Saturday, June 14, 2025

ਸ੍ਰੀ ਗੁਰੂ ਹਰਿਕ੍ਰਿਸਨ ਸੀ: ਸੈ: ਸਕੂਲ ਦੇ ਵਿਖੇ ਗਣਿਤ ਦੀ 9S1 ਪ੍ਰਤੀਯੋਗਤਾ ਕਰਵਾਈ ਗਈ

22011411

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਸਕੂਲ ਦੇ ਪ੍ਰਾਇਮਰੀ ਵਿੰਗ ਵੱਲੋਂ ਪੰਜਵੀਂ ਜਮਾਤ ਦੇ ਵੱਖ-ਵੱਖ ਵਿਦਿਆਰਥੀਆਂ ਵਿਚਕਾਰ ਗਣਿਤ ਵਿਸ਼ੇ ਤੇ ਇੱਕ ਕਵਿਜ਼ ਕਰਵਾਈ ਗਈ। ਇਸ ਵਿੱਚ 9 ਟੀਮਾਂ ਨੇ ਭਾਗ ਲਿਆ। ਇਹ ੀਸ਼ਅ ਪ੍ਰਤੀਯੋਗਤਾ ਬੱਚਿਆਂ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਦਾ ਇੱਕ ਚੰਗਾ ਉਪਰਾਲਾ ਸੀ। ਇਹ ਕਵਿਜ਼ ਬੜੇ ਹੀ ਰੌਚਕ ਵਿਸ਼ੇ ‘ਵੱਖ-ਵੱਖ ਦੇਸ਼ਾਂ ਦੀਆਂ ਕਰੰਸੀਆਂ ਦੇ ਗਿਆਨ’ ਤੇ ਅਧਾਰਿਤ ਸੀ। ਬੱਚਿਆਂ ਦੁਆਰਾ ਇਸ ਕਵਿਜ਼ ਦੀ ਭਰਪੂਰ ਤਿਆਰੀ ਲਈ ਟੈਕਨਾਲੋਜੀ ਦੇ ਵੱਖ-ਵੱਖ ਸਾਧਨਾਂ ਦੀ ਵਰਤੋਂ ਕੀਤੀ ਗਈ। ਬੱਚਿਆਂ ਨੇ ਇਸ ਪ੍ਰਤੀਯੋਗਤਾ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ, ਮੁੱਖ ਅਧਿਆਪਕਾ ਸ਼੍ਰੀਮਤੀ ਰਾਜਦਵਿੰਦਰ ਗਿੱਲ ਅਤੇ  ਸੁਪਰਵਾਈਜ਼ਰ ਸ੍ਰੀਮਤੀ ਮੰਜੂ ਵੱਲੋਂ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੇ ਇਸ ਕਵਿਜ਼ ਦੀ ਪ੍ਰਸੰਸਾ ਕਰਦੇ ਹੋਏ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।

Check Also

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …

Leave a Reply