ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਥਾਨਕ ਪਿੰਡ ਸੁਲਤਾਨਵਿੰਡ ਦੇ ਅਕਾਲੀ ਆਗੂ ਤੇ ਸਮਾਜ ਸੇਵੀ ਨੰਬਰਦਾਰ ਜਸਬੀਰ ਸਿੰਘ ਮਾਹਲ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਉਨਾਂ ਦੇ ਮਾਤਾ ਨਰਿੰਦਰ ਕੌਰ ਪਤਨੀ ਸਵ. ਅਮਰ ਸਿੰਘ ਮਾਹਲ ਦਾ ਦਿਹਾਂਤ ਹੋ ਗਿਆ।ਤਕਰੀਬਨ 90 ਸਾਲਾ ਮਾਤਾ ਨਰਿੰਦਰ ਕੌਰ ਦਾ ਅੰਤਿਮ ਸਸਕਾਰ ਪਿੰਡ ਸੁਲਤਾਨਵਿੰਡਦੇ ਸ਼ਮਸ਼ਾਨ ਘਰ `ਚ ਵਿਖੇ ਕਰ ਦਿੱਤਾ ਗਿਆ।ਇਸ ਸਮੇਂ ਮਾਹਲ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ ਪੁੱਜੀਆਂ ਧਾਰਮਿਕ, ਸਮਾਜਿਕ ਤੇ ਰਾਜਸੀ ਸ਼ਖਸ਼ੀਅਤਾਂ ਵਿੱਚ ਮੈਂਬਰ ਸ਼੍ਰੋਮਣੀ ਕਮੇਟੀ ਹਰਜਾਪ ਸਿੰਘ ਸੁਲਤਾਨਵਿੰਡ, ਨਿਊ ਅੰਮ੍ਰਿਤਸਰ ਰੈਜੀਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ, ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ, ਮਿਲਾਪ ਸਿੰਘ ਸੁਲਤਾਨਵਿੰਡ ਸਾਬਕਾ ਡਾਇਰੈਕਟਰ, ਗੁਰੁਬਿੰਦਰ ਸਿੰਘ ਮਾਹਲ, ਮੁਖਤਿਆਰ ਸਿੰਘ ਖਾਲਸਾ, ਨੰਬਰਦਾਰ ਜੋਗਾ ਸਿੰਘ, ਕੇਵਲ ਸਿੰਘ, ਦਿਲਬਾਗ ਸਿੰਘ, ਮੈਨੇਜਰ ਜੋਬਨਜੀਤ ਸਿੰਘ, ਮਾਸਟਰ ਹਰਚੰਦ ਸਿੰਘ, ਰਾਜਪਾਲ ਸਿੰਘ, ਮਲਕੀਅਤ ਸਿੰਘ ਤਾਜ ਪੈਲਸ ਵਾਲੇ, ਗੁਰਮੀਤ ਸਿੰਘ ਗੀਤਾ, ਠਾਕਰ ਸਿੰਘ, ਬਾਬਾ ਬਲਵਿੰਦਰ ਸਿੰਘ ਚਾਹਲ, ਮਹਾਬੀਰ ਸਿੰਘ ਸੁਲਤਾਨਵਿੰਡ, ਨੰਬਰਦਾਰ ਇੰਦਰਜੀਤ ਸਿੰਘ, ਸੈਕਟਰੀ ਮਗਵਿੰਦਰ ਸਿੰਘ, ਮਨਪ੍ਰੀਤ ਸਿੰਘ ਮਾਹਲ ਆਦਿ ਸ਼ਾਮਲ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …