ਮਲੋਟ, 3 ਜਨਵਰੀ (ਪੰਜਾਬ ਪੋਸਟ ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਨੈਨਸੀ ਨੇ ਆਂਧਰਾ ਪ੍ਰਦੇਸ਼ ਵਿੱਚ ਹੋਏ ਕਰਾਟੇ ਦੇ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਤੀਸਰਾ ਸਥਾਨ ਪ੍ਰਾਪਤ ਕਰਕੇ ਮਲੋਟ ਦਾ ਨਾਮ ਇੰਟਰਨੈਸ਼ਨਲ ਪੱਧਰ ਤੇ ਰੌਸ਼ਨ ਕੀਤਾ, ਇਸ ਟੂਰਨਾਮੈਂਟ ਵਿੱਚ ਨੇਪਾਲ, ਭੂਟਾਨ, ਸ੍ਰੀ ਲੰਕਾ ਤੋ ਇਲਾਵਾ ਹੋਰ ਕਈ ਦੇਸਾ ਨੇ ਭਾਗ ਲਿਆ, ਮਲੋਟ ਸ਼ਹਿਰ ਦੀ ਲੜਕੀ ਨੈਨਸੀ ਨੇ ਇਸ ਟੂਰਨਾਮੈਂਟ ਵਿੱਚ ਭਾਗ ਲਿਆ ਅਤੇ ਤੀਸਰਾ ਸਥਾਨ ਹਾਸਲ ਕਰਕੇ ਮਲੋਟ ਦਾ ਹੀ ਨਹੀ ਪੂਰੇ ਪੰਜਾਬ ਦਾ ਨਾਮ ਇੰਟਰਨੈਸ਼ਨਲ ਪੱਧਰ ਤੇ ਰੌਸ਼ਨ ਕੀਤਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵੱਲੋਂ ਨੈਨਸੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵਿਜੈ ਗਰਗ ਨੇ ਬੱਚੀ ਨੂੰ ਵਧਾਈ ਦਿੱਤੀ ਅਤੇ ਕਿਹਾ ਪੰਜਾਬ ਖੇਡ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਖਿਡਾਰਣ ਵਿਦਿਆਰਥਣ ਨੂੰ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾ ਕਿ ਇਹ ਬੱਚੀ ਇੰਡੀਆ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕਰ ਸਕੇ, ਇਸ ਮੌਕੇ ਅਮਰਜੀਤ ਸਿੰਘ ਲੈਕਚਰਾਰ ਪੰਜਾਬੀ ਨੇ ਇਸ ਬੱਚੀ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ, ਜਸਵਿੰਦਰ ਸਿੰਘ ਡੀ.ਪੀ.ਈ ਨੇ ਨੈਨਸੀ ਅਤੇ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੜਾਈ ਦੇ ਨਾਲ ਨਾਲ ਖੇਡਾ ਵੀ ਬਹੁਤ ਜਰੂਰੀ ਹਨ।ਰਾਜ ਕੁਮਾਰ ਲੈਕਚਰਾਰ ਨੇ ਕਿਹਾ ਮੰਡੀ ਹਰਜੀ ਰਾਮ ਗਰਲਜ਼ ਸਕੂਲ ਮਲੋਟ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕਰਨ ਤੇ ਨੈਨਸੀ ਵਧਾਈ ਦੀ ਪਾਤਰ ਹੈ, ਹਰੀ ਸਿੰਘ ਨੇ ਕਿਹਾ ਇਸ ਬੱਚੀ ਨੇ ਮਲੋਟ ਦਾ ਨਾਮ ਪੂਰੀ ਦੁਨੀਆਂ ਵਿਚ ਰੌਸ਼ਨ ਕਰਕੇ ਸਾਡੇ ਸ਼ਹਿਰ ਨੂੰ ਬਹੁਤ ਵੱਡਾ ਮਾਣ ਬਖਸ਼ਿਆ, ਇਸ ਮੌਕੇ ਕੋਚ ਗੁਰਮੀਤ ਸਿੰਘ ਵੀ ਹਾਜ਼ਰ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …