Wednesday, December 31, 2025

ਕੌਂਸਲਰ ਜਰਨੈਲ ਸਿੰਘ ਢੋਟ ਨੇ ਵਾਰਡ ਵਿੱਚ ਲਗਾਏ ਬੂਟੇ

PPN2580717
ਅੰਮ੍ਰਿਤਸਰ, 28  ਜੁਲਾਈ (ਸਾਜਨ/ਸੁਖਬੀਰ)- ਕੌਂਸਲਰ ਜਰਨੈਲ ਸਿੰਘ ਢੋਟ ਨੇ ਆਪਣੇ ਸਾਥੀਆਂ ਦੇ ਨਾਲ ਵਾਰਡ ਨੰ. ੨੫ ਭੂਸ਼ਨਪੂਰਾ ਸਥਿਤ ਰਵਿਦਾਸ ਪਾਰਕ ਵਿਖੇ ਪਾਰਕ ਵਿੱਚ ਬੂਟੇ ਲਗਾਏ।ਇਸ ਮੌਕੇ ਤੇ ਨਗਰ ਨਿਗਮ ਦੇ ਅਧਿਕਾਰੀ ਅੈਸਡੀਓ ਸੁਨੀਲ ਮਹਾਜਨ, ਜੇ.ਈ ਸਾਮਬਰ ਕੁਮਾਰ, ਸੂਪਰਵਾਈਜਰ ਅਰੁਨ ਅਰੋੜਾ ਪਹੁੰਚੇ ਹੋਏ ਸਨ।ਬੂਟੇ ਲਗਾਉਣ ਦੌਰਾਨ ਜਰਨੈਲ ਸਿੰਘ ਢੋਟ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਰੀ ਵਾਰਡ ਵਿੱਚ ਬੂਟੇ ਲਗਾਏ ਜਾਣਗੇ।ਉਨ੍ਹਾਂ ਕਿਹਾ ਕਿ ਬੂਟੇ ਮਨੁੱਖ ਲਈ ਲਾਭਦਾਇਕ ਹਨ, ਜਿੰਨਾਂ ਤੋਂ ਸਭ ਨੂੰ ਆਕਸੀਜਨ ਮਿਲਦੀ ਹੈ। ਉਨ੍ਹਾਂ ਕਿਹਾ ਕਿ ਰੁੱਖਾਂ ਨੂੰ ਕੱਟਣਾ ਨਹੀਂ, ਬਲਕਿ ਹਰ ਕਿਸੇ ਨੂੰ ਜਿਆਦਾ ਤੋਂ ਜਿਆਦਾ ਬੂਟੇ ਲਗਾਉਣੇ ਚਾਹੀਦੇ ਹਨ, ਤਾਂ ਕਿ ਸ਼ਹਿਰ ਦਾ ਵਾਤਾਵਰਨ ਸਾਫ ਸੁਥਰਾ ਬਣਿਆ ਰਹੇ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਕੋਈ ਆਪਣੇ ਇਲਾਕੇ, ਦੂਕਾਨਾਂ ਦੇ ਬਾਹਰ ਬੂਟੇ ਲਗਾਉਣ।ਉਨ੍ਹਾਂ ਕਿਹਾ ਕਿ ਜਿਸ ਤਰਾਂ ਅਸੀ ਆਪਣੇ ਬੱਚਿਆ ਨੂੰ ਪਾਲਦੇ ਹਾਂ, ਉਸੇ ਤਰਾਂ ਹੀ ਬੂਟਿਆ ਨੂੰ ਵੀ ਪਾਲਣਾ ਚਾਹੀਦਾ ਹੈ।ਇਸ ਮੌਕੇ ਬਿੱਲਾ, ਜਸਪ੍ਰੀਤ ਸਿੰਘ, ਮਹੰਤ ਅਵਤਾਰ ਦਾਸ, ਪ੍ਰਧਾਨ ਹਰੀਦੇਵ ਪਟੇਲ, ਭੱਲਾ, ਚਰਨਜੀ ਲਾਲ, ਸ਼ਾਮ ਸਿੰਘ, ਪੁਨੀਤ ਗੂਪਤਾ, ਜਗਜੀਵਨ ਲਾਲ ਪੱਪੀ, ਹਰਜਿੰਦਰ ਸਿੰਘ ਜਿੰਦਾ, ਸੰਦੀਪ ਸ਼ਰਮਾ, ਗਗਨ ਸੈਮੀ, ਅਮੀਤ ਸ਼ਰਮਾ, ਸੁਦੇਸ਼ ਕੁਮਾਰ ਆਦਿ ਹਾਜਰ ਸਨ।

Check Also

ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ

ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …

Leave a Reply