Monday, December 23, 2024

ਸਾਦੇ ਢੰਗ ਨਾਲ ਲੜਕੀ ਦਾ ਵਿਆਹ ਕਰਕੇ ਕਾਇਮ ਕੀਤੀ ਮਿਸਾਲ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਪ੍ਰਤਾਪ ਸਟੀਲ ਮਿੱਲ ਛੇਹਰਟਾ ਵਾਸੀ ਬਲਦੇਵ ਸਿੰਘ ਨੇ ਵੱਖਰੀ PPN1502201814ਮਿਸਾਲ ਕਾਇਮ ਕਰਦਿਆਂ ਆਪਣੀ ਬੇਟੀ ਕੰਵਲਜੀਤ ਕੋਰ ਦਾ ਵਿਆਹ ਪਿੰਡ ਕੋਟਲੀ ਦੇ ਗੁਰਨਾਮ ਸਿੰਘ ਦੇ ਸਪੁੱਤਰ ਬਿਕਰਮਜੀਤ ਸਿੰਘ ਨਾਲ ਬਿਲਕੁੱਲ ਸਾਦੇ ਢੰਗ ਕੀਤਾ ਹੈ।ਦੋਵਾਂ ਪਰਿਵਾਰਾਂ ‘ਚ ਸਹਿਮਤੀ ਨਾਲ ਹੋਏ ਇਸ ਵਿਆਹ ਸਮਾਗਮ ਦੋਰਾਨ ਲੜਕੇ ਪਰਿਵਾਰ ਨੂੰ ਕੋਈ ਦਹੇਜ਼ ਨਹੀ ਦਿੱਤਾ ਗਿਆ ਅਤੇ ਮਿਲਨੀਆਂ ਦੋਰਾਨ ਕੋਈ ਕੰਬਲ ਜਾਂ ਸੋਨੇ ਦਾ ਗਹਿਣਾ ਪਾਉਣ ਦੀ ਬਜ਼ਾਏ ਇਕ ਦੂਜੇ ਨੂੰ ਸਿਰੋਪਾਓ ਭੇਂਟ ਕੀਤੇ ਗਏ।
ਇਸ ਮੋਕੇ ਸ਼ਮਸ਼ੇਰ ਸਿੰਘ, ਪਲਵਿੰਦਰ ਸਿੰਘ ਭੰਗੂਪੁਰ, ਸਵਰਨ ਸਿੰਘ ਸ਼ਾਹ, ਸਰਪੰਚ ਰੇਸ਼ਮ ਸਿੰਘ ਕੋਟਲੀ, ਹੀਰਾ ਸਿੰਘ, ਗੁਰਭੇਜ ਸਿੰਘ, ਭਾਈ ਜੱਲਣ ਸਿੰਘ, ਗੁਰਵਿੰਦਰ ਸਿੰਘ, ਬਿਕਰਮਜੀਤ ਸਿੰਘ, ਬਗੀਚਾ ਸਿੰਘ, ਹਰਜੀਤ ਸਿੰਘ, ਹਰਮਿੰਦਰ ਸਿੰਘ ਨੂਰਪੁਰ, ਅਜੇਪ੍ਰਤਾਪ ਸਿੰਘ, ਸੁਰਜੀਤ ਸਿੰਘ ਨੂਰਪੁਰ ਆਦਿ ਹਾਜ਼ਰ ਸਨ।
ਜਥੇ: ਬਲਦੇਵ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਹੋ ਰਹੀ ਹੈ।ਜਿਸ ਤੋਂ ਸੇਧ ਲੈਂਦਿਆਂ ਹੋਰਨਾਂ ਨੂੰ ਵੀ ਲੋਕ ਵਿਖਾਵੇ ਲਈ ਕਰਜ਼ੇ ਚੁੱਕ ਕੇ ਦਹੇਜ਼ ਵਿਚ ਕਾਰਾਂ, ਮੋਟਰ ਸਾਇਕਲ ਅਤੇ ਸੋਨੇ ਦੇ ਗਹਿਣੇ ਦੇਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply