ਪ੍ਰਾਇਮਰੀ ਸਕੂਲ ਘੁਲਾਲ ਦਾ ਵਿਦਿਆਰਥੀ ਹੋਣ ਦਾ ਬੇਹੱਦ ਮਾਣ – ਪਰਮਿੰਦਰ ਮਾਂਗਟ
ਸਮਰਾਲਾ, 24 ਫਰਵਰੀ (ਪੰਜਾਬ ਪੋਸਟ- ਕੰਗ) – ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਇਸ ਸਕੂਲ ਦੇ ਸਾਬਕਾ ਵਿਦਿਆਰਥੀ ਅਤੇ ਕੈਨੇਡਾ ਨਿਵਾਸੀ ਪਰਮਿੰਦਰ ਸਿੰਘ ਮਾਂਗਟ ਵੱਲੋਂ ਕੈਨੇਡਾ ਦੇ ਵੱਡੇ ਬੈਂਕਾਂ ’ਚ ਸ਼ੁਮਾਰ ਰੋਇਲ ਬੈਂਕ ਆਫ ਕੈਨੇਡਾ (ਆਰ.ਬੀ.ਸੀ) ਵਿੱਚ ਸੇਵਾ ਨਿਭਾਉਂਦੇ ਹੋਏ ਕੈਨੇਡਾ ਭਰ ’ਚੋਂ ‘ਚੇਅਰਮੈਨਜ਼ ਰਾਊਂਡ ਟੇਬਲ ਪੁਰਸਕਾਰ’ ਨਾਲ ਸਨਮਾਨਿਤ ਕਰਨ ਦੀ ਖੁਸ਼ੀ ਵਿੱਚ ਉਨ੍ਹਾਂ ਦੇ ਭਾਰਤ ਪੁੱਜਣ ਤੇ ਸਕੂਲ ਵਿੱਚ ਕਰਵਾਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਕੂਲ ਇੰਚਾਰਜ ਸੰਜੀਵ ਕੁਮਾਰ ਦੀ ਰਹਿਨੁਮਾਈ ਹੇਠ ਸਮੂਹ ਸਕੂਲ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪਰਮਿੰਦਰ ਸਿੰਘ ਮਾਂਗਟ ਨੇ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਉਹ ਮੈਂ ਇਸ ਸਕੂਲ ’ਚੋਂ ਸਿੱਖਿਆ ਗ੍ਰਹਿਣ ਕਰਕੇ ਇਸ ਮੁਕਾਮ ਤੇ ਪੁੱਜਿਆ ਹਨ ਤਾਂ ਤੁਸੀਂ ਵੀ ਇਸ ਤਰ੍ਹਾਂ ਸਖਤ ਮਿਹਨਤ ਕਰਕੇ ਉੱਚ ਬੁਲੰਦੀਆਂ ਛੂਹ ਸਕਦੇ ਹੋ।
ਇਸ ਮੌਕੇ ਨੰਬਰਦਾਰ ਜਗੀਰ ਸਿੰਘ ਨੇ ਪਰਮਿੰਦਰ ਸਿੰਘ ਮਾਂਗਟ ਵੱਲੋਂ ਸਕੂਲ ਲਈ ਕੀਤੀ ਜਾਂਦੀ ਹਰ ਸਾਲ ਵਿੱਤੀ ਸਹਾਇਤਾ ਲਈ ਧੰਨਵਾਦ ਕੀਤਾ ਅਤੇ ਆਸ ਕੀਤੀ ਕਿ ਇਸੇ ਤਰ੍ਹਾਂ ਸਕੂਲ ਦੀ ਬਿਹਤਰੀ ਲਈ ਆਪਣਾ ਯੋਗਦਾਨ ਪਾਉਂਦੇ ਰਹਿਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਜੋਗਿੰਦਰ ਸਿੰਘ ਪੋਲਾ, ਕਸ਼ਮੀਰਾ ਸਿੰਘ, ਜਗੀਰ ਸਿੰਘ, ਅਵਤਾਰ ਸਿੰਘ, ਜਗਦੀਪ ਸਿੰਘ, ਗੁਰਸੇਵਕ ਸਿੰਘ, ਹਰਪ੍ਰੀਤ ਕੌਰ, ਹਰਜੀਤ ਕੌਰ, ਮੈਡਮ ਪਰਮਿੰਦਰ ਕੌਰ, ਚਰਨਜੀਤ ਸਿੰਘ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …