ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ)- ਅਮ੍ਰਿਤਸਰ ਦੇ ਇਲਾਕੇ ਗਿਲਵਾਲੀ ਗੇਟ ਦੇ ਥਾਣਾ ਸੀ ਡਵਿਜਨ ਵਿਖੇ ਕਮਿਉਨਿਟੀ ਪੁਲਿਸ ਸੁਵਿਧਾ ਕੇਂਦਰ ਲੋਂਕਾਂ ਦੀ ਹਰ ਮੁਸ਼ਕਿਲ ੱਹਲ ਕਰਕੇ ਇਨਾਂ ਦੇ ਨਾਲ ਪੁਰਾ ਇਨਸਾਫ਼ ਦੇਣ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮਿਉਨਿਟੀ ਪੁਲਿਸ ਸੁਵਿਧਾ ਕੇਂਦਰ ਦੇ ਇੰਚਾਰਜ਼ ਐਸ ਆਈ ਓ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਸੁਵਿਧਾ ਕੇਂਦਰ ਵਿੱਚ ਹਰ ਤਰਾਂ ਦੇ ਪਰਿਵਾਰਕ ਝਗੜਿਆਂ ਨੂੰ ਖਤਮ ਕਰਕੇ ਦੋਨਾਂ ਪਰਿਵਾਰਾਂ ਨੂੰ ਉਜੜਣ ਤੋ ਬਚਾਇਆ ਜਾਂਦਾ ਹੈ।ਜਦਕਿ ਕਮਿਉਨਿਟੀ ਪੁਲਿਸ ਸੁਵਿਧਾ ਕੇਂਦਰ ਦੇ ਐਸ ਆਈ ਓ ਅਮਰਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ ਸੁਵਿਧਾ ਕੇਂਦਰ ਹੁਣ ਤੱਕ 300 ਪਰਿਵਾਰਾਂ ਦੇ ਝਗੜੇ ਨਿਪਟਾ ਕੇ ਦੋਨਾਂ ਧਿਰਾਂ ਨੂੰ ਇਕ ਕਰਕੇ ਇੰਨਾਂ ਦੇ ਘਰਾਂ ਨੂੰ ਮੁੜ ਵਸਾਇਆ ਹੈ। ਇਸ ਤੋ ਇਲਾਵਾ ਠੱਗੀ, ਧੋਖੇਬਾਜੀ, ਮੋਬਾਇਲ ਗੁੰਮ-ਚੋਰੀ ਹੋਣਾ, ਜਾਂ ਖੋਹਣਾ, ਇਨਾਂ ਗੱਲਾਂ ਦਾ ਹੱਲ ਕੱਢਿਆ ਜਾਂਦਾ ਹੈ ।ਦੇਵ ਆਨੰਦ ਬੰਟੀ ਨੇ ਦੱਸਿਆ ਕਿ ਇਸ ਕਮਿਉਨਿਟੀ ਪੁਲਿਸ ਸੁਵਿਧਾ ਕੇਂਦਰ ਵਿੱਚ ਪਰਿਵਾਰਕ ਲੜਾਈ ਝਗੜੇ ਤੋ ਇਲਾਵਾ 27 ਹੋਰ ਸੇਵਾਵਾਂ ਹਨ ਜਿਸ ਦਾ ਕਮਿਉਨਿਟੀ ਪੁਲਿਸ ਸੁਵਿਧਾ ਕੇਂਦਰ ਵਲੋਂ ਹੱਲ ਕੱਢ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਂਦੀਂ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਵਿਧਾ ਕੇਂਦਰ ਵਿੱਚ ਬਿਨਾਂ ਕਿਸੇ ਪਰੇਸ਼ਾਨੀ ਦੇ ਅਪਣੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਵਾ ਸਕਦੇ ਹਨ।
Check Also
ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ
ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …