Monday, December 23, 2024

ਮਜ਼ਦੂਰਾਂ ਨੇ `ਕਿਰਤੀ ਮਹਾਂ ਪੰਚਾਇਤ` ਮੁਹਿੰਮ ਤਹਿਤ ਕੀਤੀਆਂ ਰੈਲੀਆਂ

ਧੂਰੀ, 23 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ 8 ਮਾਰਚ ਨੂੰ ਲੋਂਗੋਵਾਲ ਵਿਖੇ ਕੀਤੀ ਜਾ PPN2302201829ਰਹੀ `ਕਿਰਤੀ ਮਹਾਂ ਪੰਚਾਇਤ` ਦੀ ਤਿਆਰੀ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਵਿੱਚ ਰੈਲੀਆਂ ਕੀਤੀਆਂ ਗਈਆਂ।ਯੂਨੀਅਨ ਦੇ ਜਿਲਾ੍ਹ ਪ੍ਰਧਾਨ ਨਰਿੰਦਰ ਨਿੰਦੀ ਤੇ ਜ਼ਿਲ੍ਹਾ ਆਗੂ ਬਲਜੀਤ ਸਿੰਘ ਨੇ ਦੱਸਿਆ ਕਿ ਮਜ਼ਦੂਰਾਂ ਦੇ ਹੱਕਾਂ ਲਈ ਜਾਇਜ਼ ਮੰਗਾਂ ਨੂੰ ਲੈ ਕੇ ਧੂਰੀ ਇਲਾਕੇ ਅੰਦਰ ਹੁਣ ਤੱਕ ਪ੍ਰਚਾਰ ਮੁਹਿੰਮ ਨੂੰ ਤੇਜ਼ ਕੀਤਾ ਗਿਆ ਹੈ ਅਤੇ ਤਕਰੀਬਨ 40-45 ਪਿੰਡਾਂ `ਚ ਪੋਸਟਰ ਲਗਾਏ ਜਾ ਚੁੱਕੇ ਹਨ ਉਹਨਾਂ ਦੱਸਿਆ ਕਿ ਪਿੰਡ ਬੇਨੜਾ, ਲੱਡਾ, ਕਹੇਰੂ, ਮੀਮਸਾ, ਈਸੀ, ਪਲਾਸੌਰ, ਮਾਨਾਂ, ਜੱਖਲਾਂ, ਮਾਨਵਾਲਾ ਆਦਿ `ਚ ਮੀਟਿੰਗਾਂ ਅਤੇ ਰੈਲੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ `ਲੋਂਗੋਵਾਲ ਚੱਲੋ` ਮੁਹਿੰਮ ਤਹਿਤ ਵੱਡੀ ਗਿਣਤੀ ਵਿੱਚ ਇੱਕਠ ਲਈ ਪਿੰਡਾਂ ਵਿੱਚ ਤਿਆਰੀ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ।ਇਸ ਤੋਂ ਇਲਾਵਾ ਸੰਗਰੂਰ, ਸੁਨਾਮ, ਧੂਰੀ, ਚੀਮਾਂ ਦੇ ਨੇੜਲੇ ਪਿੰਡਾਂ ਵਿੱਚ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ।ਆਗੂਆਂ ਨੇ ਅਖੀਰ `ਚ ਕਿਹਾ ਕਿ `ਕਿਰਤੀ ਮਹਾਂ ਪੰਚਾਇਤ` ਦਾ ਮਕਸਦ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਨਾਲ-ਨਾਲ ਉਹਨਾਂ ਨੂੰ ਸਮਾਜ ਵਿੱਚ ਪੂਰਾ ਮਾਣ-ਸਨਮਾਨ ਦਿਵਾਉਣਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply