ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਵਿਖੇ ਲਾਇਬ੍ਰੇਰੀ ਹਾਲ ’ਚ ਪੁਸਤਕ ਪ੍ਰਦਰਸ਼ਨੀ ਲਗਾਈ ਗਈ।ਜਿਸ ਦਾ ਉਦਘਾਟਨ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਰਨ ਉਪਰੰਤ ਕਿਹਾ ਕਿ ਪੁਸਤਕ ਗਿਆਨ ਦਾ ਸੋਮਾ ਹੁੰਦੀਆਂ ਹਨ, ਜਿਸ ਰਾਹੀਂ ਮਨੁੱਖ ਦਾ ਮਾਨਸਿਕ ਵਿਕਾਸ ਹੁੰਦਾ ਹੈ।ਇਸ ਲਈ ਸਾਨੂੰ ਪੁਸਤਕ ਪੜ੍ਹਨ ਦੇ ਨਾਲ-ਨਾਲ ਪੁਸਤਕਾਂ ਖਰੀਦਣ ਵੱਲ ਵੀ ਵਧੇਰੇ ਧਿਆਨ ਦੇਣਾ ਚਾਹੀਦਾ ਹੈ।ਉਨ੍ਹਾਂ ਇਸ ਗੱਲ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਆਧੁਨਿਕ ਇੰਟਰਨੈਟ ਦੇ ਦੌਰ ’ਚ ਪੁਸਤਕ ਪ੍ਰਤੀ ਲੋਕਾਂ ਦਾ ਰੁਝਾਨ ਘੱਟ ਰਿਹਾ ਹੈ। ਇਸ ਲਈ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਇਸ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ 2 ਰੋਜ਼ਾ ਇਸ ਪੁਸਤਕ ਪ੍ਰਦਰਸ਼ਨੀ ’ਚ ਸ਼ਾਮਿਲ ਪਬਲਿਸ਼ਰਜ ਦਾ ਧੰਨਵਾਦ ਕਰਦਿਆਂ ਲਾਇਬ੍ਰੇਰੀਅਨ ਸੁਖਦੇਵ ਸਿੰਘ ਨੇ ਆਖਿਆ ਕਿ ਲਾਇਬ੍ਰੇਰੀ ਵਲੋਂ ਅਜਿਹੇ ਉਪਰਾਲੇ ਕਰਕੇ ਵਿਦਿਆਰਥੀਆਂ ਅਤੇ ਪੁਸਤਕਾਂ ਨੂੰ ਇਕ ਦੂਸਰੇ ਦੇ ਨਜ਼ਦੀਕ ਲਿਆਂਦਾ ਜਾ ਰਿਹਾ ਹੈ ਤਾਂ ਜੋ ਨਵੀਂ ਪੀੜ੍ਹੀ ਗਿਆਨ ਤੋਂ ਸੱਖਣੀ ਨਾ ਰਹੇ। ਇਸ ਪੁਸਤਕ ਪ੍ਰਦਰਸ਼ਨੀ ਨੂੰ ਵੇਖਣ ਆਏ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਕਿਤਾਬਾਂ ਖ੍ਰੀਦਣ ’ਚ ਕਾਫੀ ਰੁਚੀ ਦਿਖਾਈ ਗਈ।ਪ੍ਰਦਰਸ਼ਨੀ ’ਚ ਅਹੂਜਾ ਬੁੱਕ ਡਿੱਪੂ, ਜਨਰਲ ਬੁੱਕ ਸਟੋਰ, ਗਲੋਬਲ ਬੁੱਕ ਡਿਸਟਰੀਬਿਊਟਰ, ਕਸਤੂਰੀ ਲਾਲ ਐਂਡ ਸੰਨਜ਼ ਬੁੱਕਸ, ਨੈਸ਼ਨਲ ਬੁੱਕ ਡਿਸਟਰੀਬਿਊਟਰ, ਸਿੰਘ ਬ੍ਰਦਰਜ਼, ਐਨੀ ਬੁਕਸ ਪ੍ਰਾਇਵੇਟ ਲਿਮਿਟਿਡ, ਹਿਮਾਲਿਆ, ਨਿਊ ਏਜ਼, ਸ੍ਰੀ ਅਧਿਆਏ ਬੁੱਕਸ, ਵਿਲੇ ਬੁੱਕਸ ਅਤੇ ਕਲਿਆਨੀ ਬੁੱਕ ਪਬਲਿਸ਼ਰਜ ਆਦਿ ਨੇ ਭਾਗ ਲਿਆ।
ਇਸ ਮੌਕੇ ਮੈਡਮ ਸੁਖਮੀਨ ਬੇਦੀ, ਮੈਡਮ ਨਵਨੀਨ ਬਾਵਾ, ਮੈਡਮ ਕਮਲਜੀਤ ਕੌਰ, ਪ੍ਰੋ. ਦਵਿੰਦਰ ਸਿੰਘ, ਪ੍ਰੋ. ਆਤਮ ਸਿੰਘ ਰੰਧਾਵਾ, ਪ੍ਰੋ. ਦਲਜੀਤ ਸਿੰਘ, ਪ੍ਰੋ. ਕੁਲਦੀਪ ਸਿੰਘ, ਪ੍ਰੋ. ਲੱਖਾ ਸਿੰਘ, ਪ੍ਰੋ. ਮਨਜੀਤ ਸਿੰਘ ਅਣਖੀ, ਮੈਡਮ ਰਮਾ ਕੁਮਾਰੀ ਅਤੇ ਸਮੂਹ ਲਾਇਬ੍ਰੇਰੀ ਸਟਾਫ਼ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …