ਪੁਲਿਸ ਕਮਸ਼ਿਨਰ ਨੂੰ ਮਿਲੇਗਾ ਮਸੀਹ ਭਾਈਚਾਰੇ ਦਾ ਵਫਦ
ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਮਨਜੀਤ ਸਿੰਘ) – ਮਸੀਹ ਭਾਈਚਾਰੇ ਵਲੋਂ ਸਥਾਨਕ ਤੁੰਗ ਬਾਲਾ ਗੇਟ ਮਜੀਠਾ ਰੋਡ ਸਥਿਤ ਹੋਸੰਨਾ ਪੰਜਾਬੀ ਮਿਸ਼ਨਰੀ ਚਰਚ (ਰਿਜ਼) ਵਿਖੇ ਪ੍ਰਾਥਨਾ ਤੋਂ ਬਾਅਦ ਇੱਕ ਮੀਟਿੰਗ ਦਾ ਅਜੋਜਨ ਕੀਤਾ ਗਿਆ।ਜਿਸ ਵਿੱਚ ਕੁੱਝ ਮਹੀਨਿਆਂ ਤੋਂ ਸ਼ੋਸ਼ਲ ਮੀਡਿਆ ਫੇਸ-ਬੁੱਕ `ਤੇ ਲਗਾਤਾਰ ਮਸੀਹ ਭਾਈਚਾਰੇ ਦੇ ਖਿਲਾਫ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਪਾਈਆ ਜਾ ਰਹੀਆਂ ਪੋਸਟਾਂ ਨਾਲ ਸਾਰੇ ਮਸੀਹ ਭਾਈਚਾਰੇ ਦੇ ਦਿਲਾਂ ਨੂੰ ਠੇਸ ਪਹੁੰਚ ਰਹੀ ਹੈ ।
ਹੋਸੰਨਾ ਪੰਜਾਬੀ ਮਿਸ਼ਨਰੀ ਚਰਚ (ਰਿਜ਼) ਮਸੀਹ ਭਾਈਚਾਰੇ ਦੇ ਬਿਸ਼ਪ ਡਾ. ਸੁਖਦੇਵ ਸਿੰਘ ਨੇ ਇਸ ਬਾਰੇ ਕਿਹਾ ਕਿ ਉਹਨਾਂ ਨੇ ਅੰਮ੍ਰਿਤਸਰ ਸਾਈਬਰ ਕ੍ਰਾਈਮ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ।ਜਿੰਨਾਂ ਨੇ ਵਿਸ਼ਵਾਸ਼ ਦਿਵਾਇਆ ਸੀ ਕਿ ਦੋਸ਼ੀਆਂ ਦਾ ਪਤਾ ਲਗਾ ਕੇ ਸਖਤ ਕਾਰਵਾਈ ਕੀਤੀ ਜਾਵੇਗੀ, ਪਰ ਅਜੇ ਵੀ ਸੋਸ਼ਲ ਮੀਡੀਆ `ਤੇ ਮਸੀਹ ਭਾਈਚਾਰੇ ਦੇ ਖਿਲਾਫ ਪ੍ਰਚਾਰ ਜਾਰੀ ਹੈ।
ਉਨਾਂ ਦੱਸਿਆ ਕਿ ਇਕ ਵੱਡਾ ਮਸੀਹੀ ਵਫਦ ਪੁਲਿਸ ਕਮਿਸ਼ਨਰ ਨੂੰ ਉਹਨਾਂ ਦੇ ਦਫਤਰ `ਚ ਮਿਲ ਕੇ ਮੰਗ ਪੱਤਰ ਦੇਵੇਗਾ।ਇਸ ਮੌਕੇ ਵਾਰਡ ਨੰਬਰ 52 ਦੇ ਪ੍ਰਧਾਨ ਰਮੇਸ਼ ਗਿਲ, ਪਾਸਟਰ ਜਤਿੰਦਰ ਸਿੰਘ ਨਾਗ ਕਲਾਂ, ਪਾਸਟਰ ਰਮੇਸ਼ ਮਸੀਹ ਸੇਮਲ ਗਿੱਲ ਆਦਿ ਵੀ ਮੌਜੂਦ ਸਨ ।