ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਵਿੱਚ ਕਾਂਗਰਸ ਪਾਰਟੀ ਦੀ ਕਿਰਕਿਰੀ ਕਰਵਾਉਣ ਵਾਲੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਤੁਰੰਤ ਬਾਹਰ ਦਾ ਰਸਤਾ ਵਿਖਾ ਦੇਣਾ ਚਾਹੀਦਾ ਹੈ।ਮੰਨਾ ਨੇ ਕਿਹਾ ਕਿ ਸਿੱਧੂ ਹੁਣ ਆਪਣੇ ਉਨ੍ਹਾਂ ਕੌਂਸਲਰਾਂ ਵਿੱਚ ਵੀ ਵਿਸ਼ਵਾਸ ਗਵਾ ਚੁੱਕੇ ਹਨ।ਜਿਨ੍ਹਾਂ ਕੌਂਸਲਰਾਂ ਨੇ ਸਿੱਧੂ ਦੇ ਇਸ਼ਾਰਿਆਂ ’ਤੇ ਪਾਰਟੀ ਹਾਈ ਕਮਾਂਡ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਦੇ ਖਿਲਾਫ ਜਾ ਕੇ ਹਾਉਸ ਵਿੱਚ ਸਹੁੰ ਚੁੱਕ ਸਮਾਗਮ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲਿਆ ਸੀ, ਜਦ ਇਨ੍ਹਾਂ ਕੌਂਸਲਰਾਂ ਨੂੰ ਪਤਾ ਲੱਗਾ ਕਿ ਪਾਰਟੀ ਪਹਿਲਾਂ ਹੈ ਤਾਂ ਬਗਾਵਤ ਸਾਰੇ ਕਰਨ ਵਾਲੇ ਕੌਂਸਲਰ ਵਾਪਸ ਆ ਗਏ ਹੈ।ਮਨਦੀਪ ਮੰਨਾ ਨੇ ਦੋਸ਼ ਲਇਆਾ ਕਿ ਸਿੱਧੂ ਨੇ ਭਾਜਪਾ ਦੇ ਇਸ਼ਰਿਆਂ ’ਤੇ ਪਾਰਟੀ ਦੇ ਅੰਦਰ ਕੌਂਸਲਰ ਤੋੜਣ ਦੀ ਜੋ ਸਾਸ਼ਿਜ ਕੀਤੀ, ਉਹ ਸਾਜਿਸ਼ ਪੂਰੀ ਤਰ੍ਹਾਂ ਫੇਲ ਹੋ ਗਈ ਹੈ।ਹੁਣ ਸਿੱਧੂ ਨੂੰ ਪਾਰਟੀ ਵਿੱਚ ਰਹਿਣ ਦਾ ਨੈਤਿਕ ਅਧਿਕਾਰ ਹੀ ਨਹੀਂ ਰਹਿ ਜਾਂਦਾ ਹੈ, ਕਿਉਂਕਿ ਖੁਲ੍ਹੇਆਮ ਪਾਰਟੀ ਦੇ ਖਿਲਾਫ ਬਗਾਵਤ ਕਰਨ ਵਾਲਿਆਂ ਲਈ ਪਾਰਟੀ ਵਿੱਚ ਕੋਈ ਵੀ ਜਗਾ ਨਹੀਂ ਹੋਣੀ ਚਾਹੀਦੀ ਹੈ।
ਮੰਨਾ ਨੇ ਕਿਹਾ ਕਿ ਉਹਨਾਂ ਸਿਰਫ ਤੇ ਸਿਰਫ ਸਿੱਧੂ ਦੇ ਖਿਲਾਫ ਚੋਣ ਲੜੀ ਸੀ।ਪਾਰਟੀ ਹਾਈ ਕਮਾਂਡ ਨੇ ਉਸਨੂੰ ਅਜੇ ਤੱਕ ਪਾਰਟੀ ਤੋਂ ਬਾਹਰ ਨਹੀਂ ਕੀਤਾ।ਮੰਨਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਿੱਧੂ ਨੂੰ ਜਿੰਨ੍ਹਾਂ ਮਾਨ ਸਨਮਾਨ ਦਿੱਤਾ ਉਨਾਂ ਮਾਨ ਸਨਮਾਨ ਭਾਜਪਾ ਨੇ ਵੀ ਕਦੇ ਸਿੱਧੂ ਨੂੰ ਨਹੀ ਦਿੱਤਾ ਹੈ।ਪਰ ਸਿੱਧੂ ਨੇ ਅੰਮ੍ਰਿਤਸਰ ਮੇਅਰ ਕਾਂਡ ਵਿੱਚ ਖੁਲ੍ਹੇਆਮ ਪਾਰਟੀ ਹਾਈਕਮਾਂਡ ਦੀ ਖਿਲਾਫਤ ਕੀਤੀ ਹੈ ਇਸ ਲਈ ਉਨਾਂ ਨੂੰ ਨੈਤਿਕਤਾ ਦਿਖਾਉਂਦੇ ਹੋਏ ਆਪਣੇ ਆਪ ਹੀ ਪਾਰਟੀ ਤੋਂ ਬਾਹਰ ਹੋ ਜਾਣਾ ਚਾਹੀਦਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …