Sunday, November 3, 2024

ਚੀਫ਼ ਖ਼ਾਲਸਾ ਦੀਵਾਨ ਵਲੋਂ ੬੫ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ 14-16 ਨਵੰਬਰ, 2014 ਨੂੰ

PPN180720
ਅੰਮ੍ਰਿਤਸਰ, 18  ਜਲਾਈ (ਜਗਦੀਪ ਸਿੰਘ)- 1908 ਵਿਚ ਸਥਾਪਿਤ ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਵਲੋਂ 14-16 ਨਵੰਬਰ, 2014 ਨੂੰ ਸੀ.ਕੇ.ਡੀ.ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਕਾਲਜ ਤਰਨਤਾਰਨ ਵਿਖੇ 65 ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਕਰਵਾਉਣ ਦਾ ਐਲਾਨ ਕੀਤਾ ਗਿਆ ਜਿਸ ਵਿਚ ਪੰਜਾਬ ਅਤੇ ਭਾਰਤ ਤੋਂ ਹੀਂ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਸਿੱਖ ਪ੍ਰਤੀਨਿਧ ਅਤੇ ਵਿਦਵਾਨ ਵਧ ਚੜ੍ਹ ਕੇ ਭਾਗ ਲੈਣਗੇ। ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਵਿਖੇ ਮਿਡਲ ਬਲਾਕ ਦਾ ਉਦਘਾਟਨ ਕਰਦਿਆਂ ਸ.ਚਰਨਜੀਤ ਸਿੰਘ ਚੱਢਾ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ ਨੇ ਸਕੂਲ ਪ੍ਰਬੰਧਕਾਂ ਅਤੇ ਚੀਫ਼ ਖ਼ਾਲਸਾ ਦੀਵਾਨ ਦੀ ਸਥਾਨਕ ਕਮੇਟੀ ਤਰਨਤਾਰਨ ਦੀਆਂ ਪ੍ਰਮੁਖ ਹਸਤੀਆਂ ਨਾਲ ਕਾਨਫ਼ਰੰਸ ਦੀ ਤਿਆਰੀਆਂ ਸੰਬੰਧੀ ਮੀਟਿੰਗ ਕੀਤੀ। ਇਸ ਮੌਕੇ ਸ. ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਸਿੱਖ ਕੌਮ ਪੰਜਾਬ ਵਿਚ ਹੀ ਨਹੀਂ ਸਮੁੱਚੇ ਵਿਸ਼ਵ ਵਿਚ ਪ੍ਰਸਿਧੀ ਦੇ ਝੰਡੇ ਲਹਿਰਾ ਚੁੱਕੀ ਹੈ ਅਤੇ ਚੀਫ਼ ਖ਼ਾਲਸਾ ਦੀਵਾਨ ਵਲੋਂ ਉਸ ਨੂੰ ਬੂਰ ਪਾਉਣ ਅਤੇ ਵਿਸ਼ਵ ਪਧਰ ਤੇ ਸਿੱਖ ਭਾਈਚਾਰੇ ਨੂੰ ਚੀਫ਼ ਖ਼ਾਲਸਾ ਦੀਵਾਨ ਨਾਲ ਜ਼ੋੜਨ ਲਈ ੬੫ਵੀਂ ਇੰਟਰਨੈਸ਼ਨਲ ਸਿੱਖ ਵਿਦਿਅਕ ਕਾਨਫ਼ਰੰਸ ਕਰਵਾਈ ਜਾ ਰਹੀ ਹੈ।

ਇਸ ਵਾਰ 65 ਵੀਂ ਇੰਟਰਨੈਸ਼ਨਲ ਸਿੱਖ ਵਿਦਿਅਕ ਕਾਨਫ਼ਰੰਸ ਆਯੋਜਨ ਕਰਨ ਦਾ ਮਾਣ ਸ੍ਰੀ ਤਰਨਤਾਰਨ ਸਾਹਿਬ ਦੀ ਕਮੇਟੀ ਨੂੰ ਪ੍ਰਾਪਤ ਹੋਇਆ ਹੈ।ਡਾ. ਜਸਵਿੰਦਰ ਸਿੰਘ ਢਿੱਲੋਂ ਆਨਰੇਰੀ ਸਕੱਤਰ, ਐਜੂਕੇਸ਼ਨਲ ਕਮੇਟੀ ਨੇ ਦਸਿਆ ਕਿ ਲਗਾਤਾਰ ੩ ਦਿਨ ਤਕ ਚਲਣ ਵਾਲੀ ਸਿੱਖ ਕਾਨਫ਼ਰੰਸ ਦਾ ਅਰੰਭ ਸੀ.ਕੇ.ਡੀ.ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਕਾਲਜ ਤਰਨਤਾਰਨ ਵਿਖੇ ਰਖੇ ਜਾਣ ਵਾਲੇ ਸ੍ਰੀ ਅਖੰਡ ਪਾਠ ਸਾਹਿਬ ਨਾਲ ਹੋਵੇਗਾ। ਸਿੱਖ ਕਲਾ ਕ੍ਰਿਤੀਆਂ, ਆਰਗੈਨਿਕ ਖੇਤੀ, ਪੁਸਤਕ ਪ੍ਰਦਰਸ਼ਨੀ,ਹੋਜ਼ਰੀ ਅਤੇ ਨਗਰ ਕੀਰਤਨ ਆਦਿ ਵਿਸ਼ੇਸ਼ ਰੂਪ ਵਿਚ ਵੇਖਣ ਯੋਗ ਹੋਣਗੇ। ਇਸ ਕਾਨਫ਼ਰੰਸ ਵਿਚ ਦੇਸ਼ ਵਿਦੇਸ਼ ਤੋਂ ਪੁੱਜੀਆਂ ਉੱਘੀਆਂ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੂੰ ਚੀਫ਼ ਖ਼ਾਲਸਾ ਦੀਵਾਨ ਵਲੋਂ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਏਗਾ। ਇਸ ਮੌਕੇ ਸ.ਚਰਨਜੀਤ ਸਿੰਘ ਚੱਢਾ ਪ੍ਰਧਾਨ, ਚੀਫ਼ ਖ਼ਾਲਸਾ ਦੀਵਾਨ, ਡਾ.ਸੰਤੋਖ ਸਿੰਘ ਮੀਤ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ, ਸ.ਨਰਿੰਦਰ ਸਿੰਘ ਖੁਰਾਣਾ ਆਨਰੇਰੀ ਸਕੱਤਰ ਚੀਫ਼ ਖ਼ਾਲਸਾ ਦੀਵਾਨ, ਡਾ. ਜਸਵਿੰਦਰ ਸਿੰਘ ਢਿੱਲੋਂ ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ, ਸ. ਹਰਮਿੰਦਰ ਸਿੰਘ ਐਡੀਸ਼ਨਲ ਆਨਰੇਰੀ ਸਕੱਤਰ ਚੀਫ਼ ਖ਼ਾਲਸਾ ਦੀਵਾਨ, ਸ.ਸੰਤੋਖ ਸਿੰਘ ਸੇਠੀ ਐਡੀਸ਼ਨਲ ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ, ਇੰਜੀ: ਜਸਪਾਲ ਸਿੰਘ, ਸ. ਹਰਜੀਤ ਸਿੰਘ, ਸ. ਪ੍ਰਿਤਪਾਲ ਸਿੰਘ ਸੇਠੀ, ਸ. ਕੁਲਜੀਤ ਸਿੰਘ, ਸ. ਜਸਵਿੰਦਰ ਸਿੰਘ ਐਡਵੋਕੇਟ, ਡਾ. ਧਰਮਵੀਰ ਸਿੰਘ ਡਾਇਰੈਕਟਰ ਐਜੂਕੇਸ਼ਨ, ਸ. ਚਰਨਜੀਤ ਸਿੰਘ ਕੋਠੀਵਾਲੇ, ਸ. ਮਨਜੀਤ ਸਿੰਘ ਤਰਨਤਾਰਨੀ, ਸ. ਉਜਾਗਰ ਸਿੰਘ, ਸ.  ਪਰਮਜੀਤ ਸਿੰਘ ਅਹੂਜਾ, ਸ. ਸੁਰਜੀਤ ਸਿੰਘ ਚੁੱਘ, ਸ. ਸਤਵਿੰਦਰ ਸਿੰਘ, ਸ. ਤੇਜਿੰਦਰਪਾਲ ਸਿੰਘ, ਬੀਬੀ ਨਵਨੀਤ ਕੌਰ ਪ੍ਰਿੰਸੀਪਲ ਤਰਨਤਾਰਨ ਸਕੂਲ, ਸ. ਭਰਪੂਰ ਸਿੰਘ, ਸ. ਤੇਜਿੰਦਰ ਸਿੰਘ, ਡਾ.  ਹਰਪ੍ਰੀਤ ਸਿੰਘ ਅਤੇ ਬਹੁਤ ਸਾਰੀਆਂ ਸ਼ਖਸੀਅਤਾਂ ਹਾਜ਼ਰ ਸਨ।

Check Also

ਦੀਵਾਲੀ ਮੌਕੇ ਵੱਡੀ ਗਿਣਤੀ ‘ਚ ਲੱਗੇ ਡੈਕੋਰੇਸ਼ਨ ਤੇ ਆਤਿਸ਼ਬਾਜ਼ੀ ਦੇ ਸਟਾਲ

ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਵਿੱਚ ਦੀਵਾਲੀ ਮੌਕੇ ਜਿਥੇ ਮਾਪਿਆਂ ਨੇ ਘਰ ਦੀ …

Leave a Reply