Monday, December 23, 2024

ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਮਾਂ ਬੋਲੀ ਦਿਵਸ ਮਨਾਇਆ

ਮਲੋਟ, 28 ਫਰਵਰੀ (ਪੰਜਾਬ ਪੋਸਟ- ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਮਾਂ ਬੋਲੀ ਦਿਵਸ PPN2802201808ਮਨਾਇਆ ਗਿਆ, ਜਿਸ ਵਿਚ ਅਮਰਜੀਤ ਸਿੰਘ ਪੰਜਾਬੀ ਲੈਕਚਰਾਰ ਵਿਸ਼ੇਸ਼ ਤੌਰ ਤੇ ਪਹੁੰਚੇ, ਜਸਵਿੰਦਰ ਸਿੰਘ ਡੀ.ਪੀ.ਈ ਨੇ ਸਟੇਜ ਦੀ ਕਾਰਵਾਈ ਸੰਭਾਲਦਿਆਂ ਕਿਹਾ ਸਾਡੀ ਪੰਜਾਬੀ ਮਾਂ ਬੋਲੀ ਆਪਣੇ ਹੀ ਘਰ ਵਿੱਚ ਪਰਾਈ ਹੋ ਚੁੱਕੀ ਹੈ, ਅੱਜ ਲੋੜ ਏ ਮਾਂ ਬੋਲੀ ਨੂੰ ਸੰਭਾਲਣ ਦੀ ਇਸ ਨੂੰ ਸੰਭਾਲਣ ਵਾਸਤੇ ਪੰਜਾਬੀਆ ਨੂੰ ਅੱਗੇ ਆਉਣਾ ਪਵੇਗਾ।ਮੈਡਮ ਸੰਤੋਸ਼ ਕੁਮਾਰੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ ਤਾ ਮਾਵਾਂ ਹੁੰਦੀਆਂ ਨੇ, ਸਾਨੂੰ ਸਾਰਿਆਂ ਨੂੰ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ, ਨੌਵੀ ਕਲਾਸ ਦੀ ਵਿਦਿਆਰਥਣ ਨਸੀਬ ਕੌਰ, ਗਾਇਤਰੀ ਅਤੇ ਬਬਲੀ ਨੇ ਮਾਂ ਬੋਲੀ ਨੂੰ ਸਮਰਪਿਤ ਕਵਿਤਾਵਾਂ ਸੁਣਾਈਆਂ, ਅਮਰਜੀਤ ਸਿੰਘ ਪੰਜਾਬੀ ਲੈਕਚਰਾਰ ਨੇ ਬੋਲਦਿਆਂ ਕਿਹਾ ਕਿ ਅੱਜ ਮਾਂ ਬੋਲੀ ਪੰਜਾਬੀ ਨੂੰ ਸਾਂਭਣ ਦੀ ਲੋੜ ਏ, ਅੱਜ ਸਾਡੀ ਮਾਂ ਬੋਲੀ ਕੱਖਾਂ ਵਾਗ ਰੁਲਦੀ ਜਾ ਰਹੀ ਹੈ, ਇਸ ਨੂੰ ਬਚਾਉਣ ਵਾਸਤੇ ਸਰਕਾਰਾ ਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ।ਸਕੂਲ ਪ੍ਰਿੰਸੀਪਲ ਵਿਜੈ ਗਰਗ ਨੇ ਵਿਸ਼ੇਸ਼ ਤੌਰ `ਤੇ ਪਹੁੰਚੇ ਅਮਰਜੀਤ ਸਿੰਘ ਪੰਜਾਬੀ ਲੈਕਚਰਾਰ ਨੂੰ ਝੀਲ ਵਰਗ ਆਇਆ ਆਖਿਆ ਅਤੇ ਮਾਂ ਬੋਲੀ ਦਿਵਸ ਤੇ ਬੱਚਿਆਂ ਨੂੰ ਵਧਾਈ ਦਿੱਤੀ, ਬੱਚਿਆਂ ਨੂੰ ਮੈਡੀਕਲ ਦੀ ਪੜ੍ਹਾਈ ਪੰਜਾਬੀ ਵਿੱਚ ਕਰਨ ਬਾਰੇ ਦੱਸਿਆ, ਮਾਂ ਬੋਲੀ ਦਿਵਸ ਮਨਾਉਣ ਤੇ ਪੰਜਾਬੀ ਆਧਿਆਪਕਾ ਨੂੰ ਵਧਾਈ ਦਿੱਤੀ।ਇਸ ਮੌਕੇ ਮੈਡਮ ਰਮਨਦੀਪ ਕੌਰ, ਮੈਡਮ ਸੰਤੋਸ਼ ਗਰਗ, ਮੈਡਮ ਕਰਮਜੀਤ ਕੌਰ, ਕਿ੍ਸ਼ਨ ਲਾਲ ਬਠਲਾ, ਮਨਿੰਦਰ ਸਿੰਘ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply