Thursday, September 19, 2024

ਰੈਡ ਕਰਾਸ ਸੁਸਾਇਟੀ ਦੇ ਪਘੂੰੜੇ ’ਚ ਡੇਢ ਸਾਲ ਦੀ ਬੱਚੀ ਮਿਲੀ

ਬਠਿੰਡਾ, 23 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ  ਰਾਜਵਿੰਦਰ ਸਿੰਘ PPN2302201826ਵਲੋਂ ਦੱਸਿਆ ਗਿਆ ਕਿ ਬੀਤੇ ਦਿਨੀਂ ਦੁਪਹਿਰ ਬਾਅਦ ਦਿਨ ਵੀਰਵਾਰ ਨੂੰ ਪੰਘੂੜਾ ਇੰਡੀਅਨ ਰੈਡ ਕਰਾਸ ਸੁਸਾਇਟੀ ਵਿਖੇ ਇੱੱਕ ਬੱਚੀ ਆਈ ਹੈ।ਉਨ੍ਹਾਂ ਦੱਸਿਆ ਕਿ ਇਹ ਬੱਚੀ ਲਗਭਗ ਡੇਢ ਸਾਲ ਦੀ ਹੈ ਅਤੇ ਕਿਸੇ ਨਾਮਲੂਮ ਵਿਅਕਤੀ ਦੁਆਰਾ ਪੰਘੂੜੇ ਵਿੱਚ ਛੱਡੀ ਗਈ ਹੈ।ਇਸ ਦੇ ਸਬੰਧ ਵਿੱਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗਡਵਾਲ ਵਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਸੂਚਤ ਕੀਤਾ ਗਿਆ।ਇਸ ਸਬੰਧੀ ਥਾਣਾ ਥਰਮਲ ਵਿਖੇ ਡੀ.ਡੀ.ਆਰ ਨੰ: 28 ਮਿਤੀ 23 ਫਰਵਰੀ 2018 ਵੀ ਦਰਜ ਕਰਵਾਈ ਗਈ।ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪੰਘੂੜੇ ਦੀ ਅਟੈਂਡੈਂਟ ਸੋਨੀਆ ਦੁਆਰਾ ਬੱਚੀ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਬੱਚਿਆਂ ਦੇ ਮਾਹਿਰ ਡਾਕਟਰ ਵਲੋਂ ਬੱਚੇ ਦਾ ਮੈਡੀਕਲ ਕੀਤਾ ਗਿਆਤੇ ਬੱਚੀ ਤੰਦਰੁਸਤ ਪਾਈ ਗਈ।ਉਨ੍ਹਾਂ ਕਿਹਾ ਕਿ ਬੱਚੇ ਦੇ ਮੈਡੀਕਲੀ ਫਿੱਟ ਹੋਣ ਉਪਰੰਤ ਬੱਚੇ ਦੇ ਹਿੱਤਾਂ ਨੂੰ ਮੱਖ ਰੱਖਦੇ ਹੋਏ ( 23 ਫਰਵਰੀ 2018 ਨੂੰ) ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ 2015 ਦੇ ਨਿਯਮਾਂ ਅਨੁਸਾਰ ਬੱਚੇ ਨੂੰ ਅਡਾਪਸ਼ਨ ਹਿੱਤ ਬਾਲ ਭਲਾਈ ਕਮੇਟੀ, ਬਠਿੰਡਾ ਦੇ ਹੁਕਮਾਂ ਨਾਲ ਬੱਚੇ ਨੂੰ ਆਰਜ਼ੀ ਤੌਰ ’ਤੇ ਸਪੈਸ਼ਲਾਈਜਡ ਅਡਾਪਸ਼ਨਏਜੰਸੀ ਅਨੰਤ ਅਨਾਥ ਆਸ਼ਰਮ, ਨਥਾਣਾ ਵਿਖੇ ਭੇਜਿਆ ਗਿਆ।ਉਨ੍ਹਾਂ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਜੇਕਰ ਇਸ ਸਮੇਂ ਦੌਰਾਨ ਬੱਚੇ ਦੇ ਵਾਰਿਸਾਂ ਦਾ ਕੁੱਝ ਪਤਾ ਨਹੀਂ ਲੱਗਦਾ ਤਾਂ ਬੱਚੇ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਉਸ ਨੂੰ ਅਡਾਪਸ਼ਨ ਹਿੱਤ ਚਾਹਵਾਨ ਮਾਪਿਆਂ ਨੂੰ ਗੋਦ ਦੇ ਦਿੱਤਾ ਜਾਵੇਗਾ।ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਬੇਟੀਆਂ ਨੂੰ ਮਾਰਨ ਦੀ ਬਜਾਏ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਨੂੰ ਸੌਂਪਿਆ ਜਾਵੇ ਤਾਂ ਜੋ ਇਨ੍ਹਾਂ ਲੜਕੀਆਂ ਨੂੰ ਅਡਾਪਸ਼ਨ ਹਿੱਤ ਬੇਔਲਾਦ ਜੋੜਿਆਂ ਨੂੰ ਗੋਦ ਦਿੱਤਾ ਜਾ ਸਕੇ।ਇਸ ਮੌਕੇ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਗੁਪਤਾ, ਸ਼੍ਰੀਮਤੀ ਐਸ.ਐਲ ਲਾਟਿਕਾ, ਕ੍ਰਿਸ਼ਨ ਕੁਮਾਰ ਬਾਂਸਲ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦਾ ਸਟਾਫ਼ ਮੌਕੇ ’ਤੇ ਮੌਜੂਦ ਸੀ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …

Leave a Reply