾਤ ਵਾਲੀ ਡ੍ਰੈਸ ਵਿੱਚ ਸੀ, ਉਸ ਨੇ ਅੱਗੇ ਪੰਜ ਸੱਤ ਸਾਲ ਦਾ ਆਪਣਾ ਸੂਟਿਡ ਬੂਟਿਡ ਮੁੰਡਾ ਬਿਠਾਇਆ ਹੋਇਆ ਸੀ।ਬੱਚੇ ਕੋਲੇ ਆਪਣਾ ਸਕੂਲ ਬੈਗ ਵੀ ਸੀ।ਮੇਰਾ ਅੰਦਾਜ਼ਾ ਸੀ ਕਿ ਼ਿੰੲਕ ਪਿਉ ਆਪਣੀ ਨੀਂਦ ਛੱਡ ਕੇ ਬੱਚੇ ਨੂੰ ਟਿਊਸ਼ਨ ਛੱਡਣ ਚੱਲਿਆ ਸੀ।ਮੈਨੂੰ ਉਸ ਬੱਚੇ ਦਾ ਮਾਸੂਮ ਚੇਹਰਾ ਅਜੇ ਤੱਕ ਨਹੀ ਭੁੱਲਦਾ।ਸ਼ਾਇਦ ਮਾਂ ਦੀਆਂ ਝਿੜਕਾਂ ਤੋ ਡਰਿਆ ਬੱਚਾ ਰੋਣਾ ਤਾਂ ਕੀ ਕੁਸਕ ਵੀ ਨਹੀ ਰਿਹਾ ਸੀ।ਹਰ ਮਾਂ ਬਾਪ ਦੀ ਤਰਾਂ ਆਪਣੇ ਬੱਚੇ ਨੂੰ ਚੰਗੀ ਤਾਲੀਮ ਦਿਵਾਉਣਾ ਉਸ ਮਾਂ ਬਾਪ ਦੀ ਵੀ ਰੀਝ ਸੀ।ਮੈਨੂੰ ਉਸ ਬੱਚੇ ਨੂੰ 5 ਵਜੇ ਸੁਵੱਖਤੇ ਟਿਊਸ਼ਨ ਭੇਜਣਾ ਼ਿੰੲਕ ਅੱਤਿਆਚਾਰ ਹੀ ਲੱਗਿਆ।ਮੈਨੂੰ ਇਹ ਬੱਚੇ ਦੇ ਬਾਲਪਣ ਤੇ ਬਚਪਣ ਨਾਲ ਧੱਕਾ ਲੱਗਿਆ।ਮੇਰੀ ਨਜ਼ਰੇ ਉਹ ਬੱਚੇ ਦਾ ਵਿਕਾਸ ਨਹੀ ਕਰ ਰਹੇ ਬਲਕਿ ਉਸ ਦਾ ਵਿਕਾਸ ਰੋਕ ਰਹੇ ਸਨ।
ਅਜੋਕੀ ਯੁੱਗ ਵਿੱੱਚ ਪੜਾਈ ਹੀ ਸਭ ਕੁੱਝ ਹੈ।ਪੜ੍ਹਾਈ ਬਿਨਾਂ ਜਿੰਦਗੀ ਖਰਾਬ ਹੈ।ਪੜ੍ਹਾਈ ਬਿਨਾ ਬੰਦਾ ਢੋਰ ਗੰਵਾਰ ਹੁੰਦਾ ਹੈ।ਜ਼ਿੰਦਗੀ ਵਿੱਚ ਚੰਗੇ ਰੁਜਗਾਰ ਅਤੇ ਵਧੀਆ ਲਾਈਫ ਸਟਾਇਲ ਲਈ ਪੜ੍ਹਾਈ ਬਹੁਤ ਜਰੂਰੀ ਹੈ।ਇਸ ਲਈ ਇਕੱਲਾ ਇਮਤਿਹਾਨ ਪਾਸ ਕਰਨਾ ਅਤੇ ਡਿਗਰੀਆਂ ਹਾਸਿਲ ਕਰਨਾ ਹੀ ਜਰੂਰੀ ਨਹੀ ਸਗੋਂ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦਾ ਤਜੁਰਬਾ ਅਤੇ ਮੁਕਾਬਲੇਬਾਜ਼ੀ ਦੇ ਯੁੱਗ ਵਿੱਚ ਚੰਗੇ ਨੰਬਰ ਲੈਣਾ ਵੀ ਜਰੂਰੀ ਹਨ।ਹੁਣ ਤੈਂਤੀ ਪ੍ਰਤੀਸ਼ਤ ਨੰਬਰ ਲੈ ਕੇ ਪਾਸ ਹੋਣ ਨਾਲੋ ਫੇਲ ਹੋਣਾ ਵਧੀਆ ਹੈ।ਕਿਉਕਿ ਹੁਣ ਨੱਬੇ ਪ੍ਰਤੀਸ਼ਤ ਤੋ ਵੱਧ ਨੰਬਰਾਂ ਦਾ ਹੀ ਯੁੱਗ ਹੈ ਉਹ ਜਮਾਨਾ ਗਿਆ ਜਦੋਂ ਪਾਸ ਅਤੇ ਫੇਲ ਦੇ ਦੋ ਹੀ ਬਦਲ ਹੁੰਦੇ ਸਨ। ਹੁਣ ਮੁਕਾਬਲੇਬਾਜ਼ੀ ਦੇ ਯੁੱਗ ਵਿੱਚ ਵੱਧ ਤੋ ਵੱਧ ਨੰਬਰਾਂ ਵਾਲੇ ਦਾ ਹੀ ਬੋਲਬਾਲਾ ਹੁੰਦਾ ਹੈ।ਅਗਲੇਰੀ ਪੜ੍ਹਾਈ ਲਈ ਦਾਖਿਲਾ, ਨੋਕਰੀ ਤੇ ਪ੍ਰਮੋਸ਼ਨ ਸਭ ਵੱਧ ਨੰਬਰਾਂ ਵਾਲੇ ਦੇ ਹਿੱਸੇ ਹੀ ਆਉਂਦੀਆਂ ਹਨ।ਪਰ ਇਸ ਦਾ ਹਰਗਿਜ਼ ਇਹ ਮਤਲਬ ਨਹੀ ਕਿ ਵੱਧ ਨੰਬਰਾਂ ਦੀ ਹੋੜ ਵਿੱਚ ਬੱਚਿਆਂ ਦੇ ਬਚਪਣ ਤੇ ਉਹਨਾ ਦੀ ਮਸੂਮੀਅਤ ਨਾਲ ਖਿਲਵਾੜ ਕੀਤਾ ਜਾਵੇ।ਬੱਚਿਆਂ ਕੋਲੋਂ ਉਹਨਾ ਦਾ ਬਚਪਣ ਖੋ ਲਿਆ ਜਾਵੇ।ਮਿਹਨਤ ਜਰੂਰੀ ਹੈ, ਪਰ ਮਿਹਨਤ ਲਈ ਸਰੀਰ ਵੀ ਤਾਂ ਉਹਨਾਂ ਹੀ ਜਰੂਰੀ ਹੈ।ਬੱਚੇ ਨੂੰ ਕਿਤਾਬੀ ਗਿਆਨ ਹੀ ਨਹੀ ਉਸ ਨੂੰ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਆਮ ਜਾਣਕਾਰੀ ਦੀ ਵੀ ਲੋੜ ਹੁੰਦੀ ਹੈ।ਇਹ ਗਿਆਨ ਉਸ ਨੂੰ ਇਕੱਲੀਆਂ ਕਿਤਾਬਾਂ ਤੋ ਹੀ ਨਹੀ ਆਪਣੇ ਆਸੇ ਪਾਸੇ ਅਤੇ ਆਪਣੀ ਸੰਗਤ ਤੋ ਮਿਲਦਾ ਹੈ।ਪੜ੍ਹਾਈ ਦੇ ਨਾਲ-ਨਾਲ ਬੱਚੇ ਨੂੰ ਇਹਨਾ ਗਤੀਵਿਧੀਆਂ ਲਈ ਵੀ ਸਮਾਂ ਮਿਲਣਾ ਚਾਹੀਦਾ ਹੈ।ਅੱਜ ਮਾਪੇ ਜੰਮਦੇ ਬੱਚੇ ਨੂੰ ਡਾਕਟਰ, ਇੰਜੀਨੀਅਰ, ਮੈਨੇਜਰ ਬਣਾਉਣਾ ਹੀ ਲੋਚਦੇ ਹਨ।ਪਰ ਕਦੇ ਇਨਸਾਨ ਬਣਾਉਣ ਦੀ ਕੋਸਿ਼ਸ਼ ਨਹੀ ਕਰਦੇ।ਉਹ ਇਹ ਨਹੀ ਸੋਚਦੇ ਬੱਚੇ ਦੀ ਰੁਚੀ ਕਿਥੇ ਹੈ। ਬੱਚੇ ਦੀ ਕਾਬਲੀਅਤ ਕੀ ਹੈ।ਬੱਚਾ ਕੀ ਕਰਨਾ ਚਾਹੁੰਦਾ ਹੈ।ਉਸ ਦੇ ਮਾਸੂਮ ਮਨ ਤੇ ਉਸ ਦੀਆਂ ਰੁਚੀਆਂ ਨੂੰ ਦਰਕਿਨਾਰ ਕਰਕੇ ਆਪਣੀ ਇੱਛਾ ਹੀ ਥੋਪੀ ਜਾਂਦੀ ਹੈ।
ਮੇਰਾ ਼ਿੰੲੱਕ ਰਿਸ਼ਤੇਦਾਰ ਜਿਸ ਨੂੰ ਆਪਣੀ ਲੜਕੀ ਨੂੰ ਡਾਕਟਰ ਬਣਾਉਣ ਦੀ ਧੁੰਨ ਸਵਾਰ ਸੀ।ਉਹ ਉਸ ਦਾ ਪੀ.ਐਮ.ਟੀ ਕਲੀਅਰ ਕਰਾਉਣ ਲਈ ਬਜ਼ਿੱਦ ਸੀ।ਉਸ ਨੇ ਆਪਣੀ ਬੇਟੀ ਦੀ ਯੋਗਤਾ ਅਤੇ ਰੁਚੀ ਦੀ ਪਰਵਾਹ ਨਹੀ ਕੀਤੀ।ਲੜਕੀ ਤੇ ਪੜ੍ਹਾਈ ਦਾ ਇੰਨਾ ਬੋਝ ਪਾਇਆ ਜਾਂਦਾ ਕਿ ਲੜਕੀ ਸਾਰਾ ਦਿਨ ਆਪਣੇ ਕਮਰੇ ਵਿੱਚ ਬੈਠੀ ਪੜ੍ਹਦੀ ਰਹਿੰਦੀ।ਕਿਸੇ ਆਏ ਗਏ ਜਾ ਰਿਸ਼ਤੇਦਾਰ ਨੂੰ ਮਿਲਣ ਦੀ ਵੀ ਮਨਾਹੀ ਸੀ।ਰੋਟੀ ਪਾਣੀ ਉਸ ਦੇ ਕਮਰੇ ਵਿੱਚ ਪੰਹ੍ਚਾਇਆ ਜਾਂਦਾ।ਸ਼਼ਾਇਦ ਲੜਕੀ ਨੂੰ ਦਿਨ ਰਾਤ ਦਾ ਅੰਦਾਜ਼ਾ ਵੀ ਨਹੀ ਸੀ ਹੁੰਦਾ।ਤਿੰਨ ਮੋਕਿਆਂ `ਚ ਵੀ ਲੜਕੀ ਆਪਣਾ ਟੈਸਟ ਕਲੀਅਰ ਨਾ ਕਰ ਸਕੀ।ਆਖਿਰ ਉਸ ਲੜਕੀ ਨੂੰ ਕਈ ਸਾਲ ਖਰਾਬ ਕਰਕੇ ਬੀ.ਐਸ.ਈ ਹੀ ਕਰਨੀ ਪਈ।
ਇਸੇ ਤਰਾਂ ਅੱਜਕਲ ਬੱਚਿਆਂ ਦੇ ਮੋਢਿਆਂ `ਤੇ ਭਾਰੀ ਬਸਤਿਆਂ ਦਾ ਬੋਝ ਹੁੰਦਾ ਹੈ।ਜਰੂਰੀ ਵਿਸਿ਼ਆਂ ਦੇ ਨਾਲ ਨਾਲ ਬਹੁਤੇ ਗੈਰ ਜਰੂਰੀ ਵਿਸਿ਼ਆਂ ਦੀ ਪੜ੍ਹਾਈ ਦਾ ਬੋਝ ਪਾ ਕੇ ਉਹਨਾਂ ਦੇ ਬਾਲ ਮਨ ਦੇ ਵਿਕਾਸ ਵਿੱਚ ਰੁਕਾਵਟ ਪਾਈ ਜਾਂਦੀ ਹੈ।ਹੋਰ ਤਾਂ ਹੋਰ ਚੰਗੇ ਸਕੂਲਾਂ ਦੇ ਬੱਚਿਆਂ ਕੋਲ ਭਾਰੀ ਬਸਤੇ ਤੋ ਇਲਾਵਾ ਖਾਣੇ ਦਾ ਟਿਫਨ, ਪਾਣੀ ਦੀ ਬੋਤਲ ਅਤੇ ਟਾਈ, ਬੈਲਟ ਅਤੇ ਭਾਰੀ ਬੂਟਾਂ ਦੇ ਨਾਲ ਨਾਲ ਜੁਰਾਬਾਂ ਪਾਉਣ ਦੀ ਬੰਦਿਸ਼ ਵੀ ਹੁੰਦੀ ਹੈ।ਮੋਸਮ ਦਾ ਖਿਆਲ ਰੱਖੇ ਬਿਨਾਂ ਸਰਦੀਆਂ ਵਿੱਚ ਹਾਫ ਪੈਂਟ ਅਤੇ ਗਰਮੀਆਂ ਵਿੱਚ ਟਾਈ ਦਾ ਬੇਲੋੜਾ ਝੰਜਟ ਪਾ ਕੇ ਬੱਚੇ ਨੂੰ ਨੂੜਿਆ ਹੁੰਦਾ ਹੈ।
ਐਨਾ ਕੁੱਝ ਕਰਨ ਦੇ ਬਾਵਜ਼ੂਦ ਉਹਨਾ ਨੂੰ ਸਿਖਿਆ ਦੇ ਨਾਮ `ਤੇ ਨੰਬਰ ਲੈਣ ਵਾਲੀ ਮਸ਼ੀਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਕੁੱਝ ਨਵਾਂ ਨਹੀ ਸਿਖਾਇਆ ਜਾਂਦਾ।ਰੱਟਾਫੀਕੇਸ਼ਨ ਦੀ ਆਦਤ ਨਾਲ ਹੀ ਪੜ੍ਹਾਇਆ ਜਾਂਦਾ ਹੈ।ਉਸ ਨੂੰ ਅੰਗਰੇਜੀ ਦੇ ਵੱਡੇ-ਵੱਡੇ ਅੱਖਰਾਂ ਦਾ ਗਿਆਨ ਤਾਂ ਦਿੱਤਾ ਜਾਂਦਾ ਹੈ, ਪਰ ਕਿਸੇ ਸ਼ਬਦ ਦਾ ਅਰਥ ਨਹੀ ਸਮਝਾਇਆ ਜਾਂਦਾ।
ਇਸ ਤਰਾਂ ਨਾਲ ਅੱਜ ਡਾਕਟਰੀ ਇੰਜੀਨੀਅਰੀ ਦੇ ਇਮਤਿਹਾਨ ਪਾਸ ਕਰਨ ਵਾਲੇ ਬੱਚੇ ਤਾਂ ਪੈਦਾ ਕੀਤੇ ਜਾਂਦੇ ਹਨ, ਪਰ ਉਹ ਫੱਫੜਾਂ, ਮਾਸੜਾਂ, ਮਾਮੀਆਂ ਤਾਈਆਂ, ਚਾਚੀਆਂ ਦੀ ਜਾਣਕਾਰੀ ਤੋ ਕੋਰੇ ਹੁੰਦੇ ਹਨ। ਬੱਚਿਆਂ ਦੇ ਚਹੁ ਤਰਫਾ ਵਿਕਾਸ ਲਈ ਉਹਨਾ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਆਮ ਗਿਆਨ ਦੇਣਾ ਸਮੇਂ ਦੀ ਮੰਗ ਹੈ।ਉਹਨਾ ਤੇ ਕਿਤਾਬੀ ਗਿਆਨ ਅਤੇ ਮੁਕਾਬਲੇ ਦੀ ਭਾਵਣਾ ਥੋਪਣਾ ਉਹਨਾ ਦੇ ਬਾਲ ਮਨਾਂ ਨਾਲ ਅਨਿਆਂ ਹੈ।ਜੋ ਉਹਨਾ ਦੇ ਸਰੀਰਕ ਵਿਕਾਸ ਵਿੱਚ ਵੀ ਰੁਕਾਵਟ ਪੈਦਾ ਕਰਦਾ ਹੈ।ਅਸੀ ਬੇਜ਼ੁਬਾਨ ਪਸ਼ਆਂ ਪੰਛੀਆਂ ਨਾਲ ਹੋ ਰਹੇ ਗੈਰ ਮਨੁੱਖੀ ਵਿਹਾਰ ਅਤੇ ਤਸ਼ੱਦਦ ਖਿਲਾਫ ਤਾਂ ਲੜ੍ਹ ਰਹੇ ਹਾਂ, ਪਰ ਆਪਣੇ ਬੱਚਿਆਂ `ਤੇ ਹੋ ਰਹੇ ਇਸ ਜ਼ੁਲਮ ਤੋ ਅਣਜਾਨ ਹਾਂ।
ਰਮੇਸ਼ ਸੇਠੀ ਬਾਦਲ
ਮੋ – 98 766 27 233