ਫਾਜਿਲਕਾ, 1 ਅਗਸਤ (ਵਿਨੀਤ ਅਰੋੜਾ/ਸ਼ਾਇਨ ਕੁੱਕੜ) – ਪੰਜਾਬ ਦੇ ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਲਈ ਮਨੁੱਖੀ ਵਸੀਲਿਆਂ ਅਤੇ ਵਿਕਾਸ ਮੰਤਰਾਲੇ ਦੀ ਮੰਤਰੀ ਸਿਮ੍ਰਿਤੀ ਈਰਾਨੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਸਰਹੱਦੀ ਖੇਤਰ ਵਿਚ ਲੜਕੀਆਂ ਦੀ ਉਚੇਰੀ ਸਿੱਖਿਆ ਲਈ ਕਾਲਜਾਂ ਦੀ ਕਮੀ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ । ਸ੍ਰੀ ਜਿਆਣੀ ਨੇ ਸਿਮ੍ਰਿਤੀ ਈਰਾਨੀ ਨੂੰ ਦੱਸਿਆ ਕਿ ਹਾਲਾਂਕਿ ਉਚ ਸਿੱਖਿਆ ਦੇ ਪ੍ਰਬੰਧ ਦਾ ਜ਼ੁੰਮਾ ਸੂਬੇ ਦੀ ਰਾਜ ਸਰਕਾਰ ਦਾ ਹੁੰਦਾ ਹੈ ਪਰ ਅਨੇਕਾਂ ਮਾਮਲਿਆਂ ਵਿਚ ਰਾਜ ਸਰਕਾਰ ਦੇ ਹੱਥ ਵੀ ਬੰਨੇ ਹੁੰਦੇ ਹਨ, ਕੇਂਦਰ ਅਗਰ ਸਹਿਯੋਗ ਕਰੇ ਤਾਂ ਇਹ ਕੰਮ ਆਸਾਨੀ ਨਾਲ ਹੋ ਸਕਦਾ ਹੈ । ਕੇਂਦਰੀ ਮੰਤਰੀ ਈਰਾਨੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਲੜਕੀਆਂ ਦੀ ਉਚੇਰੀ ਸਿੱਖਿਆ ਲਈ ਵੱਧ ਤੋਂ ਵੱਧ ਵਸੀਲੇ ਕੀਤੇ ਜਾਣਗੇ । ਇਸ ਮੌਕੇ ਸ੍ਰੀ ਜਿਆਣੀ ਨਾਲ ਭਾਜਪਾ ਨੇਤਾ ਸੁਬੋਧ ਵਰਮਾ ਵੀ ਹਾਜ਼ਰ ਸਨ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …