ਬਠਿੰਡਾ, 26 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਰਾਜਿੰਦਰਾ ਕਾਲਜ ਦੇ ਪ੍ਰਿੰਸੀਪਲ ਮੁਕੇਸ਼ ਅਗਰਵਾਲ ਵਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਲਜ ਵਿਦਿਆਰਥੀਆਂ ਦਾ ਚੌਤਰਫਾ ਵਿਕਾਸ ਅਤੇ ਉਹਨਾਂ ਦੀ ਸ਼ਖਸ਼ੀਅਤ ਉਭਾਰਨ ਲਈ ਕਾਲਜ ਵਿੱਚ ਸਮਾਜਿਕ, ਆਰਥਿਕ, ਇਤਿਹਾਸਕ, ਸਾਹਿਤਕ, ਸੰਸਕ੍ਰਿਤਕ, ਸੱਭਿਆਚਾਰਕ, ਵਿਗਿਆਨਕ, ਵੈਦਿਕ ਕਾਲ ਦੇ ਨਾਲ ਸੰਬਿਧਤ ਭਾਸ਼ਨਾਂ ਦੀ ਲੜੀ ਤਿਆਰ ਕੀਤੀ ਗਈ ਹੈ।ਕਾਲਜ ਦੇ ਹੀ ਅਲੱਗ ਅਲੱਗ ਵਿਭਾਗਾਂ ਦੇ ਪ੍ਰੋਫੈਸਰ ਵਕਤਾ ਬਣ ਕੇ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ ਤੇ ਬੌਧਿਕ ਵਿਕਾਸ ਲਈ ਵਿਸੇਸ਼ ਉਪਰਾਲੇ ਕੀਤੇ ਕਰਨਗੇ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਘਰੇਲੂ ਪ੍ਰੀਖਿਆਵਾਂ ਦੇ ਨਾਲ ਹੀ ਖੇਡ ਉਤਸਵ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਜਾਵੇਗਾ।ਕੁੱਝ ਵਿਸ਼ੇਸ਼ ਵਿਸ਼ਿਆਂ ਦੇ ਸੈਮੀਨਾਰ ਤੇ ਵਰਕਸ਼ਾਪ ਬਾਹਰੋ ਵਿਸ਼ਿਆਂ ਦੇ ਮਾਹਿਰ ਗਿਆਨ ਮਾਹਿਰ ਵਕਤਾਵਾਂ ਨੂੰ ਵੀ ਬੁਲਾ ਕੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਹੁਣ ਘਰੇ ਬੈਠੇ ਹੀ ਇੰਟਰਨੈਟ ਰਾਹੀਂ ਫੀਸ/ਫੰਡ ਆਦਿ ਭਰਨ ਲਈ ਇੱਕ ਸਿਸਟਮ ਤਿਆਰ ਕੀਤਾ ਗਿਆ ਹੈ।ਹੁਣ ਵਿਦਿਆਰਥੀਆਂ ਨੂੰ ਬੈਂਕਾਂ ’ਚ ਲਾਇਨ ਵਿੱਚ ਖੜਣ ਤੋਂ ਛੋਟ ਮਿਲ ਗਈ ਹੈ।ਬੈਂਕ ਚਾਰਜ ਵੀ ਖ਼ਤਮ ਹੋ ਗਿਆ ਹੈ।ਕਾਲਜ ਦੇ ਵਿਦਿਆਰਥੀਆਂ ਦੇ ਜੀਵਨ ’ਚ ਪ੍ਰੇਰਨਾ ਅਤੇ ਉਤਸ਼ਾਹ ਪੈਦਾ ਕਰਨ ਲਈ ਕਾਲਜ ਦੇ ਵਿਹੜੇ ਵਿੱਚ ਮਹਾਂਪੁਰਸ਼ਾਂ ਦੇ ਦਿਸ਼ਾ ਪ੍ਰਦਾਨ ਕਰਨ ਵਾਲੇ ਸੰਦੇਸ਼ਾਂ ਤੇ ਉਪਦੇਸ਼ਾਂ ਨਾਲ ਸਜਾਇਆ ਜਾਵੇਗਾ ਅਤੇ ਉਨ੍ਹਾਂ ਦੇ ਚਿੱਤਰ ਲਗਾਏ ਜਾਣਗੇ।ਐਨ.ਐਸ.ਐਸ ਵਿਭਾਗ ਦੇ ਵਲੰਟੀਅਰਾਂ ਦੁਆਰਾ ਕਾਲਜ ਨੂੰ ਹੋਰ ਸੰੁਦਰ ਦਿੱਖ ਦੇਣ ਲਈ ਸਾਫ਼ ਸਫਾਈ ਅਭਿਆਨ ਚਲਾ ਕੇ ਆਂਵਲਾ ਬਹੇੜਾ, ਗੁਲਮੋਹਰ, ਕਨੈਰ ਆਦਿ ਦੇ ਬੂਟੇ ਲਗਾਏ ਜਾਣਗੇ।ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਦੇ ਆਦੇਸ਼ ਅਭਿਆਨ ਤਹਿਤ ਗਰੁੱਪਜ਼ ਬਣਾ ਕੇ ਨਸ਼ਿਆਂ ਅਤੇ ਹੋਰ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਸਫਾਈ ਮੁਹਿੰਮ ਤਹਿਤ ਸੁੱਕੇ ਅਤੇ ਗਿੱਲੇ ਕੂੜੇ ਨੂੰ ਖਾਦ ਦਾ ਰੂਪ ਦੇਣ ਲਈ ਕੰਪੋਸਟ ਪਿਟਸ ਬਣਾਈਆਂ ਜਾ ਰਹੀਆਂ ਹਨ।ਉਨ੍ਹਾਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਕੀਤੇ ਜਾ ਰਹੇ ਕੰਮ ਦਿਖਾਏ।ਇਸ ਮੌਕੇ ਪ੍ਰੈਫੈਸਰਾਂ ਸੁਰਜੀਤ ਸਿੰਘ, ਬਲਜਿੰਦਰ ਸਿੰਘ, ਮਧੂ ਬਾਲਾ ਆਦਿ ਵੱਲੋਂ ਵੀ ਪ੍ਰੈਸ ਨੂੰ ਸੰਬੋਧਨ ਕੀਤਾ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …