ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਵੇਰੇ ਸ਼੍ਰੀ ਦਰਬਾਰ ਸਾਹਿਬ ਦੇ ਚੁਗਿਰਦੇ ਤੋਂ ਅੰਮਿ੍ਤਸਰ ਦਾ ਸਫਾਈ ਅਭਿਆਨ ਸ਼ੁਰੂ ਕੀਤਾ।ਉਨਾਂ੍ਹ ਦੇ ਨਾਲ ਮੇਅਰ ਅੰਮਿ੍ਰਤਸਰ ਕਰਮਜੀਤ ਸਿੰਘ ਰਿੰਟੂ, ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸੀ, ਡਿਪਟੀ ਮੇਅਰ ਯੂਨਿਸ ਕੁਮਾਰ, ਸ਼੍ਰੀਮਤੀ ਸੋਨਾਲੀ ਗਿਰੀ ਕਮਿਸ਼ਨਰ ਨਗਰ ਨਿਗਮ, ਸੋਰਭ ਅਰੋੜਾ ਜੁਆਇੰਟ ਕਮਿਸ਼ਨਰ ਨਗਰ ਨਿਗਮ, ਡਾ: ਰਾਜੂ ਚੋਹਾਨ ਸਿਹਤ ਅਫਸਰ ਨਗਰ ਨਿਗਮ ਤੋ ਇਲਾਵਾ ਕਈ ਕੋਸਲਰ ਇਸ ਮੁਹਿੰਮ ਵਿਚ ਉਨਾਂ ਦੇ ਨਾਲ ਸਨ। ਇਸ ਸਮੇਂ ਸਿੱਧੂ, ਰਿੰਟੂ ਤੇ ਸੋਨਾਲੀ ਗਿਰੀ ਵਲੋ ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀ ਸਫਾਈ ਆਪਣੇ ਹੱਥਾਂ ਨਾਲ ਕੀਤੀ ਗਈ, ਸੜਕਾਂ ਤੇ ਆਪ ਝਾੜੂ ਮਾਰਿਆ ਅਤੇ ਗੰਦਗੀ ਉਠਾਈ।
ਇਸ ਉਪਰੰਤ ਸਿੱਧੂ ਸਫਾਈ ਕਰਮਚਾਰੀਆਂ ਦੇ ਘਰ ਗੁੱਜਰਪੁਰਾ ਵੀ ਗਏ ਅਤੇ ਉਥੇ ਵੀ ਸਫਾਈ ਕੀਤੀ।ਉਨਾਂ ਨੇ ਗੁੱਜਰਪੁਰਾ ਵਿਖੇ ਸਥਿਤ ਲਾਲ ਕਵਾਟਰਾਂ ਵਿਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣੀਆਂ ਅਤੇ ਭਰੋਸਾ ਦਿਵਾਇਆ ਕਿ ਇੰਨਾਂ ਮੁਸ਼ਕਲਾਂ ਦਾ ਹੱਲ ਤੁਰੰਤ ਕੀਤਾ ਜਾਵੇਗਾ।ਸਿੱਧੂ ਨੇ ਉਸੇ ਹੀ ਸਮੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲਾਲ ਕਵਾਟਰਾਂ ਦੇ ਬੰਦ ਪਏ ਸੀਵਰੇਜ ਨੂੰ ਸਾਫ ਕਰਵਾਉਣ।ਇਸ ਤੋ ਬਾਅਦ ਸਿੱਧੂ ਸ਼੍ਰੀ ਦੁਰਗਿਆਨਾ ਮੰਦਰ ਵਿਖੇ ਵੀ ਗਏ ਅਤੇ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਫਾਈ ਅਭਿਆਨ ਡਰਾਮਾ ਨਹੀ ਹੈ, ਬਲਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਆਏ ਹਨ ਕਿ ਜਿਸ ਤਰਾਂ ਅਸੀ ਆਪਣੇ ਘਰ ਦੀ ਸਫਾਈ ਕਰਦੇ ਹਾਂ ਇਸੇ ਤਰਾਂ ਹੀ ਇਸ ਗੁਰੂ ਦੀ ਨਗਰੀ ਨੂੰ ਸਾਫ ਰੱਖੀਏ।ਉਨਾਂ ਕਿਹਾ ਕਿ ਹਰ ਵਾਰਡ ਵਿਚ ਸਫਾਈ ਲਈ ਕੌਸਲਰਾਂ ਦੀ ਪੰਜ ਮੈਬਰੀ ਕਮੇਟੀ ਗਠਿਤ ਕੀਤੀ ਜਾਵੇਗੀ ਅਤੇ ਉਨਾਂ੍ਹ ਦੇ ਟੈਲੀਫੋਨ ਨੰਬਰ ਇੰਟਰਨੈਟ `ਤੇ ਡਿਸਪਲੇ ਕੀਤੇ ਜਾਣਗੇ ਤਾਂ ਜੋ ਲੋਕ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਣ।ਸਿੱਧੂ ਨੇ ਕਿਹਾ ਕਿ ਉਹ ਖੁਦ ਆਪ ਇਸ ਕੰਮ ਦੀ ਨਿਗਰਾਨੀ ਕਰਨਗੇ ਅਤੇ ਜਿਥੇ ਵੀ ਕਮੀ ਪਾਈ ਜਾਵੇਗੀ, ਉਸ ਸਬੰਧਤ ਅਧਿਕਾਰੀ ਦੀ ਜਿੰਮੇਵਾਰੀ ਨਿਸ਼ਚਿਤ ਕੀਤੀ ਜਾਵੇਗੀ। ਉਨਾਂ ਇਹ ਵੀ ਕਿਹਾ ਕਿ ਸਫਾਈ ਸੇਵਕਾਂ ਨੂੰ ਮਾਸਕ, ਲਾਈਫ ਜੈਕਟ, ਵਰਦੀ ਅਤੇ ਦਸਤਾਨੇ ਵੀ ਮੁਹੱਈਆ ਕਰਵਾਏ ਜਾਣਗੇ।ਸਫਾਈ ਸੇਵਕਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਕਿਸੇ ਵੀ ਸਫਾਈ ਸੇਵਕ ਦੀ ਨੋਕਰੀ ਨਹੀ ਖੋਹੀ ਜਾਵੇਗੀ, ਬਲਕਿ ਨਗਰ ਨਿਗਮ ਵਿਚ ਹੋਰ ਸਫਾਈ ਸੇਵਕ ਭਰਤੀ ਕੀਤੇ ਜਾਣਗੇ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਅੰਮਿ੍ਰਤਸਰ ਸ਼ਹਿਰ ਵਿੱਚ ਅੱਜ ਸਫਾਈ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸ਼ਹਿਰ ਦੇ 85 ਵਾਰਡਾਂ ਵਿਚ ਇਕ ਮਹੀਨੇ ਦੇ ਅੰਦਰ ਅੰਦਰ ਪੂਰੀ ਸਫਾਈ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਜੁਲਾਈ ਮਹੀਨੇ ਦੇ ਅੰਤ ਤੱਕ ਅੰਮ੍ਰਿਤਸਰ ਸ਼ਹਿਰ ਨੂੰ ਖੁਲੇ੍ਹ ਤੋ ਸ਼ੋਚ ਮੁਕਤ ਕਰ ਦਿੱਤਾ ਜਾਵੇਗਾ।
ਇਸ ਮੌਕੇ ਸ਼੍ਰੀਮਤੀ ਸੋਨਾਲੀ ਗਿਰੀ ਕਮਿਸ਼ਨਰ ਨਗਰ ਨਿਗਮ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਦੀ ਨਗਰੀ ਨੂੰ ਸਾਫ ਸੁਥਰਾ ਰੱਖਣ ਲਈ ਨਗਰ ਨਿਗਮ ਦਾ ਸਹਿਯੋਗ ਕਰਨ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …