ਬਠਿੰਡਾ, 23 ਜੁਲਾਈ (ਜਸਵਿੰਦਰ ਸਿੰਘ ਜੱਸੀ) – ਮਾਡਲ ਟਾਊਨ ਦੇ ਈ.ਡਬਲਿਊ.ਐਸ. ਤੇ ਐਲ.ਆਈ.ਜੀ. ਵਾਸੀਆਂ ਦੁਆਰਾ ਸਮੂਹਿਕ ਰੂਪ ਵਿੱਚ ਇਕੱਤਰ ਹੋ ਕੇ ਸਰਬੱਤ ਦੇ ਭਲੇ ਲਈ ਸ਼੍ਰੀ ਹਨੂੰਮਾਨ ਭਜਨ ਸੰਕੀਰਤਨ ਮੰਡਲੀ ਦੁਰਗਾ ਮੰਦਿਰ ਮਾਡਲ ਟਾਊਨ ਦੇ ਸਹਿਯੋਗ ਨਾਲ ਸ਼੍ਰੀ ਹਨੂੰਮਾਨ ਜੀ ਦਾ ਸੰਕੀਰਤਨ ਕਰਵਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਭਜਨ ਮੰਡਲੀ ਦੇ ਪ੍ਰਧਾਨ ਵਿਜੈ ਕੁਮਾਰ ਨੇ ਪਿਛਲੇ ਸਮੇਂ ਕੀਤੇ ਕੀਰਤਨ ਅਤੇ ਅਗਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। 3 ਘੰਟੇ ਕੀਰਤਨ ਕਰਨ ਤੋਂ ਬਾਅਦ ਸੁੰਦਰ ਝਾਕੀਆਂ ਕੱਢੀਆਂ ਗਈਆਂ ਤੇ ਆਰਤੀ ਕੀਤੀ ਗਈ।
ਉਪਰੰਤ ਖੁੱਲ੍ਹਾ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਸੰਜੀਵ ਕੁਮਾਰ ਬੱਬੂ, ਓਮ ਪ੍ਰਕਾਸ਼ ਹਰੀ ਸ਼ੰਕਰ, ਦਵਿੰਦਰ ਕੁਮਾਰ, ਜੋਗਿੰਦਰ ਕੁਮਾਰ, ਸੁਰੇਸ਼ ਕੁਮਾਰ ਗੋਇਲ, ਰਾਕੇਸ਼ ਕੁਮਾਰ, ਨਰੇਸ਼ ਕੁਮਾਰ ਆਦਿ ਹਾਜਰ ਸਨ।