ਫਾਜਿਲਕਾ, 24 ਜੁਲਾਈ (ਵਿਨੀਤ ਅਰੋੜਾ) – ਸਥਾਨਕ ਨਗਰ ਪਰਿਸ਼ਦ ਅਧਿਕਾਰੀਆਂ ਦੁਆਰਾ ਪੁਲਿਸ ਬਲ ਦੇ ਸਹਿਯੋਗ ਨਾਲ ਜੇਸੀਬੀ ਮਸ਼ੀਨ ਦੁਆਰਾ ਅੱਜ ਮਲੋਟ ਰੋਡ ਉੱਤੇ ਨਗਰ ਪਰਿਸ਼ਦ ਦੀ ਜ਼ਮੀਨ ਉੱਤੇ ਬਣਾਈਆਂ ਗਈਆਂ ਦਰਜਨਾਂ ਦੁਕਾਨਾਂ ਅਤੇ ਝੁੱਗੀ ਝੌਪੜੀਆਂ ਨੂੰ ਪਲ ਭਰ ਵਿੱਚ ਹੀ ਤਹਿਸ-ਨਹਿਸ ਕਰ ਦਿੱਤਾ।ਇਸ ਮੌਕੇ ਲੋਕਾਂ ਦੁਆਰਾ ਨਗਰ ਪਰਿਸ਼ਦ ਦੀ ਇਸ ਕਾੱਰਵਾਈ ਦਾ ਵਿਰੋਧ ਵੀ ਕੀਤਾ ਗਿਆ, ਪਰ ਪ੍ਰਸ਼ਾਸਨ ਨੇ ਆਪਣੇ ਕੰਮ ਨੂੰ ਪੂਰਾ ਕਰਕੇ ਹੀ ਦਮ ਲਿਆ। ਪੀੜਿਤ ਦੁਕਾਨਦਾਰ ਅਤੇ ਝੁੱਗੀ ਝੌਪੜੀਆਂ ਵਾਲੇ ਰਾਜਦੀਪ ਸਿੰਘ, ਗੁਰਜਾਨ, ਚੰਚਲ, ਵੀਰਪਾਲ, ਪ੍ਰਦੀਪ ਕੁਮਾਰ ਅਤੇ ਕਈ ਹੋਰਨਾਂ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਇਸ ਜਗ੍ਹਾ ਉੱਤੇ ਰਹਿ ਰਹੇ ਹਨ ਕਿ ਅੱਜ ਨਗਰ ਪਰਿਸ਼ਦ ਨੇ ਬਿਨਾਂ ਕੋਈ ਨੋਟਿਸ ਦਿੱਤੇ ਉਨ੍ਹਾਂ ਦੀ ਦੁਕਾਨਾਂ ਉੱਤੇ ਬਣੇ ਕੱਚੇ ਮਕਾਨਾਂ ਨੂੰ ਤਹਿਸ-ਨਹਿਸ ਕਰ ਦਿੱਤਾ ।ਦੂਜੇ ਪਾਸੇ ਪੀੜਿਤ ਲੋਕਾਂ ਨੇ ਘਟਨਾ ਦੇ ਰੋਸ਼ ਵਜੋਂ ਜਿੱਥੇ ਜੰਮਕੇ ਨਾਅਰੇਬਾਜੀ ਦੀਆਂ ਉਥੇ ਹੀ ਬਾਅਦ ਵਿੱਚ ਇੱਕ ਘੰਟਾ ਮਲੋਟ ਰੋਡ ਉੱਤੇ ਚੱਕਾ ਜਾਮ ਵੀ ਕੀਤਾ।ਜਿਸਨੂੰ ਬਾਅਦ ਵਿੱਚ ਪੁਲਿਸ ਨੇ ਖੁੱਲ੍ਹਵਾ ਦਿੱਤਾ।ਨਗਰ ਪਰਿਸ਼ਦ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਰ ਨੇਸ਼ਨਲ ਹਾਈਵੇ ਹੋਣ ਦੇ ਕਾਰਨ ਕੀਤੀ ਗਈ ਹੈ ।ਬਕਾਇਦਾ ਇਸਦੇ ਲਈ ਮੁਨਾਦੀ ਵੀ ਕਰਵਾਈ ਗਈ ਸੀ ।
Check Also
ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …