Sunday, December 22, 2024

ਖਾਲਸਾ ਕਾਲਜ ਦੇ ਪ੍ਰੋਫੈਸਰ ਨੂੰ ਮਿਲਿਆ ‘ਬੈਸਟ ਸਾਇੰਸ ਟੀਚਰ’ ਐਵਾਰਡ

ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਜੂਆਲੋਜੀ ਵਿਭਾਗ ਦੇ ਪ੍ਰੋ: ਡਾ. ਜਸਵਿੰਦਰ PPN1302201809ਸਿੰਘ ਨੂੰ ਪੰਜਾਬ ਅਕੈਡਮੀ ਆਫ਼ ਸਾਇੰਸ ਪਟਿਆਲਾ ਵੱਲੋਂ ‘ਡਾ. ਰੌਸ਼ਨ ਲਾਲ ਅਗਰਵਾਲ ਬੈਸਟ ਸਾਇੰਸ ਟੀਚਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਡਾ. ਜਸਵਿੰਦਰ ਸਿੰਘ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਬਾਕੀ ਅਧਿਆਪਕਾਂ ਨੂੰ ਵੀ ਰਿਸਰਚ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਐਵਾਰਡ ਡਾ. ਸਿੰਘ ਨੂੰ 21ਵੀਂ ਸਦੀ ਪੰਜਾਬ ਸਾਇੰਸ ਕਾਂਗਰਸ ਦੇ ਸਮਾਰੋਹ ਦੌਰਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ’ਚ ਪ੍ਰਦਾਨ ਕੀਤਾ ਗਿਆ।ਇਸ ਐਵਾਰਡ ’ਚ ਇਕ ਪ੍ਰਸੰਸਾ ਪੱਤਰ ਤੋਂ ਇਲਾਵਾ ਗੋਲਡ ਮੈਡਲ ਅਤੇ 11,000/-ਰੁਪੈ ਦਾ ਨਗਦ ਇਨਾਮ ਸ਼ਾਮਿਲ ਹੈ।ਉਨ੍ਹਾਂ ਦੱਸਿਆ ਕਿ ਇਹ ਐਵਾਰਡ ਹਰ ਸਾਲ ਕਾਲਜ ਦੇ ਸਾਇੰਸ ਅਧਿਆਪਕ ਨੂੰ ਉਸਦੀ ਸਾਇੰਸ ਅਧਿਆਪਨ ਅਤੇ ਖੋਜ਼ ’ਚ ਸ਼ਲਾਘਾ ਯੋਗਦਾਨ ਲਈ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਡਾ. ਜਸਵਿੰਦਰ ਸਿੰਘ ਦੇ 42 ਤੋਂ ਵੱਧ ਖੋਜ਼ ਪੱਤਰ ਅੰਤਰਰਾਸ਼ਟਰੀ ਜਰਨਲਾਂ ’ਚ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਡਿਪਾਰਟਮੈਂਟ ਆਫ਼ ਸਾਇੰਸ ਅਤੇ ਟੈਕਨਾਲੋਜੀ ਨਵੀਂ ਦਿੱਲੀ ਵੱਲੋਂ 27 ਲੱਖ ਰਾਸ਼ੀ ਦਾ ਰਿਸਰਚ ਪ੍ਰੋਜੈਕਟ ਸਫ਼ਲਤਾ ਪੂਰਵਕ ਮੁਕੰਮਲ ਕਰ ਚੁੱਕੇ ਹਨ।ਇਸ ਤੋਂ ਇਲਾਵਾ ਉਨ੍ਹਾਂ ਨੂੰ ਜਰਮਨੀ ਦੀ ਅਲੈਕਸਜੈਂਡਰ ਹਮਬੋਲਡ ਫ਼ੈਲੋਸ਼ਿਪ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply