ਅੰਮ੍ਰਿਤਸਰ, 3 ਜਨਵਰੀ (ਪੰਜਾਬ ਪੋਸਟ ਮਨਜੀਤ ਸਿੰਘ) ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਪੰਗਤਾ ਦਿਵਸ ਅਤੇ ਨਵਾਂ ਸਾਲ ਕਮਿਊਨਟੀ ਹੋਮ ਫਾਰ ਮੈਂਟਲੀ ਰਿਟਾਰਡਿਡ (ਲੜਕੀਆਂ) ਨਾਰੀ ਨਿਕੇਤਨ ਅੰਮ੍ਰਿਤਸਰ ਵਿਖੇ ਮਨਾਇਆ ਗਿਆ।ਸ਼੍ਰੀਮਤੀ ਅਲਕਾ ਕਾਲੀਆ, ਸਹਾਇਕ ਕਮਿਸ਼ਨਰ ਜਨਰਲ, ਦਵਿੰਦਰ ਸਿੰਘ ਮੈਂਬਰ ਲੋਕਲ ਲੈਵਲ ਕਮੇਟੀ, ਸ਼੍ਰੀਮਤੀ ਵੀਨਾ ਸ਼ਰਮਾ ਆਨਰੇਰੀ ਸਕੱਤਰ ਰੈਡ ਕਰਾਸ, ਸੀ.ਡੀ.ਪੀ.ਓ ਕੰਵਲਜੀਤ ਕੌਰ ਅਤੇ ਹੋਰ ਸਟਾਫ ਤੋਂ ਇਲਾਵਾ ਨਰਿੰਦਰਜੀਤ ਸਿੰਘ ਪੰਨੂ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਵੀ ਹਾਜ਼ਰ ਸਨ।
ਇਸ ਮੌਕੇ ਮੈਡਮ ਕਾਲੀਆ ਨੇ ਦੱਸਿਆ ਕਿ ਜਿਲਾ ਪ੍ਰਸਾਸ਼ਨ ਵਲੋਂ ਹੋਮ ਵਿੱਚ ਰਹਿ ਰਹੀਆਂ ਲਗਭਗ 30 ਲੜਕੀਆਂ ਜਿਨਾਂ ਵਿਚੋਂ ਜ਼ਿਆਦਾਤਰ ਡਿਫਰੈਂਟਲੀ ਏਬਲਡ ਲਈ ਖਾਣ ਪੀਣ ਅਤੇ ਮਿਠਾਈਆਂ ਆਦਿ ਦਾ ਉਚੇਚੇ ਤੌਰ `ਤੇ ਪ੍ਰਬੰਧ ਕੀਤਾ ਗਿਆ।ਇਸੇ ਤਰਾਂ ਇੰਟਰਨੈਸ਼ਨਲ ਅਪੰਗਤਾ ਦਿਵਸ ਮਨਾਉਂਦੇ ਹੋਏ ਇਨਾਂ ਲੜਕੀਆਂ ਨੂੰ ਖੇਡਾਂ ਦੇ ਸਮਾਨ ਤੋਂ ਇਲਾਵਾ ਬੈਠਣ ਲਈ ਦਰੀਆਂ ਆਦਿ ਵੀ ਮੁਹੱਈਆ ਕੀਤੀਆਂ ਗਈਆਂ।ਇਸ ਸਮੇਂ ਲੜਕੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਮੈਡਮ ਅਲਕਾ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨਾਂ ਲੜਕੀਆਂ ਦੀ ਦੇਖ ਰੇਖ ਅਤੇ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਯਕੀਨੀ ਬਣਾਇਆ ਜਾਵੇ।ਸ਼੍ਰੀਮਤੀ ਅਲਕਾ ਕਾਲੀਆ ਨੇ ਵਿਸ਼ਵਾਸ ਦਿਵਾਇਆ ਗਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਕਮਿਊਨਟੀ ਹੋਮ ਫਾਰ ਮੈਂਟਲੀ ਰਿਟਾਰਡਿਡ ਨੂੰ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …