Sunday, December 22, 2024

ਗੁਰਵੀਰ ਸਿੰਘ ਅਤੇ ਤਾਰਾ ਰਾਣੀ ਬਣੇ ਬਿਹਤਰੀਨ ਖਿਡਾਰੀ

ਯੂਨੀਵਰਸਿਟੀ ਕਾਲਜ ਬੇਨੜ੍ਹਾ-ਧੂਰੀ `ਚ ਹੋਈ ਅਥਲੈਟਿਕ ਮੀਟ
ਧੂਰੀ, 12 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਯੂਨੀਵਰਸਿਟੀ ਕਾਲਜ ਬੇਨੜ੍ਹਾ-ਧੂਰੀ ਵਿਖੇ ਦੂਜੀ ਸਾਲਾਨਾ ਅਥਲੈਟਿਕ ਮੀਟ ਬੜ੍ਹੇ PPN1202201807ਜੋਸ਼ ਅਤੇ ਉਤਸ਼ਾਹ ਨਾਲ ਕਰਵਾਈ ਗਈ।ਇਸ ਅਥਲੈਟਿਕ ਮੀਟ ਦਾ ਉਦਘਾਟਨ ਧੂਰੀ ਸ਼ਹਿਰ ਦੇ ਉੱਘੇ ਵਪਾਰੀ ਅਤੇ ਗਿੰਨੀ ਟੀ ਕੰਪਨੀ ਦੇ ਮੈਨਜਿੰਗ ਡਾਇਰੈਕਟਰ ਦੀਪ ਜੋਤੀ ਬਾਂਸਲ ਵਲੋਂ ਕਾਲਜ ਦਾ ਝੰਡਾ ਲਹਿਰਾ ਕੇ ਕੀਤਾ ਗਿਆ।ਕਾਲਜ ਦੇ ਸਮੂਹ ਵਿਦਿਆਰਥੀਆਂ ਨੇ ਮਾਰਚ ਪਾਸ ਕਰਦਿਆਂ ਮੱਖ ਮਹਿਮਾਨ ਨੂੰ ਸਲਾਮੀ ਦਿੱਤੀ। ਆਪਣੇ ਉਦਘਾਟਨੀ ਭਾਸ਼ਣ ਵਿਚ ਦੀਪ ਜੋਤੀ ਬਾਂਸਲ ਨੇ ਬੜ੍ਹੇ ਹੀ ਪ੍ਰੇਰਨਾ-ਭਰਪੂਰ ਸ਼ਬਦਾਂ ਨਾਲ ਵਿਦਿਆਰਥੀਆਂ ਨੂੰ ਆਪਣੇ ਨਿੱਜੀ ਤਜਰਬੇ ਵਿਚੋਂ ਸਫਲ ਜ਼ਿੰਦਗੀ ਜਿਊਣ ਦੇ ਗੁਰ ਦੱਸੇ ਅਤੇ ਖੇਡਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਕੁਝ ਵੱਖਰਾ ਹਾਸਲ ਕਰਨ ਲਈ ਵਿਸ਼ੇਸ਼ ਮਿਹਨਤ ਦੀ ਅਹਿਮੀਅਤ ਬਾਰੇ ਚਾਨਣਾ ਪਾਉਂਦੇ ਕਿਹਾ ਕਿ ਆਉਣ ਵਾਲੇ ਸਮਾਂ ਸਰਵ-ਪੱਖੀ ਗੁਣਾਂ ਨਾਲ ਭਰੀ ਸਖਸ਼ੀਅਤ ਦੀ ਕਾਮਯਾਬੀ ਦਾ ਹੈ, ਸੋ ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਹਰ ਪੱਖੋਂ ਵਿਕਸਿਤ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ।
.    ਇਸ ਮੌਕੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ: ਅਮਰਜੀਤ ਸਿੰਘ ਸਿੱਧੂ ਨੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।ਉਹਨਾਂ ਨੇ ਦੀਪ ਜੋਤੀ ਬਾਂਸਲ ਵਲੋਂ ਕਾਲਜ ਦੇ ਵਿਕਾਸ ਵਿਚ ਪਾਏ ਸਹਿਯੋਗ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟ ਕੀਤੀ ਕਿ ਅਜਿਹੀਆਂ ਹਸਤੀਆਂ ਦੇ ਸਹਿਯੋਗ ਨਾਲ ਕਾਲਜ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇਗਾ।ਉਹਨਾਂ ਨੇ ਅਥਲੈਟਿਕ ਮੀਟ ਦੇ ਸਫਲ ਪ੍ਰਬੰਧਾਂ ਲਈ ਕੋਆਰਡੀਨੇਟਰ ਪ੍ਰੋ: ਦਲਜੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ।ਕਾਲਜ ਵਲੋਂ ਮੁੱਖ ਮਹਿਮਾਨ ਨੂੰ ਸ਼ਾਲ ਅਤੇ ਸਨਮਾਨ-ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਅਥਲੈਟਿਕ ਮੀਟ ਵਿਚ ਵਿਦਿਆਰਥੀਆਂ ਨੇ ਬੜ੍ਹੇ ਹੀ ਜੋਸ਼ੋ-ਖਰੋਸ਼ ਨਾਲ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ੍ਹ, 800 ਮੀਟਰ ਦੌੜ, 4¿100 ਰਿਲੇਅ ਦੌੜ੍ਹ, ਲੰਬੀ ਛਾਲ, ਗੋਲਾ ਸੁੱਟਣਾ, ਤਿੰਨ-ਟੰਗੀ ਦੌੜ੍ਹ ਅਤੇ ਰੱਸਾਕਸ਼ੀ ਦੇ ਮੁਕਾਬਲਿਆਂ ਵਿਚ ਭਾਗ ਲਿਆ।ਇਸ ਅਥਲੈਟਿਕ ਮੀਟ ਵਿਚ ਬੀ.ਏ (ਭਾਗ ਪਹਿਲਾ) ਦੇ ਗੁਰਵੀਰ ਸਿੰਘ ਅਤੇ ਬੀ.ਏ.(ਭਾਗ ਪਹਿਲਾ) ਦੀ ਤਾਰਾ ਰਾਣੀ ਬੈਸਟ ਐਥਲੀਟ ਚੁਣੇ ਗਏ ਅਤੇ ਇਸ ਅਥਲੈਟਿਕ ਮੀਟ ਦੀ ਓਵਰਆਲ ਟਰਾਫੀ ਸ਼ਹੀਦ ਭਗਤ ਸਿੰਘ ਹਾਊਸ ਨੇ ਹਾਸਲ ਕੀਤੀ।
.    ਜੇਤੂ ਵਿਦਿਆਰਥੀਆਂ ਦੇ ਇਨਾਮ-ਵੰਡ ਸਮਾਰੋਹ ਦੀ ਪ੍ਰਧਾਨਗੀ ਆਸ਼ੀਰਵਾਦ ਫਾਊਂਡੇਸ਼ਨ ਦੇ ਐਮ.ਡੀ ਮਨੀਸ਼ ਗਰਗ ਨੇ ਕੀਤੀ।ਉਹਨਾਂ ਨੇ ਕਾਲਜ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਖੇਡ-ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿਚ ਜੂਝਣ ਦੀ ਸਮਰੱਥਾ ਪੈਦਾ ਹੁੰਦੀ ਹੈ, ਜੋ ਕਿ ਸਫਲ ਜ਼ਿੰਦਗੀ ਦਾ ਆਧਾਰ ਬਣਦੀ ਹੈ।ਇਸ ਮੌਕੇ ਉਘੇ ਵਪਾਰੀ ਕੁਨਾਲ ਗਰਗ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਮਾਗਮ ਦੇ ਅੰਤ ਵਿਚ ਕਾਲਜ ਵਲੋਂ ਸ੍ਰੀ ਮਨੀਸ਼ ਗਰਗ ਅਤੇ ਕੁਨਾਲ ਗਰਗ ਦਾ ਲੋਈ ਅਤੇ ਸਨਮਾਨ-ਚਿੰਨ੍ਹ ਭੇਂਟ ਕਰਕੇ ਸਨਮਾਨ ਕੀਤਾ ਗਿਆ।ਇਸ ਮੌਕੇ ਪਹੁੰਚੇ ਖੇਡ-ਅਧਿਕਾਰੀਆਂ ਅਤੇ ਵਾਲੰਟੀਅਰ ਵਿਦਿਆਰਥੀਆਂ ਦੀਆਂ ਸੇਵਾਵਾਂ ਪ੍ਰਤੀ ਧੰਨਵਾਦ ਦਾ ਪ੍ਰਗਟਾਵਾ ਕਰਦੇ ਹੋਏ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।ਸਮਾਗਮ ਦਾ ਮੰਚ ਸੰਚਾਲਨ ਪ੍ਰੋ: ਹਰਪ੍ਰੀਤ ਸਿੰਘ ਨੇ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply