ਪੀਘਾਂ ਝੂਟਣ ਤੇ ਖੁਸ਼ਗਵਾਰ ਪਲਾਂ ‘ਤੇ ਆਧੁਨਿਕ ਸਮਾਂ ਹੋ ਰਿਹਾ ਭਾਰੂ – ਤੇਜਿੰਦਰ ਕੌਰ ਛੀਨਾ
ਅੰਮ੍ਰਿਤਸਰ, 24 ਜੁਲਾਈ (ਪ੍ਰੀਤਮ ਸਿੰਘ)- ਸਥਾਨਕ ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਹੜੇ ‘ਚ ਅੱਜ ਸਾਉਣ ਮਹੀਨੇ ‘ਤੇ ‘ਤੀਆਂ ਦਾ ਤਿਉਹਾਰ’ ਸਕੂਲ ਦੇ ਅਧਿਆਪਕ ਸਟਾਫ਼ ਤੇ ਵਿਦਿਆਰਥਣਾਂ ਵੱਲੋਂ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬ ਦੀ ਪੁਰਾਤਨ ਸੱਭਿਅਤਾ ਦੇ ਰੀਤੀ-ਰਿਵਾਜਾਂ ਨੂੰ ਜਿਉਂਦਿਆਂ ਰੱਖਦਿਆਂ ਗਿੱਧਾ, ਬੋਲੀਆਂ, ਪੀਂਘਾਂ ਝੂਟਣ, ਝਰਖਾ ਕੱਤਣ, ਇਕ ਦੂਜੇ ‘ਤੇ ਹਾਸਰਸ ਵਿਅੰਗ ਕੱਸਣ, ਪੰਜਾਬੀ ਗਾਇਕੀ ਨਾਲ ਮਾਹੌਲ ਨੂੰ ਤਰੋ-ਤਾਜ਼ਾ ਕੀਤਾ। ਪ੍ਰੋਗਰਾਮ ਦਾ ਅਗਾਜ ਸਕੂਲ ਵਿਦਿਆਰਥਣਾਂ ਵੱਲੋਂ ‘ਪੀਂਘਾਂ ਝੂਟਦੀਆਂ ਸਾਵਨ ‘ਚ ਮੁਟਿਆਰਾਂ’ ਦੇ ਗਾਇਨ ਨਾਲ ਹੋਇਆ, ਜਿਸਦੀ ਕਾਫ਼ੀ ਸ਼ਲਾਘਾ ਕੀਤੀ ਗਈ। ਤੀਆਂ ਦੇ ਤਿਉਹਾਰ ਦੇ ਪਲਾਂ ਨੂੰ ਸਾਂਝਾ ਕਰਨ ਲਈ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਧਰਮਪਤਨੀ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਹਾ ਕਿ ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੀ ਮੱਸਿਆ ਤੋਂ ਬਾਅਦ ਤੀਜ ਨੂੰ ਸ਼ੁਰੂ ਹੁੰਦਾ ਹੈ ਤੇ ਪੁੰਨਿਆ ਤੱਕ ਚਲਦਾ ਹੈ। ਉਨ੍ਹਾਂ ਕਿਹਾ ਕਿ ਸਾਉਣ ਮਹੀਨਾ, ਦੇਸੀ 12 ਮਹੀਨਿਆਂ ‘ਚੋਂ ਵੱਖਰੀ ਪਛਾਣ ਰੱਖਦਾ ਹੈ। ਇਸ ਤਿਓਹਾਰ ‘ਤੇ ਨਵਵਿਆਹੀਆਂ ਮੁਟਿਆਰਾਂ ਆਪਣੇ ਸਾਉਣ ਦਾ ਮਹੀਨਾ ਆਪਣੇ ਪੇਕੇ ਘਰ ਜਾਂਦੀਆਂ ਹਨ ਤੇ ਜ਼ਿੰਦਗੀ ਦੇ ਸੁਨਿਹਰੇ ਪਲਾਂ ਦੀ ਤਾਜ਼ਾ ਕਰਦਿਆ ਆਪਣੀਆਂ ਸਾਥਣਾਂ ਨਾਲ ਦਿਲਾਂ ਤੇ ਚਾਅ ਤੇ ਖੁਸ਼ਗਵਾਰ ਯਾਦਾਂ ਨੂੰ ਬੋਲੀਆਂ ਤੇ ਵਿਅੰਗਾਂ ਰਾਹੀਂ ਸਾਂਝੀ ਕਰਦੀਆਂ ਹਨ। ਪਰ ਅਫ਼ਸੋਸ ਦੀ ਗੱਲ ਕਿ ਹੁਣ ਉਹ ਚਾਅ ਤੇ ਪਲ ਆਧੁਨਿਕ ਸਮਾਂ ਸਾਥੋਂ ਖੋਹਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਸ੍ਰੀਮਤੀ ਛੀਨਾ ਦਾ ਸਕੂਲ ਪਹੁੰਚਣ ‘ਤੇ ਨਿੱਘਾ ਸਵਾਗਤ ਕਰਦਿਆ ਉਨ੍ਹਾਂ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ। ਪ੍ਰਿੰ: ਬਰਾੜ ਅਜੋਕੇ ਆਧੁਨਿਕ ਯੁੱਗ ‘ਚ ਮੁਟਿਆਰਾਂ ਪੰਜਾਬੀ ਸੱਭਿਆਚਾਰ ਤੇ ਵਿਰਸੇ ਤੋਂ ਬੁਰੀ ਤਰ੍ਹਾਂ ਭਟਕ ਕੇ ਉਸ ਨਾਲੋਂ ਟੁੱਟ ਚੁੱਕੀਆਂ ਹਨ, ਜੋ ਬੜੀ ਹੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਿੰਤਾ ਜਾਹਿਰ ਕੀਤੀ ਕਿ ਇਸ ਤਿਉਹਾਰ ਨੂੰ ਨਵੀਂ ਪੀੜ੍ਹੀ ਭੁਲਦੀ ਜਾ ਰਹੀ ਹੈ ਪੰਜਾਬ ਦੇ ਪਿੰਡਾਂ ‘ਚ ਇਸ ਤਿਉਹਾਰਾਂ ਪ੍ਰਤੀ ਰੌਣਕਾਂ ਤੇ ਉਤਸ਼ਾਹ ਘੱਟਦਾ ਜਾ ਰਿਹਾ ਹੈ। ਆਪਣੇ ਇਸ ਵਿਰਸੇ ਨੂੰ ਜਿਉਦਾ ਰੱਖਣ ਲਈ ਸਕੂਲ ਵੱਲੋਂ ਇਹ ਇਕ ਨਿਮਾਣਾ ਜਿਹਾ ਹੀਲਾ ਕੀਤਾ ਗਿਆ ਹੈ। ਉਨ੍ਹਾਂ ਵਿਦਿਆਰਥਣਾਂ ਵੱਲੋਂ ਪੇਸ਼ ਕੀਤੇ ਗਏ ਇਸ ਦਿਲਕਸ਼ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਡਾ. ਇੰਦੂ, ਡਾ. ਸੁਖਮਨੀ, ਕਮਲਜੀਤ, ਪ੍ਰਭਜੋਤ ਕੌਰ, ਰਜਨੀ ਸ਼ਰਮਾ, ਜਸਵਿੰਦਰ ਕੌਰ, ਪਵਨਦੀਪ ਸ਼ਰਮਾ, ਪਲਵਿੰਦਰ ਸਿੰਘ, ਵਿਸ਼ਾਲ ਆਦਿ ਤੋਂ ਇਲਾਵਾ ਸਕੂਲ ਦੀਆਂ ਵਿਦਿਆਰਥਣਾਂ ਮੌਜ਼ੂਦ ਸਨ।