ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਵਿਦਿਆਰਥਣਾਂ ਨੂੰ ਸਿਰਫ਼ ਪੜ੍ਹਾਉਣਾ ਹੀ ਲਾਜ਼ਮੀ ਨਹੀਂ ਹੈ, ਸਗੋਂ ਸਬੰਧਿਤ ਇਤਿਹਾਸ, ਸੱਭਿਆਚਾਰ ਅਤੇ ਦੇਸ਼, ਕੌਮ ਲਈ ਜਾਨਾਂ ਵਾਰਨ ਵਾਲੇ ਸੂਰਮੇ ਅਤੇ ਯੋਧਿਆਂ ਦੀਆਂ ਬਣਾਈਆਂ ਗਈਆਂ ਯਾਦਗਾਰ ’ਤੇ ਲਿਜਾ ਕੇ ਉਨ੍ਹਾਂ ਨੂੰ ਉਥੇ ਜਾਣੂ ਕਰਵਾਉਣਾ ਵੀ ਅਤਿ ਜਰੂਰੀ ਹੈ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿਦਿਆਰਥੀਆਂ ਨੂੰ ਪੂਰਨ ਤੌਰ ’ਤੇ ਹਰੇਕ ਪੱਖੋਂ ਮਜ਼ਬੂਤ ਕਰਨ ਦੇ ਮਿੱਥੇ ਟੀਚੇ ਤਹਿਤ ਵਿਦਿਆਰਥਣਾਂ ਨੂੰ ਸਮੇਂ-ਸਮੇਂ ਇਤਿਹਾਸਕ ਯਾਦਗਾਰਾਂ ਅਤੇ ਧਾਰਮਿਕ ਅਸਥਾਨਾਂ ਦਾ ਦੌਰਾ ਕਰਵਾਇਆ ਜਾਂਦਾ ਹੈ। ਇਹ ਵਿਚਾਰ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੇ ਪ੍ਰਿੰਸੀਪਲ ਸ: ਨਾਨਕ ਸਿੰਘ ਨੇ ‘ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ’ ਨੂੰ ਵੇਖਣ ਗਏ ਵਿਦਿਆਰਥੀਆਂ ਦੇ ਦੌਰੇ ਦੌਰਾਨ ਸਾਂਝੇ ਕੀਤੇ।
ਵਿੱਦਿਅਕ ਦੌਰੇ ਦੌਰਾਨ ਪ੍ਰਿੰ: ਨਾਨਕ ਸਿੰਘ ਨੇ ਦੱਸਿਆ ਕਿ ਅਕਾਲੀ ਸਰਕਾਰ ਵੱਲੋਂ ਅਕਤੂਬਰ-2016 ’ਚ ਕਰੋੜਾਂ ਦੀ ਲਾਗਤ ਨਾਲ ਬਣੇ ਇਸ ਯਾਦਗਾਰ-ਮਿਊਜ਼ੀਅਮ ਦਾ ਉਦਘਾਟਨ ਕੀਤਾ ਗਿਆ।ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਦੇ ਇਕ ਭਾਰਤੀ ਆਰਕੀਟੈਕਚਰਲ ਫ਼ਰਮ ‘ਕਪੂਰ ਅਤੇ ਐਸੋਸੀਏਟਸ’ ਦੁਆਰਾ ਤਿਆਰ ਕੀਤਾ ਗਿਆ ਇਹ ਯਾਦਾਗਰੀ ਮਿਊਜ਼ਿਮ ਆਉਣ ਵਾਲੀ ਪੀੜੀ ਲਈ ਵੀ ਪ੍ਰੇਰਣਾਦਾਇਕ ਹੈ।ਅੰਮ੍ਰਿਤਸਰ ਵਿਖੇ ਭਾਰਤ ਦੇ ਆਪਣੀ ਕਿਸਮ ਦੇ ਪਹਿਲੇ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਪੂਰਾ ਤਿਆਰ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ’ਚ ਸੈਲਾਨੀਆਂ ਨੂੰ ਖਿੱਚ ਰਿਹਾ ਹੈ।
ਪ੍ਰਿੰ: ਨਾਨਕ ਸਿੰਘ ਨੇ ਕਿਹਾ ਕਿ ਇਸ ਦੌਰੇ ਵਿਦਿਆਰਥੀਆਂ ਨੂੰ ਯਾਦਗਾਰ-ਮਿਊਜ਼ੀਅਮ ਦਾ ਉਦੇਸ਼ ਪੰਜਾਬ ਦੇ ਬਹਾਦਰ ਦਿਲਾਂ ਦੇ ਸ਼ਾਨਦਾਰ ਬਹਾਦਰੀ ਕਾਰਜਾਂ ਦਾ ਪ੍ਰਦਰਸ਼ਨ ਕਰਦਾ ਸ਼ਾਨਦਾਰ ਕੈਂਪਸ ਦਾ ਨਿਸ਼ਾਨ ਮੱਧ ਇਮਾਰਤ ’ਤੇ 45 ਮੀਟਰ ਉੱਚ ਸਟੀਲ ਦੀ ਤਲਵਾਰ, 4 ਮੀਟਰ ਦੀ ਉਚਾਈ ’ਤੇ ਬਣੇ ਸਮਾਰਕ ’ਤੇ ਤਕਰੀਬਨ 3500 ਸ਼ਹੀਦਾਂ ਦੇ ਨਾਮ ਉੱਕਰੇ ਹੋਏ ਆਦਿ ਬਾਰੇ ਗਿਆਤ ਹੋਇਆ।ਇਸ ਤੋਂ ਇਲਾਵਾ ਉਨ੍ਹਾਂ ਨੂੰ ਮੈਮੋਰੀਅਲ-ਮਿਊਜ਼ੀਅਮ ’ਚ ਪੰਜਾਬ ਦੀਆਂ ਮਾਰਸ਼ਲ ਰੀਤਾਂ ਅਤੇ ਸ੍ਰੀ ਹਰਗੋਬਿੰਦ ਸਿੰਘ ਦੇ ਦੌਰ ਤੋਂ ਲੈ ਕੇ ਫੌਜੀ ਮੁਹਿੰਮਾਂ ਲਈ 9 ਅਤਿ-ਆਧੁਨਿਕ ਗੈਲਰੀਆਂ, ਦਸ ਸਿੱਖਾਂ ਦਾ ਛੇਵਾਂ-ਸਿੱਖ ਸਾਮਰਾਜ ਦੇ ਉਭਾਰ, ਐਂਗਲੋ-ਸਿੱਖ ਦੁਆਰਾ ਫੋਟੋਆਂ, ਚਿੱਤਰਾਂ, ਚਿੱਤਰਕਾਰੀ, ਸ਼ੈਲੀਆਂ, ਹਥਿਆਰਾਂ ਅਤੇ ਪਰਸਪਰ ਪ੍ਰਭਾਵਸ਼ੀਲ ਪੈਨਲਾਂ ਰਾਹੀਂ 2002 ’ਚ ਆਪ੍ਰੇਸ਼ਨ ਪਾਰਕ੍ਰਮ ਤੱਕ ਆਜ਼ਾਦੀ ਤੋਂ ਬਾਅਦ ਦੇ ਯੁੱਧਾਂ ਬਾਰੇ ਗਿਆਨ ਹਾਸਲ ਹੋਇਆ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਇਕ ਲੜਾਕੂ ਹਵਾਈ ਜਹਾਜ਼ ਮਿਗ-235, ਡੀਕ੍ਰਮ, ਆਈਐਨਐਸ ਵਿਕਰਾਂਤ, ਤਿੰਨ ਟੈਂਕ ਜਿਨ੍ਹਾਂ ਨੇ ਇਤਿਹਾਸ ਬਣਾਇਆ ਹੈ, ਜਿਨ੍ਹਾਂ ’ਚੋਂ 2 ਪਾਕਿਸਤਾਨੀ ਟੈਂਕ ਸ਼ਾਮਿਲ ਹਨ-ਇਕ ‘ਸ਼ਰਮੈਨ’ ਅਤੇ ਇਕ ‘ਪੈਟਨ’ ਟੈਂਕ, ਜੋ 1965 ਅਤੇ 1971 ਦੀਆਂ ਜੰਗਾਂ ’ਚ ਭਾਰਤੀ ਫੌਜਾਂ ਨੇ ਕਬਜ਼ੇ ’ਚ ਲਏ ਸਨ ਅਤੇ ਭਾਰਤ ਦੇ ‘ਸੈੰਚੂਰੀਅਨ’ ਟੈਂਕ ਨੇ ਭਾਰਤ-ਪਾਕਿ ਯੁੱਧਾਂ ’ਚ ਪ੍ਰਮੁੱਖਤਾ ਬਾਰੇ ਦੱਸਿਆ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …