ਲੰਗਰ ਸਾਹਿਬ ਵਿਖੇ ਸੰਤਾਂ ਦੀ ਸਾਲਾਨਾ ਸਮੂਹਿਕ ਬਰਸੀ ਮਨਾਈ
ਹਜ਼ੂਰ ਸਾਹਿਬ (ਨੰਦੇੜ), 4 ਅਗਸਤ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਤਖ਼ਤ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਨੇ ਸ਼ੁਕਰਵਾਰ ਨੂੰ ਗੁਰੂਦਵਾਰਾ ਸ਼੍ਰੀ ਲੰਗਰ ਸਾਹਿਬ ਵਲੋਂ ਆਯੋਜਿਤ ਸਾਲਾਨਾ ਬਰਸੀ ਸਮਾਗਮ ਵਿੱਚ ਕਿਹਾ ਕਿ ਹਜ਼ੂਰ ਸਾਹਿਬ ਵਿਖੇ ਇਤਹਾਸਿਕ ਗੁਰੂਧਾਮਾਂ ਦੀ ਸੇਵਾ ਨਿਭਾਉਣ ਲਈ ਸੰਤ ਮਹਾਪੁਰੁਸ਼ ਵਲੋਂ ਮਹਾਨ ਭੂਮਿਕਾ ਅਦਾ ਕੀਤੀ ਗਈ। ਜਿੰਨਾਂ ਵਿੱਚ ਸੰਤ ਬਾਬਾ ਜੀਵਨ ਸਿੰਘ ਜੀ, ਸੰਤ ਬਾਬਾ ਹਰੀ ਸਿੰਘ ਜੀ, ਸੰਤ ਬਾਬਾ ਸ਼ੀਸ਼ਾ ਸਿੰਘ ਜੀ ਵਲੋਂ ਕੀਤੀਆਂ ਗਈਆਂ ਸਵੇਾਵਾਂ ਸ਼ਾਮਲ ਹਨ। ਹੁਣ ਇਹ ਸੇਵਾ ਭਾਵ ਸੰਤ ਬਾਬਾ ਨਰਿੰਦਰ ਸਿੰਘ ਜੀ ਕਾਰਸੇਵਾ ਵਾਲੇ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਵਲੋਂ ਜਾਰੀ ਰੱਖੀਆਂ ਗਾਈਆਂ ਹਨ
ਸ਼ੁਕਰਵਾਰ ਦੀ ਦੋਪਹਿਰ ਨੂੰ ਗੁਰਦੁਆਰਾ ਲੰਗਰ ਸਾਹਿਬ ਵਿਖੇ ਸੰਤ ਬਾਬਾ ਨਿਧਾਨ ਸਿੰਘ ਜੀ ਦੀ 70ਵੀਂ ਬਰਸੀ ਮਨਾਈ ਗਈ।ਨਾਲ ਹੀ ਸੰਤ ਬਾਬਾ ਹਰਨਾਮ ਸਿੰਘ ਜੀ ਦੀ 38ਵਂੀ, ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਦੀ 34ਵੀਂ ਅਤੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 12ਵੀਂ ਬਰਸੀ ਦਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਮੀਤ ਜਥੇਦਾਰ ਸੰਤ ਬਾਬਾ ਜੋਤਇੰਦਰ ਸਿੰਘ, ਹੈਡ ਗ੍ਰੰਥੀ ਭਾਈ ਕਸ਼ਮੀਰ ਸਿੰਘ, ਮੀਤ ਗ੍ਰੰਥੀ ਭਾਈ ਅਵਤਾਰ ਸਿੰਘ ਸ਼ੀਤਲ, ਧੂਪੀਆ ਭਾਈ ਰਾਮ ਸਿੰਘ, ਸ਼੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਪੂਰਨ ਸਿੰਘ, ਗਿਆਨੀ ਭਾਈ ਪਿੰਦਰਪਾਲ ਸਿੰਘ, ਲੰਗਰ ਸਾਹਿਬ ਦੇ ਜਥੇਦਾਰ ਬਾਬਾ ਨਰਿੰਦਰ ਸਿੰਘ ਕਾਰਸੇਵਾ ਵਾਲੇ, ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲੇ, ਦਲ ਬਾਬਾ ਬਿਧੀਚੰਦ ਦੇ ਜਥੇਦਾਰ ਬਾਬਾ ਅਵਤਾਰ ਸਿੰਘ, ਸੰਤ ਬਾਬਾ ਗੁਰਦੇਵ ਸਿੰਘ ਜੀ, ਸੰਤ ਬਾਬਾ ਪ੍ਰੇਮ ਸਿੰਘ ਜਥੇਦਾਰ 96 ਕਰੋੜੀ ਬੁੱਢਾ ਦਲ ਸਾਹਿਤ ਵੱਡੀ ਗਿਣਤੀ ਵਿਚ ਸੰਤ ਮਹਾਪੁਰਸ਼ਾਂ ਤੋਂ ਇਲਾਵਾ ਗੁਰਦੁਆਰਾ ਤਖ਼ਤ ਸਚਖੰਡ ਬੋਰਡ ਦੇ ਮੈਂਬਰ, ਸੁਪਰਿੰਟੈਂਡੈਂਟ ਅਤੇ ਪਤਵੰਤੇ ਵੀ ਵਡੀ ਗਿਣਤੀ `ਚ ਵਿਚ ਹਾਜ਼ਰ ਸਨ।
ਸੰਤ ਬਾਬਾ ਕੁਲਵੰਤ ਸਿੰਘ ਨੇ ਕਿਹਾ ਸੰਤਾਂ ਦੇ ਵਚਨ ਕਦੇ ਖਾਲੀ ਨਹੀਂ ਜਾਂਦੇ।ਸੰਤਾਂ ਵਲੋਂ ਸੇਵਾਵਾਂ ਨਾਲ ਸਾਧ ਸੰਗਤ ਨੂੰ ਗੁਰੂ ਨਾਲ ਲੜ ਲਗਾ ਕੇ ਰੱਕਿਆ ਗਿਆ। ਹਜ਼ੂਰ ਸਾਹਿਬ ਵਿਚ ਸੰਤਾਂ ਵਲੋਂ ਕੀਤੇ ਗਏ ਉਪਰਾਲੇ ਸਦਾ ਯਾਦ ਰੱਖਣਯੋਗ ਹਨ. ਉਨ੍ਹਾਂ ਦੀ ਬਰਸੀ ਤੇ ਮੌਕੇ ਸੰਗਤ ਸਿਰਫ ਲੰਗਰ ਚਾਕਰ ਖਾਲੀ ਹੱਥ ਘਰੇਂ ਨਾ ਜਾਣ, ਸੰਤਾਂ ਦੇ ਉਪਦੇਸ਼ ਅਤੇ ਪ੍ਰੇਰਨਾ ਵੀ ਨਾਲ ਲੈ ਕੇ ਜਾਣ।
ਇਸ ਮੌਕੇ ਤੇ ਸੰਤਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲੇ ਨੇ ਕਿਹਾ ਕਿ, ਉਹ ਤੇ ਸੰਤ ਬਾਬਾ ਨਰਿੰਦਰ ਸਿੰਘ ਤੋਂ ਗੁਰੂ ਘਰ ਦੇ ਚੌਕੀਦਾਰ ਬਣ ਕੇ ਸੇਵਾ ਨਿਭਾਅ ਰਹੇ ਹੈ। ਗੁਰੂ ਦਾ ਘਰ ਹੈ ਉਹ ਆਪ ਮਾਲਕ ਹੈ, ਅਸੀਂ ਤਾਂ ਉਸ ਦੇ ਹੁਕਮ ਵਿੱਚ ਆਪਣੀ ਸੇਵਾ ਕਰ ਰਹੇ ਹਨ। ਸਾਡੇ ਸਿਰ `ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਸ਼ੀਰਵਾਦ ਹੈ ਅਤੇ ਨਾਲ ਹੀ ਸੰਤ ਬਾਬਾ ਨਿਧਾਨ ਸਿੰਘ ਅਤੇ ਹੋਰ ਸੰਤਾਂ ਦੀਆਂ ਅਸੀਸਾਂ ਹਨ।ਹਜ਼ੂਰ ਸਾਹਿਬ ਵਿਖੇ ਗੁਰਧਾਮਾਂ ਦੀ ਸ਼ੋਭਾ ਵਧਾਉਣ ਦੀ ਸੇਵਾ ਉਨਾਂ ਦੀ ਝੋਲੀ ਵਿਚ ਆਈ ਇਹ ਉਨਾਂ ਦਾ ਨਸੀਬ ਹੈ। ਅੱਗੇ ਵੀ ਮਾਲਕ ਏਸੇ ਤਰਾਂ ਸੇਵਾ ਲਵੇ। ਜਿਸ ਤਰਾਂ ਗੁਰੂਧਾਮਾਂ ਦੀ ਸੇਵਾ ਦਾ ਬੱਲ ਮਿਲਿਆ, ਉਸੇ ਤਰਾਂ ਤਖ਼ਤ ਸਾਹਿਬ `ਤੇ ਸੋਨੇ ਦੀ ਸੇਵਾ ਕਰਨ ਦਾ ਬੱਲ ਵੀ ਮਿਲੇ।
ਬਾਬਾ ਨਰਿੰਦਰ ਸਿੰਘ ਨੇ ਇਸ ਮੌਕੇ ਕਿਹਾ, ਹਜ਼ੂਰ ਸਾਹਿਬ ਦੀ ਧਰਤੀ ਮਹਾਨ ਹੈ, ਜਿਥੇ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਏ।ਇਥੇ ਗੁਰੂ ਜੀ ਬਿਰਾਜਮਾਨ ਹਨ। ਇਸ ਸਥਾਨ `ਤੇ ਸੇਵਾ ਅਤੇ ਸਿਮਰਨ ਹੀ ਚਲਦਾ ਹੈ। ਜੋ ਵੀ ਸੱਚੇ ਮਨ ਨਾਲ ਗੁਰੂ ਦਾ, ਗੁਰੂਬਾਣੀ ਦਾ ਸਿਮਰਨ ਕਰਦਾ ਹੈ, ਉਸ ਨੂੰ ਕਦੇ ਘਾਟਾ ਨਹੀਂ ਹੁੰਦਾ। ਸੰਤ ਬਾਬਾ ਨਿਧਾਨ ਸਿੰਘ ਜੀ ਨੇ ਇਸ ਸਥਾਨ ਤੇ ਚੋਲੇ ਦੀ ਮੁੱਠ ਟੋਹ ਲੰਗਰ ਸ਼ੁਰੂ ਕੀਤਾ ਸੀ, ਅੱਜ ਗੁਰੂ ਘਰ ਵਿਚ ਕੋਈ ਕਮੀ ਨਹੀਂ ਹਨ ਜੀ। ਸੰਤਾਂ ਦੇ ਬਚਨ ਵਿਅੱਰਥ ਨਹੀਂ ਨਾ ਜਾਂਦੇ। ਹਜ਼ੂਰ ਸਾਹਿਬ ਦੇ ਸਾਰੇ ਗੁਰਧਾਮ ਅਲੌਕਿਕ ਹਨ।
ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੇ ਵੀ ਕਥਾ ਕਰ ਕੇ ਸੰਤਾ ਦੀ ਮਹਿਮਾ ਦਰਸ਼ਾਈ। ਗਿਆਨੀ ਪੂਰਨ ਸਿੰਘ ਨੇ ਵੀ ਜੋਸ਼ ਨਾਲ ਕਥਾ ਕੀਤੀ।ਤਖ਼ਤ ਦੇ ਕਥਾਵਾਚਕ ਭਾਈ ਜੰਗਬੀਰ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਿਤ ਕੀਤਾ।
ਸਾਲਾਨਾ ਬਰਸੀ ਮੌਕੇ ਆਨੰਦ ਸਾਹਿਬ ਦੇ ਪਾਠ, ਕੀਰਤਨ, ਆਸਾ ਦੀ ਵਾਰ ਅਤੇ ਅਰਦਾਸ ਹੋਈ. ਤਖ਼ਤ ਸਚਖੰਡ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਅਤੇ ਪੰਜ ਪਿਆਰਿਆਂ ਵਲੋਂ ਚੋਲਾ, ਦਸਤਾਰ ਅਤੇ ਸਿਰਿਪਾਓ ਦੇ ਕੇ ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਦਾ ਸਤਿਕਾਰ ਕੀਤਾ ਗਿਆ। ਅਰਦਾਸ ਉਪਰੰਤ ਗੁਰੂ ਦਾ ਲੰਗਰ ਅਤੁਟ ਵਰਤਿਆ। ਬਰਸੀ ਸਮਾਗਮ ਵਿਚ ਸ਼ਾਮਿਲ ਹੋਣ ਵਾਸਤੇ ਪੰਜਾਬ, ਦਿੱਲੀ, ਮੁੰਬਈ, ਹੈਦਰਾਬਾਦ, ਔਰੰਗਾਬਾਦ ਤੇ ਹੋਰ ਸਥਾਨਾਂ ਤੋਂ ਸੰਗਤਾਂ ਪੁੱਜੀਆਂ।
Check Also
ਡਾ. ਓਬਰਾਏ ਦੇ ਯਤਨਾਂ ਸਦਕਾ 38 ਦਿਨਾਂ ਬਾਅਦ ਭਾਰਤ ਪੁੱਜਾ ਰਮਨ ਕੁਮਾਰ ਦਾ ਮ੍ਰਿਤਕ ਸਰੀਰ
ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …