ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲ੍ਹਾ ਪੱਧਰੀ ਸਮਾਰੋਹ ਦੌਰਾਨ ਦੰਦਾਂ ਦੇ 29ਵੇਂ ਪੰਦਰਵਾੜੇ ਦਾ ਉਦਘਾਟਨ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤਾ ਗਿਆ।
ਸਿਵਲ ਸਰਜਨ ਮੈਡਮ ਨਰਿੰਦਰ ਕੌਰ, ਡਿਪਟੀ ਡਾਇਰੈਕਟਰ-ਕਮ-ਜਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ: ਸ਼ਰਨਜੀਤ ਕੌਰ ਸਿੱਧੂ, ਜਿਲ੍ਹੇ ਦੇ ਪੂਰੇ ਸਰਕਾਰੀ ਡੈਂਟਲ ਡਾਕਟਰਾਂ ਦੀ ਟੀਮ ਸਮੇਤ ਸ਼ਾਮਿਲ ਹੋਏ।ਡਾਕਟਰਾਂ ਵਲੋਂ ਆਡਿਓ ਵਿਜੂਅਲ ਏਡਜ਼ ਰਾਹੀਂ ਬੱਚਿਆਂ ਨੂੰ ਮੂੰਹ ਦੀਆਂ ਬੀਮਾਰੀਆਂ ਅਤੇ ਉਹਨਾਂ ਦੇ ਬਚਾਓ ਬਾਰੇ ਦੱਸਿਆ ਗਿਆ।ਇਸ ਵਿੱਚ ਡਾਕਟਰਾਂ ਨੇ ਵੱਖ-ਵੱਖ ਟਾਪਿਕਸ `ਤੇ ਬੱਚਿਆਂ ਨੂੰ ਜਾਣਕਾਰੀ ਦਿੱਤੀ।ਪ੍ਰੋਗਰਾਮ ਦੌਰਾਨ ਮੂੰਹ ਦੀਆਂ ਬੀਮਾਰੀਆਂ, ਮੂੰਹ ਦੀ ਕੈਂਸਰ, ਡੈਂਟਲ ਕੈਰੀਜ਼ ਆਦਿ ਦੀ ਜਾਣਕਾਰੀ ਪ੍ਰਦਰਸ਼ਨੀ ਲਗਾ ਕੇ ਦਿੱਤੀ ਗਈ। ਡਾਕਟਰਾਂ ਵੱਲੋਂ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ, ਜਿਸ ਨੂੰ ਹਰੀ ਝੰਡੀ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦਿੱਤੀ। ਡਾ: ਸ਼ਰਨਜੀਤ ਕੌਰ ਸਿੱਧੂ ਨੇ ਦੱਸਿਆ ਕਿ ਉਹ ਅਗਾਂਹ ਵੀ ਇਹੋ ਜਿਹੇ ਸੈਮੀਨਾਰ ਸਕੂਲਾਂ ਵਿੱਚ ਬੱਚਿਆਂ ਨੂੰ ਜਾਗਰੂਕ ਕਰਨ ਲਈ ਕਰਦੇ ਰਹਿਣਗੇ। ਬੱਚੇ ਸਾਡੇ ਸਮਾਜ ਦਾ ਭਵਿੱਖ ਹਨ ਅਤੇ ਇਹਨਾਂ ਦੀ ਤੰਦਰੁਸਤੀ ਸਾਡੀ ਜਿੰਮੇਵਾਰੀ ਹੈ। ਸਿਹਤਮੰਦ ਸ਼ਰੀਰ ਵਿੱਚ ਹੀ ਚੰਗੀ ਸੋਚ ਅਤੇ ਚੁਸਤ ਦਿਮਾਗ ਹੋ ਸਕਦਾ ਹੈ।ਇਸ ਵਿੱਚ ਡਾ: ਪਰਮਿੰਦਰ ਸਿੰਘ, ਡਾ: ਸੌਰਭ ਜੋਲੀ, ਡਾ ਸਾਰਿਕਾ, ਡਾ. ਸ਼ਿਖਾ, ਡਾ. ਸਿਮਰਨਜੀਤ ਸਿੰਘ, ਡਾ. ਸੁਖਦੇਵ, ਸੁਮਨ, ਡਾ. ਲਖਵਿੰਦਰ ਸਿੰਘ, ਡਾ. ਰਵਿੰਦਰ , ਡਾ. ਰੁਪਿੰਦਰ, ਡਾ. ਨੇਹਾ, ਡਾ. ਜੈਸਮੀਨ, ਡਾ. ਅਰਵਿੰਦਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …