Sunday, May 19, 2024

ਸਮਰਾਲਾ ਦੀ ਗਊਸ਼ਾਲਾ ਪੰਜਾਬ ਗਊ ਸੇਵਾ ਕਮਿਸ਼ਨ ਨਾਲ ਹੋਈ ਰਜਿਸਟਰਡ

ਸਮਰਾਲਾ, 15 ਫਰਵਰੀ (ਪੰਜਾਬ ਪੋਸਟ- ਕੰਗ) – ਜੋਗੀ ਪੀਰ ਗਊਸ਼ਾਲਾ ਖੰਨਾ ਰੋਡ ਸਮਰਾਲਾ ਦਾ ਦਰਗੇਸ਼ ਕੁਮਾਰ ਸ਼ਰਮਾ ਉਪ ਚੇਅਰਮੈਨ PPN1502201811ਪੰਜਾਬ ਸਟੇਟ ਗਊ ਸੇਵਾ ਕਮਿਸ਼ਨ ਨੇ ਅਚਨਚੇਤ ਦੌਰਾ ਕੀਤਾ।ਉਨ੍ਹਾਂ ਨੇ ਸਾਰੀ ਗਊਸ਼ਾਲਾ ਦਾ ਖੁਦ ਨਰੀਖਣ ਕੀਤਾ ਅਤੇ ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਵਿਚਾਰ ਵਟਾਂਦਰਾ ਕੀਤਾ।ਗਊਸ਼ਾਲਾ ਦੇ ਪ੍ਰਬੰਧਕਾਂ ਵਿੱਚ ਪ੍ਰਧਾਨ ਪਦਮ ਜੈਨ, ਵਾਈਸ ਪ੍ਰਧਾਨ ਸੰਦੀਪ ਗੁਪਤਾ, ਮਦਨ ਗਰਗ ਕੈਸ਼ੀਅਰ, ਰਾਮ ਸਰੂਪ ਸੱਭਰਵਾਲ, ਬਿਹਾਰੀ ਲਾਲ ਸੱਦੀ, ਪ੍ਰੇਮ ਸਾਗਰ ਸ਼ਰਮਾ ਨੇ ਦਰਗੇਸ਼ ਸ਼ਰਮਾ ਨੂੰ ਸਮਰਾਲਾ ਦੀ ਗਊਸ਼ਾਲਾ ਦੀਆਂ ਸਮੱਸਿਆਵਾਂ ਸਬੰਧੀ ਦੱਸਦਿਆਂ ਕਿਹਾ ਕਿ ਗਊਸ਼ਾਲਾ ਵਿੱਚ 850 ਦੇ ਕਰੀਬ ਗਊਆਂ, ਸਾਂਢ ਅਤੇ ਵੱਛੇ ਹਨ।ਜਿਨ੍ਹਾਂ ਨੂੰ ਦੋ ਹੀ ਸ਼ੈੱਡਾਂ ਅੰਦਰ ਰੱਖਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਮਰਾਲਾ ਦੀ ਗਊਸ਼ਾਲਾ ਵਿੱਚ ਸ਼ੈੱਡਾਂ ਦੀ ਘਾਟ ਹੈ।ਉਨ੍ਹਾਂ ਮੰਗ ਕੀਤੀ ਕਿ ਇਸ ਗਊਸ਼ਾਲਾ ਵਿੱਚ ਸ਼ੈੱਡ ਬਣਾਏ ਜਾਣ ਤਾਂ ਜੋ ਗਊਆਂ, ਸਾਢਾਂ ਅਤੇ ਛੋਟੇ ਵੱਛਿਆਂ ਨੂੰ ਅਲੱਗ ਅਲੱਗ ਰੱਖਿਆ ਜਾਵੇ।ਉਨ੍ਹਾਂ ਅੱਗੇ ਮੰਗ ਕੀਤੀ ਬੀਮਾਰ ਅਤੇ ਜਖਮੀ ਗਊਆਂ ਨੂੰ ਅਲੱਗ ਰੱਖਣ ਲਈ ਸ਼ੇੱਡ ਬਣਾਇਆ ਜਾਵੇ, ਜਿੱਥੇ ਸਰਕਾਰੀ ਡਾਕਟਰ ਬਕਾਇਦਾ ਆ ਕੇ ਇਨ੍ਹਾਂ ਦਾ ਚੈਕਅੱਪ ਕਰਨ ਅਤੇ ਉਨ੍ਹਾਂ ਦੀ ਦਵਾ ਦਾਰੂ ਦਾ ਪ੍ਰਬੰਧ ਵੀ ਕੀਤਾ ਜਾਵੇ। ਉਨ੍ਹਾਂ ਨੇ ਮੌਕੇ ਤੇ ਸਰਕਾਰੀ ਹਸਪਤਾਲ ਦੇ ਡਾ. ਅਸ਼ੋਕ ਸ਼ਰਮਾ ਨੂੰ ਫੋਨ ਕਰਕੇ ਹਦਾਇਤ ਕੀਤੀ ਕਿ ਉਹ ਗਊਸ਼ਾਲਾ ਵਿੱਚ ਡਾਕਟਰ ਭੇਜਣ ਲਈ ਆਪਣੇ ਵਲੋਂ ਯੋਗ ਪ੍ਰਬੰਧ ਕਰਨ ਤਾਂ ਬਿਮਾਰ ਅਤੇ ਜਖਮੀ ਗਊਆਂ ਦਾ ਇਲਾਜ ਹੋ ਸਕੇ।
ਸਥਾਨਕ ਗਊਸ਼ਾਲਾ ਨੂੰ ਪੰਜਾਬ ਗਊ ਸੇਵਾ ਕਮਿਸ਼ਨ ਨਾਲ ਰਜਿਸਟਰਡ ਨਾ ਹੋਣ ਸਬੰਧੀ ਦੱਸਿਆ ਤਾਂ ਉਨ੍ਹਾਂ ਨੇ ਮੌਕੇ ਤੇ ਹੀ ਇਸ ਸਬੰਧੀ ਨਿਪਟਾਰਾ ਕਰਦੇ ਹੋਏ ਯੋਗ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਅਤੇ ਦੂਸਰੇ ਦਿਨ ਹੀ ਜੋਗੀ ਪੀਰ ਗਊਸ਼ਾਲਾ ਨੂੰ ਪੰਜਾਬ ਗਊ ਸੇਵਾ ਕਮਿਸ਼ਨ ਪੰਜਾਬ ਤੋਂ ਰਜਿਸਟਰਡ ਕਰਕੇ ਪੱਤਰ ਮੇਲ ਰਾਹੀਂ ਭੇਜ ਦਿੱਤਾ।ਪ੍ਰਬੰਧਕਾਂ ਨੇ ਸਮੱਸਿਆਵਾਂ ਸਬੰਧੀ ਹੋਰ ਦੱਸਦਿਆਂ ਕਿਹਾ ਕਿ ਇਥੇ ਮੁਲਾਜਮਾਂ ਦੀ ਬਹੁਤ ਘਾਟ ਹੈ, ਉਸ ਦਾ ਪ੍ਰਮੁੱਖ ਕਾਰਨ ਗਊਸ਼ਾਲਾ ਕੋਲ ਪੈਸੇ ਦੀ ਘਾਟ ਹੋਣ ਕਾਰਨ ਹੋਰ ਮੁਲਾਜਮ ਨਹੀਂ ਰੱਖੇ ਜਾ ਸਕਦੇ।ਪ੍ਰਬੰਧਕਾਂ ਨੇ ਮੰਗ ਕੀਤੀ ਕਿ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਇਸ ਗਊਸ਼ਾਲਾ ਨੂੰ ਫੰਡ ਜਾਰੀ ਕੀਤੇ ਜਾਣ ਤਾਂ ਜੋ ਇਸ ਨਾਲ ਹੋਰ ਮੁਲਾਜਮ ਰੱਖ ਕੇ ਗਊਆਂ ਦੀ ਸਾਂਭ ਸੰਭਾਲ ਕੀਤੀ ਜਾ ਸਕੇ।ਵਾਈਸ ਚੇਅਰਮੈਨ ਨੇ ਭਰੋਸਾ ਦਿਵਾਇਆ ਇਸ ਸਮੱਸਿਆ ਦਾ ਹੱਲ ਜਲਦੀ ਹੀ ਕੱਢ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਬਲਾ ਕੰਗ, ਦੇਸ ਰਾਜ, ਕ੍ਰਿਸ਼ਨ ਲਾਲ, ਸੋਮ ਨਾਥ ਸ਼ਰਮਾ, ਬੀ.ਐਨ ਜਿੰਦਲ, ਪਾਲ ਸਿੰਘ, ਰਮੇਸ਼ ਕੁਮਾਰ, ਵੈਦ ਰਮੇਸ਼ ਲਾਲ, ਓਮ ਪ੍ਰਕਾਸ਼, ਗਿਆਨ ਚੰਦ ਸ਼ਰਮਾ ਬਰਨਾਲਾ, ਸੋਮਜੀਤਪਾਲ ਸ਼ਰਮਾ ਬਠਿੰਡਾ ਆਦਿ ਵੀ ਹਾਜਰ ਸਨ।

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …

Leave a Reply