Tuesday, May 21, 2024

ਭਾਰਤੀ ਕਿਸਾਨ ਯੂਨੀਅਨ ਬਲਾਕ ਧੂਰੀ ਨੇ ਐਸ.ਡੀ.ਐਮ ਨੂੰ ਦਿੱਤਾ ਮੰਗ ਪੱਤਰ

PPN2401201807ਧੂਰੀ, 24 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਭਾਰਤੀ ਕਿਸਾਨ ਯੂਨੀਅਨ ਬਲਾਕ ਦੇ ਪ੍ਰਧਾਨ ਅਤੇ ਸੂਬਾ ਸੱਕਤਰ ਨਰੰਜਣ ਸਿੰਘ ਦੋਹਲਾ ਦੀ ਅਗਵਾਈ ਹੇਠ ਕਿਸਾਨੀ ਮੰਗਾਂ ਨੂੰ ਲੈ ਕੇ ਐਸ.ਡੀ.ਐਮ ਧੂਰੀ ਰਾਹੀਂ ਅੱਜ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਗਿਆ।ਨਰੰਜਣ ਸਿੰਘ ਦੋਹਲਾ ਨੇ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕਰੀਬ 10/12 ਰੁਪੈ ਪ੍ਰਤੀ ਲੀਟਰ ਦਾ ਵਾਧਾ ਪਿਛਲੇ ਡੇਢ ਮਹੀਨੇ ’ਚ ਖੇਤੀ ਛੁਡਵਾਉਣੀ ਚਾਹੁੰਦੀ ਹੈ।ਜੋ ਨਹੀਂ ਤਾਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਹੋਇਆ ਬੇਲੋੜਾ ਵਾਧਾ ਸਰਕਾਰ ਵਾਪਸ ਲਵੇ।ਪੰਜਾਬ ਸਰਕਾਰ ਚੋਣਾਂ ਵੇਲੇ ਕਿੱਤੇ ਆਪਣੇ ਵਾਅਦੇ ਮੁਤਾਬਿਕ ਕਿਸਾਨਾਂ ਦਾ ਸਾਰਾ ਕਰਜਾ ਮੁਆਫ ਕਰੇ ਤਾਂ ਕਿ ਕਿਸਾਨ ਖੁਦਕੂਸ਼ੀਆਂ ਨਾ ਕਰਨ। ਦੂਸਰਾ ਸਰਕਾਰ ਆਵਾਰਾ ਪਸ਼ੂਆਂ ਨੂੰ ਸੰਭਾਲਣ ਦਾ ਪ੍ਰਬੰਧ ਕਰੇ ਤਾਂ ਕਿ ਆਵਾਰਾ ਪਸ਼ੂਆਂ ਕਾਰਨ ਕੱਈ ਲੋਕ ਆਪਣੀ ਜਾਨ ਤੱਕ ਗੂਆ ਚੁੱਕੇ ਹਨ ਅਤੇ ਧੂਰੀ-ਬਰਨਾਲਾ ਰੋਡ ਦਾ ਕੰਮ ਜਲਦੀ ਤੋਂ ਜਲਦੀ ਸੁਰੂ ਕਰਵਾਉਣ, ਉਹਨਾਂ ਨੇ ਸਰਕਾਰ ਪੰਜਾਬ ਸਰਕਾਰ ਨੂੰ ਉਪਰੋਕਤ ਸਾਰੀਆਂ ਮੰਗਾਂ ਨੂੰ ਤੁਰੰਤ ਹੱਲ ਕਰਵਾਉਣ ਦਾ ਉਪਰਾਲਾ ਕਰੇ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply