Saturday, July 27, 2024

ਪਿੰਡ ਭਿੰਡਰ ਦੀ ਵਿਧਵਾ ਵਲੋਂ ਜਮੀਨ ਤੇ ਨਜਾਇਜ਼ ਕਬਜਾ ਕਰਨ ਦਾ ਦੋਸ਼

PPN170711
ਰਈਆ, 17  ਜੁਲਾਈ (ਬਲਵਿੰਦਰ ਸਿੰਘ ਸੰਧੂ) – ਸਬ-ਡਵੀਜਨ ਬਾਬਾ ਬਕਾਲਾ ਦੇ ਕਸਬਾ ਭਿੰਡਰ ਵਿਖੇ ਪਰਮਜੀਤ ਕੌਰ ਵਿਧਵਾ ਰਣਜੀਤ ਸਿੰਘ ਦੀ ਜਮੀਨ ਅਤੇ ਘਰ ਤੇ ਨਿਰਮਲ ਸਿੰਘ (ਜੇਠ), ਹਰਜੀਤ ਸਿੰਘ (ਦਿਉਰ) ਅਤੇ ਉਸ ਦੀ ਹੀ ਨਨਾਣ ਵੱਲੋਂ ਨਜਾਇਜ ਕਬਜਾ ਕਰ ਲਏ ਜਾਣ ਦਾ ਸਮਾਚਾਰ ਹੈ ।ਵਿਧਵਾ ਪਰਮਜੀਤ ਕੌਰ ਨੇ ਆਪਣੇ ਪੱਤਰਕਾਰਾਂ ਨੂੰ ਦਿੱਤੇ ਬਿਆਨ ਰਾਹੀਂ ਦੱਸਿਆ ਕਿ ਉਸ ਦਾ ਵਿਆਹ 1991 ਵਿੱਚ ਰਣਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਪਿੰਡ ਭਿੰਡਰ ਦੇ ਨਾਲ ਹੋਇਆ ਸੀ।ਉਸ ਉਪਰੰਤ 1993  ਵਿੱਚ ਉਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ। 1998  ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ। ਪਰਮਜੀਤ ਕੌਰ ਨੇ ਕਿਹਾ ਕਿ ਉਸ ਦਾ ਪਤੀ ਕੋਈ ਵੀ ਸਰਕਾਰੀ ਨੌਕਰੀ ਨਹੀਂ ਕਰਦਾ ਸੀ ਅਤੇ ਕੋਈ ਵੀ ਆਮਦਨ ਦਾ ਜ਼ਰੀਆ ਨਾ ਹੋਣ ਕਰਕੇ ਉਹ ਆਪਣੀ ਬੇਟੀ ਨਾਲ ਆਪਣੇ ਪੇਕੇ ਪਿੰਡ ਰਹਿਣ ਲੱਗ ਪਈ। ਹੁਣ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੀ ਬਣਦੀ ਜਮੀਨ ਅਤੇ ਘਰ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਮਾਲ ਵਿਭਾਗ ਦੇ ਰਿਕਾਰਡ ਵਿੱਚ ਉਸ ਦੇ ਪਤੀ ਨੂੰ ਕੁਆਰਾ ਸ਼ੋਅ ਕਰ ਦਿੱਤਾ ਹੈ। ਜਦੋਂ ਕਿ ਉਸ ਦਾ ਵਿਆਹ 1991 ਵਿੱਚ ਹੋ ਚੁੱਕਾ ਹੈ ਅਤੇ ਉਨਾਂ ਦੀ ਬੇਟੀ ਜਿਸ ਨੂੰ ਕਿ ਉਹ ਮਿਹਨਤ ਮਜਦੂਰੀ ਕਰਕੇ ਅਤੇ ਆਪਣੇ ਪੇਕੇ ਪਰਿਵਾਰ ਤੋਂ ਮਦਦ ਲੈ ਕੇ ਜੀ.ਐਨ.ਐਮ ਕਰਵਾ ਰਹੀ ਹਾਂ। 
                               ਪਰਮਜੀਤ ਕੌਰ ਨੇ ਦੱਸਿਆ ਕਿ ਮਿਤੀ 12-12-2011  ਨੂੰ ਮਾਨਯੋਗ ਅਦਾਲਤ ਬਾਬਾ ਬਕਾਲਾ ਵਿੱਚ ਉਸ ਵੱਲੋਂ ਕੇਸ ਦਰਜ ਕਰਵਾਇਆ ਗਿਆ ਅਤੇ ਮਿਤੀ 10-10-2012 ਨੂੰ ਮਾਨਯੋਗ ਸ੍ਰੀ ਟੀ.ਕੇ.ਗੋਇਲ ਵੱਲੋਂ ਮੇਰੇ ਹੱਕ ਵਿੱਚ ਫੈਸਲਾ ਸੁਣਾਇਆ ਗਿਆ। ਉਸ ਤੋਂ ਬਾਅਦ ਫਿਰ ਦੁਬਾਰਾ ਬਾਬਾ ਬਕਾਲਾ ਵਿਖੇ ਹੀ ਸ੍ਰੀ ਰੋਹਿਤ ਗੁਪਤਾ ਦੀ ਅਦਾਲਤ ਵਿੱਚ ਵਿਰੋਧੀ ਧਿਰ ਵੱਲੋਂ ਕੇਸ ਚਾਲੂ ਕਰਵਾਇਆ ਗਿਆ ਅਤੇ ਮਿਤੀ 5-6-2014 ਨੂੰ ਮਾਨਯੋਗ ਸ੍ਰੀ ਰੋਹਿਤ ਗੁਪਤਾ ਵੱਲੋਂ ਫੈਸਲਾ ਵਿਰੋਧੀ ਧਿਰ ਦੇ ਹੱਕ ਵਿੱਚ ਸੁਣਾ ਕੇ ਬਾਬਾ ਬਕਾਲਾ ਦੀ ਹੀ ਅਦਾਲਤ ਵਲੋਂ ਲਏ ਗਏ ਫੈਸਲੇ ਦੀ ਤੌਹੀਨ ਕੀਤੀ ਗਈ ਹੈ। ਵਿਧਵਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਉਸ ਨੂੰ ਉਸ ਦਾ ਬਣਦਾ ਹੱਕ ਦਿਵਾਇਆ ਜਾਵੇ ਅਤੇ ਦੋਸ਼ੀਆਂ ਖਿਲਾਫ ਕਰਵਾਈ ਕੀਤੀ ਜਾਵੇ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply