Tuesday, May 21, 2024

ਨਵਜੋਤ ਸਿੱਧੂ ਆਪਣੀ ਜਨਮ-ਭੂਮੀ ਕੱਕੜਵਾਲ ਵਿਖੇ ਅੱਜ ਹੋਣਗੇ ਨਤਮਸਤਕ

ਮੰਤਰੀ ਬਨਣ ਉਪਰੰਤ ਪਹਿਲੀ ਫੇਰੀ ਨੂੰ ਲੈ ਕੇ ਲੋਕਾਂ ਨੂੰ ਵੱਡੀਆਂ ਉਮੀਦਾਂ

Navjot Singh Sidhuਧੂਰੀ, 24 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਆਪਣੀ ਜਨਮ ਭੂਮੀ ਨੂੰ ਨਤਮਸਤਕ ਹੋਣ ਲਈ ਪਿੰਡ ਕੱਕੜਵਾਲ ਵਿਖੇ ਪਹੁੰਚ ਰਹੇੇ ਹਨ।ਇਥੇ ਉਹ ਡੀ.ਏ.ਵੀ ਪਬਲਿਕ ਸਕੂਲ ਕੱਕੜਵਾਲ (ਧੂਰੀ) ਵਲੋਂ ਆਯੋਜਿਤ ਸਮਾਗਮ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਵੀ ਕਰਨਗੇ।ਕਿਉਂਕਿ ਨਵਜੋਤ ਸਿੰਘ ਸਿੱਧੂ ਮੰਤਰੀ ਬਨਣ ਉਪਰੰਤ ਪਹਿਲੀ ਵਾਰ ਆਪਣੀ ਜਨਮ-ਭੂਮੀ ਉਤੇ ਫੇਰੀ ਪਾ ਰਹੇ ਹਨ।ਜਿਸ ਕਾਰਨ ਉਹਨਾਂ ਦੀ ਇਸ ਆਮਦ ਨੂੰ ਲੈ ਕੇ ਜਿੱਥੇ ਕੱਕੜਵਾਲ ਪਿੰਡ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਧੂਰੀ ਨਿਵਾਸੀਆਂ ਨੂੰ ਵੀ ਸਿੱਧੂ ਤੋਂ ਵੱਡੀਆਂ ਉਮੀਦਾਂ ਹਨ ਕਿ ਉਹ ਇਸ ਇਲਾਕੇ ਨੂੰ ਕੋਈ ਵੱਡੀ ਗਰਾਂਟ ਦੇ ਕੇ ਨਿਵਾਜ ਕੇ ਜਾਣਗੇੇ।ਡੀ.ਏ.ਵੀ ਪਬਲਿਕ ਸਕੂਲ ਦੇ ਚੇਅਰਮੈਨ ਵੀ.ਕੇ ਸ਼ਰਮਾ ਨੇ ਦੱਸਿਆ ਕਿ ਸਿੱਧੂ ਉਹਨਾਂ ਦੇ ਸਕੂਲ ਵਿੱਚ ਰੱਖੇ ਰੰਗਾਰੰਗ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋ ਰਹੇ ਹਨ ਅਤੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply